ਪਠਾਨਕੋਟ, 27 ਮਈ (ਸੰਧੂ)-ਲਾਇਨਜ਼ ਕਲੱਬ ਡਿਸਟਿ੍ਕਟ 321ਡੀ ਵਲੋਂ ਆਯੋਜਿਤ ਵਿਸ਼ੇਸ਼ ਸਮਾਗਮ ਦੌਰਾਨ ਸਮਾਜ ਸੇਵੀ ਅਤੇ ਸੀਨੀਅਰ ਲਾਇਨ ਰਿਤੇਸ਼ ਮਹਾਜਨ ਨੂੰ ਰੀਜਨ ਚੇਅਰਮੈਨ ਨਿਯੁਕਤ ਕੀਤਾ ਗਿਆ | ਇਸ ਮੌਕੇ ਲਾਇਨ ਗਵਰਨਰ ਜੀ.ਐਸ. ਭਾਟੀਆ ਮੁੱਖ ਮਹਿਮਾਨ ਵਜੋਂ ਅਤੇ ਲਾਇਨ ਵੀ.ਡੀ.ਜੀ. ਵਨ ਰਾਜੀਵ ਖੋਸਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਉਨ੍ਹਾਂ ਨੇ ਰਿਤੇਸ਼ ਮਹਾਜਨ ਨੂੰ ਨਿਯੁਕਤੀ ਪੱਤਰ ਤੇ ਹਾਰ ਪਾ ਕੇ ਸਨਮਾਨਿਤ ਕੀਤਾ | ਰਿਤੇਸ਼ ਮਹਾਜਨ ਨੇ ਆਪਣੀ ਟੀਮ ਦਾ ਐਲਾਨ ਕਰਦੇ ਹੋਏ ਲਾਇਨ ਨਿਪੁਨ ਮਹਾਜਨ ਨੂੰ ਰੀਜਨ ਸਕੱਤਰ, ਲਾਇਨ ਪੰਕਜ ਮਹਿਤਾ ਨੂੰ ਰੀਜਨ ਕੈਸ਼ੀਅਰ ਅਤੇ ਲਾਇਨ ਨਰਿੰਦਰ ਗੁਪਤਾ ਨੂੰ ਰੀਜਨ ਪੀ.ਆਰ.ਓ. ਨਿਯੁਕਤ ਕੀਤਾ | ਸਮਾਗਮ ਦੌਰਾਨ ਲਾਇਨ ਜਨਕ ਸਿੰਘ, ਮਨੀਸ਼ ਚੌਹਾਨ, ਹਰਜੀਤ ਸਿੰਘ, ਅਜੇ ਮਹਾਜਨ, ਨਰਿੰਦਰ ਮਹਾਜਨ, ਐਸ.ਡੀ. ਭੱਲਾ, ਰਾਜਨ ਗੁਪਤਾ ਅਤੇ ਸੰਜੀਵ ਗੁਪਤਾ ਸਮੇਤ ਹੋਰ ਮੈਂਬਰ ਵੀ ਹਾਜ਼ਰ ਰਹੇ | ਲਾਇਨ ਗਵਰਨਰ ਜੀ.ਐਸ. ਭਾਟੀਆ ਨੇ ਕਿਹਾ ਕਿ ਨਵੀਂ ਟੀਮ ਸਮਾਜ ਸੇਵਾ ਦੇ ਕਾਰਜਾਂ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਏਗੀ | ਰਿਤੇਸ਼ ਮਹਾਜਨ ਨੇ ਆਪਣੀ ਨਿਯੁਕਤੀ 'ਤੇ ਸਮੂਹ ਲਾਇਨ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਟੀਮ ਨਾਲ ਮਿਲ ਕੇ ਲੋੜਵੰਦਾਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਿਣਗੇ |