ਗੁਰਦਾਸਪੁਰ, 27 ਮਈ (ਪੰਕਜ ਸ਼ਰਮਾ)-ਪਵਨ ਕੁਮਾਰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਸੈਸ਼ਨ 2026-27 ਲਈ ਵੱਖ ਵੱਖ ਕੋਰਸਾਂ 'ਚ ਦਾਖ਼ਲਾ ਪ੍ਰਕਿਰਿਆ ਸ਼ੁਰੂ ਹੈ | ਇਸ ਸਬੰਧੀ ਪਿ੍ੰਸੀਪਲ ਸੰਦੀਪ ਸਿੰਘ ਬੈਂਸ ਨੇ ਦੱਸਿਆ ਕਿ ਆਈ.ਟੀ.ਆਈ ਨੰੂ ਪੰਜਾਬ ਸਰਕਾਰ ਵਲੋਂ ਸੈਂਟਰ ਆਫ਼ ਐਕਸੀਲੈਂਸ ਦਾ ਦਰਜਾ ਪ੍ਰਾਪਤ ਹੈ, ਜਿਥੇ ਕੁੱਲ 20 ਰੇਡ ਚੱਲ ਰਹੇ ਹਨ ਜੋ ਐਨ.ਸੀ.ਵੀ.ਟੀ ਵਲੋਂ ਮਨਜ਼ੂਰਸ਼ੁਦਾ ਹਨ | ਜਿਸ ਵਿਚ ਪਲੰਬਰ, ਫਿਟਰ, ਟਰਨਰ, ਕੰਪਿਊਟਰ ਹਾਰਡਵੇਅਰ, ਨੈੱਟਵਰਕ ਮੇਨਟੇਨੈਂਸ, ਵੈਲਡਰ, ਮਸ਼ੀਨਿਸਟ, ਇਲੈਕਟ੍ਰਾਨਿਕਸ ਮਕੈਨਿਕ, ਰੈਫ੍ਰੀਜਰੇਸ਼ਨ ਤੇ ਏਅਰ ਕੰਡੀਸ਼ਨਿੰਗ, ਵੁੱਡ ਵਰਕਸ ਟੈਕਨੀਸ਼ੀਅਨ, ਡਰਾਫਟਮੈਨ ਸਿਵਲ, ਇਲੈਕਟ੍ਰੀਸ਼ਨ, ਮਕੈਨਿਕ ਮੋਟਰ ਵਹੀਕਲ, ਮਕੈਨਿਕ ਡੀਜ਼ਲ ਇੰਜਨ, ਮਕੈਨਿਕ ਟਰੈਕਟਰ, ਸਟੈਨੋਗ੍ਰਾਫ਼ਰ ਸਕੱਤਰੀ ਸਹਾਇਕ ਅੰਗਰੇਜ਼ੀ, ਸੋਲਰ ਟੈਕਨੀਸ਼ੀਅਨ, ਮਕੈਨਿਕ ਇਲੈਕਟਿ੍ਕ ਵਹੀਕਲ, ਸੀ.ਐਨ.ਸੀ ਮਸ਼ੀਨਿੰਗ ਟੈਕਨੀਸ਼ੀਅਨ, ਐਡਿਟਿਵ ਮੈਨੂਫੈਕਚਰਿੰਗ ਥ੍ਰੀ ਡੀ ਪਿੰ੍ਰਟਿੰਗ ਅਤੇ ਅਟੈਂਡੈਂਟ ਆਪ੍ਰੇਟਰ ਕੈਮੀਕਲ ਪਲਾਂਟ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਐਸ.ਸੀ ਵਿਦਿਆਰਥੀਆਂ ਲਈ ਕੋਈ ਫ਼ੀਸ ਨਹੀਂ ਲਈ ਜਾਵੇਗੀ ਤੇ ਰਜਿਸਟ੍ਰੇਸ਼ਨ ਵੀ ਮੁਫ਼ਤ ਹੋਵੇਗੀ | ਉਨ੍ਹਾਂ ਦੱਸਿਆ ਕਿ ਸੰਸਥਾ ਤੋਂ ਪਾਸ ਹੋਏ ਸਿੱਖਿਆਰਥੀ ਵੱਖ-ਵੱਖ ਨਾਮੀ ਕੰਪਨੀਆਂ ਵਿਚ ਸਫਲਤਾ ਪੂਰਵਕ ਕੰਮ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਕੋਰਸ ਕਰਨ ਦੇ ਚਾਹਵਾਨ ਸਿੱਖਿਆਰਥੀ ਜਲਦ ਰਜਿਸਟ੍ਰੇਸ਼ਨ ਕਰਵਾਉਣ |