ਤਾਰਾਗੜ੍ਹ, 26 ਮਈ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ 'ਚ ਪੈਂਦੇ ਕਸਬਾ ਪਰਮਾਨੰਦ-ਪਠਾਨਕੋਟ-ਅੰਮਿ੍ਤਸਰ ਹਾਈਵੇ 'ਤੇ ਸਥਿਤ ਹੈ | ਪਰਮਾਨੰਦ ਕਸਬੇ ਦੇ ਆਲੇ ਦੁਆਲੇ ਕਾਫ਼ੀ ਪਿੰਡ ਹਨ | ਪਰ ਪਠਾਨਕੋਟ ਅਤੇ ਅੰਮਿ੍ਤਸਰ ਤੋਂ ਆਉਣ ਜਾਣ ਵਾਲੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਇਸ ਬੱਸ ਸਟਾਪ 'ਤੇ ਨਹੀਂ ਰੁਕਦੀਆਂ ਹਨ | ਜਿਸ ਕਾਰਨ ਲੋਕਾਂ ਤੇ ਵਿਦਿਆਰਥੀਆਂ ਨੰੂ ਕਾਫ਼ੀ ਪ੍ਰ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਲਾਕਾ ਵਾਸੀ ਰਮਨ ਡੱਲਾ, ਰਾਜ ਕੁਮਾਰ, ਅਸ਼ੋਕ ਕੁਮਾਰ, ਮੋਨੰੂ ਹਲਵਾਈ, ਕੁਲਵੰਤ ਸਿੰਘ, ਰਾਜੂ ਅਤੇ ਰਾਜੀਵ ਆਦਿ ਨੇ ਦੱਸਿਆ ਕਿ ਬੱਸਾਂ ਪਰਮਾਨੰਦ ਬੱਸ ਸਟਾਪ ਤੋਂ ਲਗਭਗ 700-800 ਮੀਟਰ ਦੂਰ ਪੁਲਿਸ ਨਾਕੇ ਨਜ਼ਦੀਕ ਰੁਕਦੀਆਂ ਹਨ | ਜਿਸ ਨਾਲ ਇਲਾਕੇ ਦੇ ਲੋਕਾਂ ਨੰੂ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਹਲਕਾ ਭੋਆ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੰੂ ਅਪੀਲ ਕੀਤੀ ਹੈ ਕਿ ਪਰਮਾਨੰਦ ਬੱਸ ਸਟਾਪ 'ਤੇ ਹਰੇਕ ਸਰਕਾਰੀ, ਪ੍ਰਾਈਵੇਟ ਬੱਸ ਰੋਕੀ ਜਾਵੇ ਤਾਂ ਜੋ ਪਠਾਨਕੋਟ-ਅੰਮਿ੍ਤਸਰ ਤੋਂ ਆਉਣ ਜਾਣ ਵਾਲਿਆਂ ਨੰੂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਇਕ ਬਿਹਤਰ ਸੁਵਿਧਾਵਾਂ ਵਾਲਾ ਬੱਸ ਸਟੈਂਡ ਜਲਦ ਤੋਂ ਜਲਦ ਬਣਾਇਆ ਜਾਵੇ |