10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਕਿਸਾਨੀ ਮੰਗਾਂ ਲਾਗੂ ਕਰਵਾਉਣ ਲਈ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ

ਚੋਗਾਵਾਂ/ਅੰਮ੍ਰਿਤਸਰ, 10 ਅਗਸਤ (ਗੁਰਵਿੰਦਰ ਸਿੰਘ ਕਲਸੀ)- ਭਾਰਤ ਛੱਡੋ ਅੰਦੋਲਨ ਦੀ 84 ਵਰੇਗੰਢ ਮੌਕੇ ਸੰਯੁਕਤ...

Ad Position 21
No active advertisement
ਅਜੀਤ ਡੈਸਕ 10-08-2026

ਚੋਗਾਵਾਂ/ਅੰਮ੍ਰਿਤਸਰ, 10 ਅਗਸਤ (ਗੁਰਵਿੰਦਰ ਸਿੰਘ ਕਲਸੀ)- ਭਾਰਤ ਛੱਡੋ ਅੰਦੋਲਨ ਦੀ 84 ਵਰੇਗੰਢ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਜਮਹੂਰੀ ਕਿਸਾਨ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਸਕੱਤਰ ਵਿਰਸਾ ਸਿੰਘ ਟਪਿਆਲਾ ਅਤੇ ਬਿਕਰਮਜੀਤ ਸਿੰਘ ਕੋਹਾਲੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਕੇ ਸਥਾਨਕ ਅਧਿਕਾਰੀਆਂ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪੇ ਗਏ।‌

ਇਸ ਮੌਕੇ ਵਿਰਸਾ ਸਿੰਘ ਟਪਿਆਲਾ ਤੇ ਬਿਕਰਮਜੀਤ ਸਿੰਘ ਕੋਹਾਲੀ ਤੇ ਸਮੂਹ ਕਿਸਾਨਾਂ ਨੇ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ ਨਾ ਮਨਜ਼ੂਰ ਕਰਨਾ, ਐਮ.ਐਸ.ਪੀ. ਕਾਨੂੰਨ ਗਰੰਟੀ, ਵਿਆਪਕ ਕਰਜ਼ਾ ਮੁਆਫ਼ੀ, ਲੇਬਰ ਕੋਰਟ ਰੱਦ, ਮਨਰੇਗਾ ਮਜ਼ਬੂਤ ਕਰਨਾ, ਕਾਲੇ ਕਾਨੂੰਨ ਵਾਪਸ ਲੈਣਾ, ਜ਼ਮੀਨੀ ਅਧਿਕਾਰਾਂ ਦੀ ਰੱਖਿਆ, ਪੰਜਾਬ ਲਈ ਵਿਸ਼ੇਸ਼ ਮੰਗਾਂ, ਐਫ.ਸੀ.ਆਈ. ਬਚਾਉਣਾ, ਐਫ.ਡੀ.ਆਈ. ਤੇ ਰੋਕ, ਮਹਿੰਗਾਈ ਤੇ ਕੰਟਰੋਲ, ਫ਼ਸਲ ਅਤੇ ਪਸ਼ੂ ਧਨ ਬੀਮਾ, ਸਿੰਚਾਈ ਯਕੀਨੀ ਬਣਾਉਣਾ, ਸਮਾਜਿਕ ਸੁਰੱਖਿਆ ਪੈਨਸ਼ਨ, ਹੜ ਸੋਕਾ ਰਾਹਤ, ਸਿੱਖਿਆ ਅਤੇ ਖੋਜ ਤੇ ਖਰਚਾ, ਸਹਿਕਾਰਤਾ ਦੀ ਰੱਖਿਆ ਆਦਿ ਮੰਗਾਂ ਨੂੰ ਲੈ ਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਂਅ ਤੇ ਮੰਗ ਪੱਤਰ ਨਾਈਬ  ਤਹਿਸੀਲਦਾਰ ਲੋਪੋਕੇ ਤਰਲੋਚਨ ਸਿੰਘ‌ ਨੂੰ ਦਿੱਤਾ।

ਇਸ ਮੌਕੇ ਬਲਬੀਰ ਸਿੰਘ ਕੱਕੜ, ਅਮਰਜੀਤ ਸਿੰਘ ਭੀਲੋਵਾਲ, ਲਖਬੀਰ ਸਿੰਘ ਤੱਲੇ, ਸਰਦੂਲ ਸਿੰਘ ਤੱਲੇ, ਸਾਹਿਬ ਸਿੰਘ ਠੱਠੀ, ਬਲਦੇਵ ਸਿੰਘ ਚਵਿੰਡਾ, ਜਗਰੂਪ ਸਿੰਘ ਕੋਹਾਲੀ, ਹਰਜੀਤ ਸਿੰਘ, ਗੁਰਮੁਖ ਸਿੰਘ ਤੇ ਰਵਿੰਦਰਪਾਲ ਸਿੰਘ ਕੋਹਾਲੀ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਵਿਧਾਨ ਸਭਾ ਚੋਣਾਂ ਲਈ ਹਲਕਾ ਬੱਸੀ ਪਠਾਣਾ ਤੋਂ ਪਹਿਲਾਂ ਉਮੀਦਵਾਰ ਐਲਾਨਿਆ ਅਗਲੀ ਖ਼ਬਰ ਸੁਨਾਮ ਵਿਚ ਕਿਸਾਨਾਂ ਵਲੋਂ ਕੀਤਾ ਗਿਆ ਰੋਸ ਮਾਰਚ
Ad Position 24