ਪਠਾਨਕੋਟ, 29 ਮਈ (ਸੰਧੂ)-ਸ੍ਰੀ ਸਾਈਾ ਗਰੁੱਪ ਆਫ਼ ਇੰਸਟੀਚਿਊਟਸ ਬਧਾਨੀ ਕੈਂਪਸ ਵਿਖੇ 8ਵਾਂ ਦੀਕਸ਼ਾਂਤ ਸਮਾਗਮ ਧੂਮਧਾਮ ਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਕੋਰਸਾਂ ਦੇ ਕਰੀਬ 250 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ | ਸਮਾਗਮ 'ਚ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਕਵਿੰਦਰ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ ਦੌਰਾਨ ਸ੍ਰੀ ਸਾਈਾ ਗਰੁੱਪ ਦੇ ਚਾਂਸਲਰ ਇੰਜੀਨੀਅਰ ਐਸ.ਕੇ. ਪੁੰਜ, ਐਮ.ਡੀ. ਮੈਡਮ ਤਿ੍ਪਤਾ ਪੁੰਜ, ਸੀ.ਐਮ.ਡੀ. ਕੁੰਵਰ ਤੁਸ਼ਾਰ ਪੁੰਜ ਤੇ ਉਪ ਪ੍ਰਧਾਨ ਰੀਆ ਪੁੰਜ ਵਲੋਂ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਰਵਾਇਤੀ ਤੌਰ 'ਤੇ ਜੋਤ ਜਗਾ ਕੇ ਕੀਤੀ ਗਈ | ਆਪਣੇ ਸੰਬੋਧਨ ਦੌਰਾਨ ਰਾਜਪਾਲ ਕਵਿੰਦਰ ਗੁਪਤਾ ਨੇ ਕਿਹਾ ਕਿ ਵਿਦਿਆਰਥੀ ਜੀਵਨ ਕਦੇ ਸਮਾਪਤ ਨਹੀਂ ਹੁੰਦਾ ਤੇ ਜੋ ਵਿਅਕਤੀ ਜੀਵਨ ਭਰ ਸਿੱਖਣ ਦੀ ਲਗਨ ਰੱਖਦਾ ਹੈ, ਉਹੀ ਦੇਸ਼ ਅਤੇ ਸਮਾਜ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾਉਂਦਾ ਹੈ | ਉਨ੍ਹਾਂ ਕਿਹਾ ਕਿ ਅੱਜ ਮਿਲ ਰਹੀਆਂ ਡਿਗਰੀਆਂ ਸਿਰਫ਼ ਇਕ ਪੜ੍ਹਾਅ ਹਨ, ਅਸਲ ਸਫ਼ਰ ਹੁਣ ਸ਼ੁਰੂ ਹੁੰਦਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਸੱਚਾਈ, ਇਮਾਨਦਾਰੀ ਤੇ ਮਨੁੱਖਤਾ ਦੀ ਭਾਵਨਾ ਨਾਲ ਸਮਾਜ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਸਿੱਖਿਆ ਸਿਰਫ਼ ਨਿੱਜੀ ਤਰੱਕੀ ਲਈ ਨਹੀਂ, ਸਗੋਂ ਸਮਾਜ ਅਤੇ ਰਾਸ਼ਟਰ ਦੀ ਭਲਾਈ ਲਈ ਵਰਤੀ ਜਾਣੀ ਚਾਹੀਦੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਕਰੁਣਾ, ਸਮਰਪਣ ਅਤੇ ਪਿਆਰ ਦੀ ਭਾਵਨਾ ਨਾਲ ਲੋਕਾਂ ਦੀ ਸੇਵਾ ਕਰਨ ਅਤੇ ਆਪਣੀ ਕਾਬਲੀਅਤ ਨੂੰ ਸਮਾਜ ਦੇ ਹਿਤ ਵਿਚ ਲਿਆਉਣ | ਇਸ ਮੌਕੇ ਸੀ.ਐਮ.ਡੀ. ਕਨਵਰ ਤੁਸ਼ਾਰ ਪੁੰਜ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੇ ਜੀਵਨ ਵਿਚ ਕਿਸੇ ਵੀ ਗ਼ਲਤ ਚੀਜ਼ ਨੂੰ ਸਹਿਨ ਨਾ ਕਰਨ ਅਤੇ ਹਮੇਸ਼ਾ ਸੱਚ ਤੇ ਇਮਾਨਦਾਰੀ ਦੇ ਰਸਤੇ 'ਤੇ ਡਟੇ ਰਹਿਣ | ਉਨ੍ਹਾਂ ਕਿਹਾ ਕਿ ਬਦਲਾਅ ਦਾ ਵਿਰੋਧ ਹਮੇਸ਼ਾ ਹੁੰਦਾ ਹੈ, ਪਰ ਅੰਤ ਵਿਚ ਤਰੱਕੀ ਅਤੇ ਨਵੀਂ ਸੋਚ ਹੀ ਸਮਾਜ ਨੂੰ ਅੱਗੇ ਲੈ ਜਾਂਦੀ ਹੈ | ਸਮਾਗਮ ਦੌਰਾਨ ਸਾਲ 2023, 2024 ਅਤੇ 2025 ਦੇ ਟਾਪਰ ਵਿਦਿਆਰਥੀਆਂ ਨੂੰ ਸੰਸਥਾ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸ੍ਰੀ ਸਾਈਾ ਯੂਨੀਵਰਸਿਟੀ ਪਾਲਮਪੁਰ ਤੋਂ ਵੀ.ਪੀ. ਪਟਿਆਲ, ਡਾ: ਸੰਜੇ ਗੁਪਤਾ, ਕਰਨਲ ਐਸ.ਸੀ. ਰਾਣਾ, ਡਾ: ਦਿਨੇਸ਼ ਸ਼ਰਮਾ, ਡਾ: ਮਹਿਤਾ ਅਤੇ ਯੋਗੇਸ਼ ਸ਼ਰਮਾ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ | ਇਸ ਤੋਂ ਇਲਾਵਾ ਅਕੈਡਮਿਕ ਡਾਇਰੈਕਟਰ ਰਣਜੀਤ ਸਿੰਘ, ਡਾ: ਵਿਪਨ ਗੁਪਤਾ, ਡਾ: ਨਵਦੀਪ ਸਾਂਵਲ, ਡਾ: ਦਿਨੇਸ਼ ਮਹਾਜਨ, ਡਾ: ਰਾਜੇਸ਼ ਗੁਪਤਾ, ਪਿ੍ੰਸੀਪਲ ਮੁਕੇਸ਼ ਗੁਪਤਾ, ਪਿ੍ੰਸੀਪਲ ਸੰਜੇ ਪੰਡਿਤ, ਡਾ: ਗਿਰੀਸ਼ ਗੁਪਤਾ, ਡਾ: ਅਨਿਲ ਹੰਸਪਾਲ, ਡਾ: ਸਤਿੰਦਰਜੀਤ ਕੌਰ, ਡਾ: ਜਸਵੰਤ ਕੌਰ, ਡਾ: ਦੀਪਕ ਸ਼ਰਮਾ, ਡਾ: ਅਲਕਾ ਸ਼ਰਮਾ, ਡਾ: ਕੇਵਲ ਕਿ੍ਸ਼ਨ, ਡਾ: ਨੇਹਾ ਤੁਲੀ, ਡਾ: ਵਿਭੂਤੀ, ਡਾਇਰੈਕਟਰ ਸੁਲਕਸ਼ਿਆ ਕੁਮਾਰ ਮੁਰਗਈ, ਅਸ਼ਵਨੀ ਸ਼ਰਮਾ, ਹਰਮੋਹਿੰਦਰ ਸਿੰਘ ਆਦਿ ਮੌਜੂਦ ਰਹੇ |