02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਧਾਰੀਵਾਲ ਸ਼ਹਿਰ 'ਚ ਇੰਡੀਅਨ ਓਵਰਸੀਜ਼ ਬੈਂਕ ਸ਼ਾਖਾ ਧਾਰੀਵਾਲ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 28-05-2026
ਧਾਰੀਵਾਲ, 27 (ਸਵਰਨ ਸਿੰਘ)–ਸਥਾਨਕ ਸ਼ਹਿਰ ਧਾਰੀਵਾਲ 'ਚ ਨਵੀਂ ਖੁੱਲੀ ਇੰਡੀਅਨ ਓਵਰਸ਼ੀਜ ਬੈਂਕ ਦੀ ਬ੍ਰਾਂਚ ਦਾ ਉਦਘਾਟਨ ਸੀਨੀਅਰ ਖੇਤਰੀ ਮੈਨੇਜਰ ਅਸ਼ੋਕ ਚੌਧਰੀ ਤੇ ਚੀਫ ਮੈਨੇਜ਼ਰ ਸੂਰਜ ਭਾਨ ਵਲੋਂ ਰੀਬਨ ਕੱਟ ਕੇ ਕੀਤਾ ਗਿਆ | ਸਮਾਗਮ ਦੌਰਾਨ ਅਸ਼ੋਕ ਚੌਧਰੀ ਤੇ ਸੂਰਜ ਭਾਨ ਨੇ ਕਿਹਾ ਕਿ ਇੰਡੀਅਨ ਓਵਰਸ਼ੀਜ ਬੈਂਕ ਹਮੇਸ਼ਾ ਖਪਤਕਾਰਾਂ ਨੂੰ ਆਧੁਨਿਕ ਤੇ ਭਰੋਸੇਯੋਗ ਬੈਂਕਿੰਗ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ | ਬ੍ਰਾਂਚ ਮੈਨੇਜਰ ਪ੍ਰਦੀਪ ਕੁਮਾਰ ਵਲੋਂ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਬੈਂਕ ਵਲੋਂ ਗਾਹਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮੌਕੇ ਵਿੱਕੀ ਮਲਿਕ, ਇੰਦਰਿਆਸ ਹੰਸ, ਪ੍ਰਦੀਪ ਭੱਟੀ, ਪੈਰਿਸ ਹੰਸ, ਸੋਨੂੰ ਰੰਧਾਵਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਿਮਾਲਿਆ ਮਾਡਰਨ ਸੀਨੀ.ਸੈਕੰ.ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ <br/> ਅਗਲੀ ਖ਼ਬਰ ਬੇਟ ਇਲਾਕੇ 'ਚ ਬਰਸਾਤੀ ਪਾਣੀ ਦੀ ਨਿਕਾਸੀ ਵਾਲੀ ਸੇਮ ਨਹਿਰ ਨੇ ਧਾਰਿਆ ਜੰਗਲ ਦਾ ਰੂਪ
Ad Position 24