30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਕਾਦੀਆਂ ਸ਼ਹਿਰ ਦੇ ਲੋਕ 'ਆਪ' ਦੀ ਨਗਰ ਕੌਂਸਲ ਬਣਾਉਣ ਲਈ ਪੱਬਾਂ ਭਾਰ-ਕੈਬਨਿਟ ਮੰਤਰੀ ਈ.ਟੀ.ਓ.

Ad Position 21
No active advertisement
ਅਜੀਤ ਡੈਸਕ 11-06-2026
ਬਟਾਲਾ, 10 ਜੂਨ (ਸਤਿੰਦਰ ਸਿੰਘ)-ਕਾਦੀਆਂ ਵਾਸੀ ਆਮ ਆਦਮੀ ਪਾਰਟੀ ਦੀ ਨਗਰ ਕੌਂਸਲ ਬਣਾਉਣ ਲਈ ਪੱਬਾਂਭਾਰ ਹਨ ਤੇ ਲੋਕ ਵਿਕਾਸ, ਪਿਆਰ ਤੇ ਤਰੱਕੀ ਨੂੰ ਵੋਟ ਪਾਉਣਗੇ | ਇਹ ਪ੍ਰਗਟਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਾਦੀਆਂ ਵਿਖੇ ਵਾਰਡ ਨੰਬਰ 3 ਤੋਂ 'ਆਪ' ਦੇ ਉਮੀਦਵਾਰ ਪਵਨ ਕੁਮਾਰ ਦੇ ਹੱਕ 'ਚ ਕੀਤੀ ਚੋਣ ਮੀਟਿੰਗ ਕਰਦਿਆਂ ਕੀਤਾ | ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਵਾਰਡ ਵਾਸੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਕਾਦੀਆਂ ਵਿਚ ਚਹੁਪੱਖੀ ਵਿਕਾਸ ਕਾਰਜ ਕਰਵਾਉਣ ਲਈ ਲੋਕ ਆਮ ਆਦਮੀ ਪਾਰਟੀ ਦੇ ਉੁਮੀਦਵਾਰਾਂ ਨੂੰ ਸੇਵਾ ਕਰਨ ਦਾ ਮੌਕਾ ਦੇਣ | ਉਨ੍ਹਾਂ ਕਾਦੀਆਂ ਵਾਸੀਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਕਾਦੀਆਂ ਸ਼ਹਿਰ ਨੂੰ ਵਿਕਾਸ ਪੱਖੋਂ ਖੂਬਸੂਰਤ ਸ਼ਹਿਰ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਵਲੋਂ ਲੋਕ ਹਿੱਤ ਵਿਚ ਉਠਾਏ ਕਦਮਾਂ ਨੇ ਦੇਸ਼ ਦੀ ਰਾਜਨੀਤੀ ਦੀ ਦਿਸ਼ਾ ਤੇ ਦਸ਼ਾ ਬਦਲੀ ਹੈ ਤੇ ਆਮ ਲੋਕਾਂ ਦੀ ਪਾਰਟੀ, ਆਮ ਆਦਮੀ ਪਾਰਟੀ ਦਾ ਪਰਿਵਾਰ ਦਿਨੋਂ-ਦਿਨ ਵਧ ਰਿਹਾ ਹੈ | ਉਨ੍ਹਾਂ ਦੱਸਿਆ ਕਿ 'ਆਪ' ਵਲੋਂ ਲੋਕਾਂ ਦੀ ਸਿਹਤ ਸਹੂਲਤ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੇ ਘਰਾਂ ਦੇ ਨੇੜੇ ਆਮ ਆਦਮੀ ਕਲੀਨਿਕ ਉਸਾਰੇ ਗਏ | ਸਕੂਲ ਆਫ਼ ਐੱਮੀਨੈਂਸ ਬਣਵਾਏ ਗਏ | ਲੋਕਾਂ ਨੂੰ 10 ਲੱਖ ਰੁਪਏ ਤੱਕ ਸਿਹਤ ਯੋਜਨਾ ਦਾ ਲਾਭ ਦਿੱਤਾ ਗਿਆ | ਇਸ ਮੌਕੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਕਿਹਾ ਕਿ ਲੋਕ, ਆਪ ਦੀਆਂ ਲੋਕਪੱਖੀ ਨੀਤੀਆਂ 'ਤੇ ਫਿਰ ਦੁਬਾਰਾ ਮੋਹਰ ਲਾਉਣਗੇ ਅਤੇ ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ ਵਿਚ ਫਿਰ ਜੇਤੂ ਬਣ ਕੇ ਨਿਕਲੇਗੀ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਧਾਰੀਵਾਲ ਨਗਰ ਕੌਂਸਲ ਦੀਆਂ ਚੋਣਾਂ ਵਿਚ ਵੀ ਲੋਕਾਂ ਵਲੋਂ 'ਆਪ' ਦੇ ਵਿਕਾਸ ਕਾਰਜਾਂ 'ਤੇ ਮੋਹਰ ਲਗਾਉਂਦਿਆਂ ਆਪ ਉੁਮੀਦਵਾਰਾਂ ਨੂੰ ਨਗਰ ਕੌਂਸਲ ਧਾਰੀਵਾਲ ਸੇਵਾ ਸੌਪੀ ਹੈ | ਉਨ੍ਹਾਂ ਦੱਸਿਆ ਕਿ ਕਾਦੀਆਂ ਦੀਆਂ ਵੱਖ-ਵੱਖ ਵਾਰਡਾਂ ਵਿਚ ਕੀਤੀਆਂ ਜਾ ਰਹੀਆਂ ਚੋਣ ਮੀਟਿੰਗਾਂ ਵਿਚ ਲੋਕਾਂ ਵਲੋਂ ਰੱਜਵਾਂ ਪਿਆਰ ਮਿਲ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ-6 ਤੋਂ ਅਕਾਲੀ ਦਲ (ਬ) ਦੇ ਉਮੀਦਵਾਰ ਬੀਬੀ ਸਰਬਜੀਤ ਵਲੋਂ ਘਰ ਘਰ ਚੋਣ ਪ੍ਰਚਾਰ ਅਗਲੀ ਖ਼ਬਰ ਵਾਰਡ ਨੰਬਰ-5 'ਚ ਭਾਜਪਾ ਉਮੀਦਵਾਰ ਸਰਵੇਸ਼ਵਰ ਸ਼ਰਮਾ ਵਲੋਂ ਘਰ-ਘਰ ਜਾ ਕੇ ਚੋਣ ਪ੍ਰਚਾਰ
Ad Position 24