28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਵਪਾਰ ਮੰਡਲ ਪਠਾਨਕੋਟ ਦੀ ਕੋਰ ਕੈਬਨਿਟ ਦਾ ਵਿਸਥਾਰ <br/>

Ad Position 21
No active advertisement
ਵਪਾਰ ਮੰਡਲ ਪਠਾਨਕੋਟ ਦੀ ਮੀਟਿੰਗ ਦੌਰਾਨ ਨਵ-ਨਿਯੁਕਤ ਮੁੱਖ ਸਲਾਹਕਾਰ ਸਤੀਸ਼ ਮਹਿੰਦਰੂ, ਸੰਨੀ ਮਹਾਜਨ ਅਤੇ ਹੋਰ ਅਹੁਦੇਦਾਰਾਂ ਦਾ ਸਨਮਾਨ ਕਰਦੇ ਹੋਏ ਪ੍ਰਧਾਨ ਦਪਿੰਦਰ ਅਰੋੜਾ ਤੇ ਹੋਰ ਆਗੂ | ਤਸਵੀਰ: ਸੰਧੂ/ਸੁਮਿਤ <br/> 10-06-2026
ਪਠਾਨਕੋਟ, 9 ਜੂਨ (ਸੰਧੂ/ਸੁਮਿਤ)-ਵਪਾਰ ਮੰਡਲ ਪਠਾਨਕੋਟ ਦੀ ਮੀਟਿੰਗ ਪ੍ਰਧਾਨ ਦਪਿੰਦਰ ਅਰੋੜਾ ਦੀ ਅਗਵਾਈ ਹੇਠ ਹੋਈ | ਜਿਸ 'ਚ ਵਪਾਰ ਮੰਡਲ ਪੰਜਾਬ ਦੇ ਜਰਨਲ ਸਕੱਤਰ ਐਲ.ਆਰ. ਸੋਢੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਦੌਰਾਨ ਨਵੀਂ ਟੀਮ ਦਾ ਭਰਵਾਂ ਸਵਾਗਤ ਕੀਤਾ ਤੇ ਸੰਸਥਾ ਦੀ ਕੋਰ ਕੈਬਨਿਟ ਦਾ ਵਿਸਥਾਰ ਕਰਦਿਆਂ ਕਈ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਮੀਟਿੰਗ 'ਚ ਸਰਬਸੰਮਤੀ ਨਾਲ ਹਿੰਦੂ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਸਤੀਸ਼ ਮਹਿੰਦਰੂ ਨੂੰ ਵਪਾਰ ਮੰਡਲ ਪਠਾਨਕੋਟ ਦਾ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ | ਇਸ ਦੇ ਨਾਲ ਹੀ ਪ੍ਰਤਾਪ ਵਰਲਡ ਸਕੂਲ ਦੇ ਡਾਇਰੈਕਟਰ ਸੰਨੀ ਮਹਾਜਨ ਨੂੰ ਐਜੂਕੇਸ਼ਨ ਸੈੱਲ ਦਾ ਚੇਅਰਮੈਨ ਬਣਾਇਆ ਗਿਆ | ਮੈਡੀਕਲ ਸੈਲ ਦੀ ਕਮਾਨ ਡਾ: ਤਰਸੇਮ ਸਿੰਘ ਨੂੰ ਚੇਅਰਮੈਨ ਤੇ ਸੀ.ਐਸ. ਲਾਇਲਪੁਰੀ ਨੂੰ ਕੋ-ਚੇਅਰਮੈਨ ਵਜੋਂ ਸੌਂਪੀ ਗਈ | ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਦੇ ਮਕਸਦ ਨਾਲ ਰੋਮੀ ਵਡੈਹਰਾ, ਰਮੇਸ਼ ਚੌਧਰੀ, ਚੰਦਨ ਮਹਿੰਦਰੂ, ਅਨਮੋਲ ਪੁਰੀ, ਅੰਕੁਸ਼ ਮਹਾਜਨ, ਅਤੁੱਲ ਨਈਅਰ, ਸੋਮਿਲ ਮਹਿੰਦਰੂ, ਸੰਯਮ ਮਹਿੰਦਰੂ, ਐਡਵੋਕੇਟ ਸੂਦਨ ਅਦਿੱਤਿਆ, ਵਰਿੰਦਰ ਸ਼ਰਮਾ, ਅਜੇ ਗੁਪਤਾ ਤੇ ਪ੍ਰਵੀਨ ਅਗਰਵਾਲ ਨੂੰ ਕੋਰ ਕੈਬਨਿਟ ਦੇ ਕਾਰਜਕਾਰੀ ਮੈਂਬਰਾਂ ਵਜੋਂ ਸ਼ਾਮਿਲ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਦਪਿੰਦਰ ਅਰੋੜਾ ਨੇ ਕਿਹਾ ਕਿ ਪਿਛਲੇ 10 ਮਹੀਨਿਆਂ ਦੌਰਾਨ ਵਪਾਰ ਮੰਡਲ ਨੇ ਸ਼ਹਿਰ ਦੀਆਂ ਵੱਖ-ਵੱਖ ਵਪਾਰਕ ਅਤੇ ਸਮਾਜਿਕ ਸੰਸਥਾਵਾਂ ਨੂੰ ਇਕ ਮੰਚ 'ਤੇ ਲਿਆਉਣ ਲਈ ਲਗਾਤਾਰ ਯਤਨ ਕੀਤੇ ਹਨ |
ਉਨ੍ਹਾਂ ਮੈਡੀਕਲ ਅਤੇ ਐਜੂਕੇਸ਼ਨ ਸੈਲ ਦੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਰਾਮਪਾਲ ਭੰਡਾਰੀ, ਰਜਨੀਸ਼ ਮਹਾਜਨ, ਸੁਰਿੰਦਰ ਮਹਾਜਨ, ਸ਼ਿਵਮ ਗੁਲਾਟੀ, ਰਾਜੇਸ਼ ਭਾਟੀਆ ਅਤੇ ਕਰਨ ਕੁੰਦਰਾ ਸਮੇਤ ਸਮੁੱਚੀ ਟੀਮ ਦੀ ਮਿਹਨਤ ਦੀ ਸ਼ਲਾਘਾ ਕੀਤੀ | ਵਪਾਰ ਮੰਡਲ ਪੰਜਾਬ ਦੇ ਜਰਨਲ ਸਕੱਤਰ ਐਲ.ਆਰ. ਸੋਢੀ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਵੇਂ ਸਾਥੀਆਂ ਦੇ ਜੁੜਨ ਨਾਲ ਸੰਗਠਨ ਨੂੰ ਨਵੀਂ ਦਿਸ਼ਾ ਅਤੇ ਤਾਕਤ ਮਿਲੇਗੀ | ਉਨ੍ਹਾਂ ਉਮੀਦ ਜਤਾਈ ਕਿ ਸਤੀਸ਼ ਮਹਿੰਦਰੂ, ਸੰਨੀ ਮਹਾਜਨ ਅਤੇ ਉਨ੍ਹਾਂ ਦੀ ਟੀਮ ਵਪਾਰੀਆਂ ਦੇ ਹਿਤਾਂ ਦੀ ਰੱਖਿਆ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗੀ | ਮੁੱਖ ਸਲਾਹਕਾਰ ਬਣਨ ਉਪਰੰਤ ਸਤੀਸ਼ ਮਹਿੰਦਰੂ ਨੇ ਪ੍ਰਧਾਨ ਦਪਿੰਦਰ ਅਰੋੜਾ, ਐਲ.ਆਰ. ਸੋਢੀ, ਕਰਨ ਕੁੰਦਰਾ, ਰਾਮਪਾਲ ਭੰਡਾਰੀ, ਰਜਨੀਸ਼ ਮਹਾਜਨ, ਨਰੇਸ਼ ਅਰੋੜਾ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਕੋਰ ਕੈਬਨਿਟ 'ਚ ਸ਼ਾਮਿਲ ਹੋਏ ਨਵੇਂ ਮੈਂਬਰਾਂ ਨੇ ਵੀ ਸੰਗਠਨ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਵਪਾਰੀਆਂ ਦੇ ਹਿਤਾਂ ਅਤੇ ਭਲਾਈ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ | ਮੀਟਿੰਗ 'ਚ ਵਪਾਰ ਮੰਡਲ ਦੇ ਪੈਟਰਨ ਦਵਿੰਦਰ ਸਿੰਘ ਮਿੰਟੂ, ਕਰਨ ਕੁੰਦਰਾ, ਰਾਮਪਾਲ ਭੰਡਾਰੀ, ਪੁਨੀਤ ਓਹਰੀ, ਐਡਵੋਕੇਟ ਰਮੇਸ਼ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 2027 'ਚ ਪਠਾਨਕੋਟ ਦੀ ਜਨਤਾ ਸੂਝਬੂਝ ਨਾਲ ਚੁਣੇਗੀ ਪਠਾਨਕੋਟ ਦਾ ਵਿਧਾਇਕ-ਜ਼ਿਲ੍ਹਾ ਬੁਲਾਰਾ ਯੋਗੇਸ਼ ਠਾਕੁਰ <br/> ਅਗਲੀ ਖ਼ਬਰ ਸਿਵਲ ਹਸਪਤਾਲ ਪਠਾਨਕੋਟ ਵਿਚ ਓ.ਪੀ.ਡੀ. ਪਰਚੀ ਬਣਵਾਉਣਾ ਬਣਿਆ ਜੰਗ ਦਾ ਮੈਦਾਨ, ਮਰੀਜ਼ ਪ੍ਰੇਸ਼ਾਨ
Ad Position 24