03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਪੀ.ਡਬਲਯੂ.ਡੀ ਇਲੈਕਟ੍ਰੀਕਲ ਆਊਟ ਸੋਰਸਿੰਗ ਮੁਲਾਜ਼ਮ ਯੂਨੀਅਨ ਅੱਜ ਕਰੇਗੀ ਹੜਤਾਲ

Ad Position 21
No active advertisement
ਅਜੀਤ ਡੈਸਕ 28-05-2026
ਗੁਰਦਾਸਪੁਰ, 27 ਮਈ (ਅਸ਼ੋਕ ਸ਼ਰਮਾ)-ਪੀ.ਡਬਲਯੂ.ਡੀ ਇਲੈਕਟ੍ਰੀਕਲ ਆਊਟ ਸੋਰਸਿੰਗ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ 28 ਮਈ ਨੰੂ ਮੁਕੰਮਲ ਹੜਤਾਲ ਕਰਕੇ ਕੰਮਕਾਜ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ | ਜਿਸ ਸਬੰਧੀ ਉਨ੍ਹਾਂ ਵਲੋਂ ਉਪ ਮੰਡਲ ਇੰਜੀ: ਬਿਜਲੀ ਲੋਕ ਨਿਰਮਾਣ ਵਿਭਾਗ ਨੰੂ ਮੰਗ ਪੱਤਰ ਦਿੱਤਾ ਗਿਆ ਹੈ | ਜਾਣਕਾਰੀ ਦਿੰਦੇ ਹੋਏ ਹਰਜੀਤ ਸਿੰਘ, ਗਗਨ ਕੁਮਾਰ, ਅਵਤਾਰ ਸਿੰਘ, ਪਵਨ ਕੁਮਾਰ, ਕੁਲਭੂਸ਼ਨ ਕੁਮਾਰ, ਵਿਨੋਦ ਕੁਮਾਰ ਤਿੱਬੜ, ਰਾਜ ਕੁਮਾਰ ਕਾਹਨੰੂਵਾਨ, ਰਾਜ ਕੁਮਾਰ ਬਖਸ਼ੀਵਾਲ ਤੇ ਰਮਨਦੀਪ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਊਟ ਸੋਰਸ ਮੁਲਾਜ਼ਮਾਂ ਨੰੂ ਵਿਭਾਗ 'ਚ ਲੈ ਕੇ ਕੰਟਰੈਕਟ 'ਤੇ ਕਰਨ ਸਬੰਧੀ ਵਾਰ ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਰੱਦ ਕੀਤਾ ਜਾਂਦਾ ਹੈ ਤੇ 19 ਮਈ ਨੰੂ ਪੰਜਾਬ ਸਰਕਾਰ ਵਲੋਂ ਫਿਰ ਮੀਟਿੰਗ ਦਾ ਸਮਾਂ ਦੇ ਕੇ ਮੌਕੇ ਤੋਂ ਮੁੱਕਰ ਗਈ | ਜਿਸ ਦੇ ਵਿਰੋਧ 'ਚ ਠੇਕਾ ਮੁਲਾਜ਼ਮਾਂ ਨੇ ਇਹ ਫ਼ੈਸਲਾ ਕੀਤਾ ਹੈ ਕਿ ਜਦੋਂ ਤੱਕ ਆਊਟ ਸੋਰਸ ਤੇ ਇਨਲਿਸਟਮੈਂਟ ਮੁਲਾਜ਼ਮਾਂ ਨੰੂ ਸਰਕਾਰ ਵਿਭਾਗ 'ਚ ਲਿਆ ਕੇ ਕੰਟਰੈਕਟ 'ਤੇ ਨਹੀਂ ਕਰਦੀ ਤੇ ਕੱਚੇ ਮੁਲਾਜ਼ਮਾਂ ਨੰੂ ਬਣਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ, ਉਦੋਂ ਤੱਕ ਹੜਤਾਲ ਕਰਕੇ ਕੰਮ ਬੰਦ ਰੱਖਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸਿਮਰਨਜੀਤ ਸਿੰਘ ਮਾਨ ਕੱਲ੍ਹ ਵਡਾਲਾ ਗ੍ਰੰਥੀਆਂ ਆਉਣਗੇ <br/> ਅਗਲੀ ਖ਼ਬਰ ਗਰਮੀਆਂ ਦਾ ਪਹਿਰਾਵਾ ਇਹੋ ਜਿਹਾ
Ad Position 24