ਕਾਹਨੂੰਵਾਨ, 26 ਮਈ (ਨਿਸ਼ਾਨ ਸਿੰਘ ਚਾਹਲ)-ਸੂਬੇਦਾਰ ਮੇਜਰ ਮਾਧੋ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਜਗਦੀਸ਼ ਕੌਰ ਜੋ ਬੀਤੀ 17 ਮਈ ਨੂੰ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਗਏ ਸਨ | ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਜੀ ਦੇ ਭੋਗ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਕੋਟਲੀ ਸੈਣੀਆਂ ਨਵੀਂ ਅਬਾਦੀ ਵਿਖੇ ਪਾਏ ਗਏ | ਉਪਰੰਤ ਅੰਤਿਮ ਅਰਦਾਸ ਹੋਈ | ਇਸ ਮੌਕੇ ਭਾਈ ਹਰਜਿੰਦਰ ਸਿੰਘ ਮੰਝਪੁਰ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਰੱਬੀ ਬਾਣੀ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਬਾਬਾ ਹਰਜਿੰਦਰ ਸਿੰਘ ਮੰਝਪੁਰ ਵਾਲਿਆਂ ਵਲੋਂ ਕਥਾ ਵਿਚਾਰਾਂ ਕਰਦਿਆਂ ਨਿਤਨੇਮੀ ਸੂਬੇਦਾਰ ਮੇਜਰ ਮਾਧੋ ਸਿੰਘ ਅਤੇ ਉਨ੍ਹਾਂ ਦੀ ਪਤਨੀ ਜਗਦੀਸ਼ ਕੌਰ ਦੇ ਜੀਵਨ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ | ਸ਼ਰਧਾਂਜਲੀ ਸਮਾਗਮ ਦੌਰਾਨ ਸਾਬਕਾ ਹਲਕਾ ਵਿਧਾਇਕਾ ਬੀਬੀ ਚਰਨਜੀਤ ਕੌਰ ਬਾਜਵਾ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਹਿੰਦਰ ਸਿੰਘ, ਮਾਸਟਰ ਪ੍ਰਗਟ ਸਿੰਘ ਮਾਨ, ਕਰਨਲ ਮੁਖਤਿਆਰ ਸਿੰਘ, ਕੈਪਟਨ ਬਸੰਤ ਸਿੰਘ ਅਤੇ ਸਿਕੰਦਰ ਸਿੰਘ ਵਲੋਂ ਵਿਛੜੀਆਂ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਕੰਵਲਪ੍ਰੀਤ ਸਿੰਘ ਕਾਕੀ, ਕਰਨਲ ਗੁਰਮੁਖ ਸਿੰਘ, ਕੈਪਟਨ ਬੂਆ ਸਿੰਘ, ਸਾਬਕਾ ਸਰਪੰਚ ਮਹਿੰਦਰ ਸਿੰਘ, ਕੈਪਟਨ ਅਵਤਾਰ ਸਿੰਘ, ਸੂਬੇਦਾਰ ਪ੍ਰੇਮ ਸਿੰਘ, ਇੰਜੀ. ਜਗਜੀਤ ਸਿੰਘ, ਕੈਪਟਨ ਸਤਪਾਲ ਸਿੰਘ, ਸੂਬੇਦਾਰ ਸਵਰਨ ਸਿੰਘ ਲਾਧੂਪੁਰ, ਸੂਬੇਦਾਰ ਮੇਜਰ ਦਲਜੀਤ ਸਿੰਘ, ਸੂਬੇਦਾਰ ਮੇਜਰ ਮਦਨ ਲਾਲ ਸ਼ਰਮਾ, ਹੌਲਦਾਰ ਮਨੋਜ ਪਠਾਨੀਆਂ, ਸੂਬੇਦਾਰ ਮਨਜੀਤ ਸਿੰਘ, ਹੌਲਦਾਰ ਬਲਕਾਰ ਸਿੰਘ, ਪਰਮਜੀਤ ਸਿੰਘ, ਜਤਿੰਦਰ ਸਿੰਘ, ਜਗਤਾਰ ਸਿੰਘ ਦਾਰਾ, ਗੁਰਪ੍ਰੀਤ ਸਿੰਘ ਗੋਪੀ, ਸਰਪੰਚ ਬਲਜੀਤ ਸਿੰਘ, ਜਤਿੰਦਰ ਸਿੰਘ ਬਾਬਾ ਟਿੱਕਾ, ਫ਼ੌਜੀ ਦਵਿੰਦਰ, ਬਹਾਦਰ ਸਿੰਘ, ਰਾਜਵਿੰਦਰਜੀਤ ਸਿੰਘ, ਦਲਬੀਰ ਸਿੰਘ ਲਾਡੀ, ਸੁਖਜੀਤ ਸਿੰਘ ਐੱਸ, ਵੱਸਣ ਸਿੰਘ ਅਤੇ ਚੈਂਚਲ ਸਿੰਘ ਵਲੋਂ ਸਵ. ਮਾਧੋ ਸਿੰਘ ਅਤੇ ਸਵ. ਜਗਦੀਸ਼ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ |