ਘੁਮਾਣ, 8 ਜੂਨ (ਬੰਮਰਾਹ)-ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਪੱਡੇ ਵਿਖੇ ਬਾਬਾ ਪੰਜ ਪੀਰ ਦੀ ਯਾਦ 'ਚ 14ਵਾਂ ਸਾਲਾਨਾ ਮੇਲਾ 18 ਤੇ 19 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਬਲਜਿੰਦਰ ਸਿੰਘ ਤੇ ਮਨਜਿੰਦਰ ਸਿੰਘ ਨੇ ਦੱਸਿਆ ਕਿ ਮੇਲਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਇਲਾਕਾ ਵਾਸੀਆਂ ਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ 2 ਰੋਜ਼ਾ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ 'ਚ 18 ਜੂਨ ਸ਼ਾਮ ਨੂੰ ਕੱਵਾਲੀਆਂ ਦਾ ਪ੍ਰੋਗਰਾਮ ਹੋਵੇਗਾ | ਇਸੇ ਤਰ੍ਹਾਂ 19 ਜੂਨ ਨੂੰ ਸੱਭਿਆਚਾਰਕ ਮੇਲੇ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ 'ਚ ਲੋਕ ਗਾਇਕ ਰੰਮੀ ਰੰਧਾਵਾ, ਪਿ੍ੰਸ ਰੰਧਾਵਾ, ਕੁਲਦੀਪ ਰੰਧਾਵਾ, ਅÏਜਲਾ ਬ੍ਰਦਰ ਤੇ ਮਨਜੀਤ ਸ਼ੌਂਕੀ ਤੇ ਮਿਸ ਸੁਮਨ ਭੱਟੀ ਦੀ ਜੋੜੀ ਇਸ ਸੱਭਿਆਚਾਰਕ ਮੇਲੇ 'ਚ ਸੱਭਿਆਚਾਰਕ ਗੀਤਾਂ ਨਾਲ ਮਨੋਰੰਜਨ ਕਰਨਗੇ | ਉਨ੍ਹਾਂ ਕਿਹਾ ਕਿ ਉੱਘੇ ਕੱਵਾਲ ਪ੍ਰਵੀਨ ਰੰਗੀਲਾ ਆਪਣੇ ਸਾਥੀਆਂ ਨਾਲ ਪਹੁੰਚ ਕੇ ਲੋਕਾਂ ਦਾ ਕੱਵਾਲੀਆਂ ਨਾਲ ਮਨੋਰੰਜਨ ਕਰਨਗੇ | ਉਨ੍ਹਾਂ ਕਿਹਾ ਕਿ ਇਸ ਜੋੜ ਮੇਲੇ ਵਿਚ ਲੰਗਰ ਦੀ 2 ਦਿਨ ਦੀ ਸੇਵਾ ਦਾਰਾ ਸਿੰਘ ਪੁਰਤਗਾਲ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਕੀਤੀ ਜਾ ਰਹੀ ਹੈ |