10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਧਾਰੀਵਾਲ ਵਿਖੇ ਨਵੇਂ ਨਿਯੁਕਤ ਹੋਏ ਫਾਦਰ ਜੌਨ ਜਾਰਜ ਦਾ ਰਾਕੇਸ਼ ਵਿਲੀਅਮ ਵਲੋਂ ਭਰਵਾਂ ਸਵਾਗਤ <br/>

Ad Position 21
No active advertisement
ਅਜੀਤ ਡੈਸਕ 03-06-2026
ਧਾਰੀਵਾਲ, 2 ਜੂਨ (ਜੇਮਸ ਨਾਹਰ)-ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਵਿਖੇ ਨਵੇਂ ਆਏ ਪੈਰਿਸ ਪ੍ਰੀਸਟ ਤੇ ਡੀਨ ਫਾਦਰ ਜੌਨ ਜਾਰਜ ਦਾ ਇਥੇ ਪਹੁੰਚਣ 'ਤੇ ਕੈਥੋਲਿਕ ਚਰਚ ਵਿਨਸੈਂਟ ਡੀ ਪਾਲ ਸੋਸਾਇਟੀ ਡਾਇਓਸੀਸ ਆਫ ਜਲੰਧਰ ਦੇ ਪ੍ਰਧਾਨ ਰਾਕੇਸ਼ ਵਿਲੀਅਮ ਤੇ ਪੈਰਿਸ ਪ੍ਰੀਸਟ ਫਾਦਰ ਜੋਸ ਪਡਿਆਟੀ ਵਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਭਰਵਾਂ ਸਵਾਗਤ ਕੀਤਾ ਗਿਆ | ਡਾਇਓਸੀਸ ਆਫ ਜਲੰਧਰ ਦੇ ਬਿਸਪ ਜੋਸ ਸੇਬਾਸਟੀਅਨ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਡਾਇਓਸੀਸ ਦੇ ਵੱਖ-ਵੱਖ ਗਿਰਜਾ ਘਰਾਂ ਵਿਚ ਸੇਵਾ ਨਿਭਾਅ ਰਹੇ ਪ੍ਰੋਹਿਤਾਂ ਦੇ ਤਬਾਦਲੇ ਕੀਤੇ ਗਏ ਹਨ | ਇਸ ਤਹਿਤ ਪਿਛਲੇ 4 ਸਾਲਾਂ ਤੋਂ ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਵਿਚ ਸੇਵਾ ਨਿਭਾਅ ਰਹੇ ਫਾਦਰ ਜੋਸ਼ ਪਡਿਆਟੀ ਦੀ ਬਦਲੀ ਕਾਰਪਸ ਕਿ੍ਸਟੀ ਚਰਚ ਭਿੱਖੀਵਿੰਡ (ਜ਼ਿਲ੍ਹਾ ਤਰਨ ਤਾਰਨ) ਵਿਖੇ ਕੀਤੀ ਗਈ ਹੈ | ਇਸ ਦੇ ਨਾਲ ਹੀ ਪਿਛਲੇ ਪੰਜ ਸਾਲਾਂ ਤੋਂ ਸੇਂਟ ਫਰਾਂਸਿਸ ਚਰਚ ਪੰਡੋਰੀ ਰੋਡ ਗੁਰਦਾਸਪੁਰ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਫਾਦਰ ਜੌਨ ਜਾਰਜ ਦੀ ਇਥੇ ਨਿਯੁਕਤੀ ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਵਿਖੇ ਕੀਤੀ | ਫਾਦਰ ਜੌਨ ਜਾਰਜ ਦੇ ਧਾਰੀਵਾਲ ਪਹੁੰਚਣ 'ਤੇ ਪ੍ਰਧਾਨ ਰਾਕੇਸ਼ ਵਿਲੀਅਮ, ਫਾਦਰ ਜੋਸ ਪਡਿਆਟੀ ਅਤੇ ਸਮੂਹ ਕਲੀਸੀਆ ਵਲੋਂ ਉਨ੍ਹਾਂ ਦਾ ਨਿੱਘਾ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਰਾਕੇਸ਼ ਵਿਲੀਅਮ ਨੇ ਫਾਦਰ ਜੌਨ ਜਾਰਜ ਨੂੰ ਵਿਸ਼ਵਾਸ ਦਿਵਾਇਆ ਕਿ ਧਾਰਮਿਕ, ਸਮਾਜਿਕ ਤੇ ਦਨਿਆਵੀ ਕਾਰਜਾਂ ਵਿਚ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਕਲੀਸੀਆ ਅਤੇ ਸਮਾਜ ਦੀ ਹੋਰ ਬਿਹਤਰ ਸੇਵਾ ਕੀਤੀ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਜਾਰੀ ਕੀਤੇ ਫੁਰਮਾਨਾਂ ਵਿਰੁੱਧ ਪ੍ਰਦਰਸ਼ਨ ਅਗਲੀ ਖ਼ਬਰ ਮਜੀਠੀਆ ਵਿਰੁੱਧ ਪਰਚਾ ਦਰਜ ਕਰਨਾ ਸਰਕਾਰ ਦੀ ਬੌਖਲਾਹਟ ਦਾ ਨਤੀਜਾ- ਜਗਰੂਪ ਸ਼ਾਹਪੁਰ
Ad Position 24