30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਬੱਚਿਆਂ ਦਾ ਗੁਰਮਤਿ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 11-06-2026
ਧਾਰੀਵਾਲ, 10 ਜੂਨ (ਸਵਰਨ ਸਿੰਘ)-ਸਿੱਖ ਵੈਲਫੇਅਰ ਫਾਊਾਡੇਸ਼ਨ ਧਾਰੀਵਾਲ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਕੈਂਪ ਗੁਰਦੁਆਰਾ ਸਿੰਘ ਸਭਾ ਲੇਹਲ ਵਿਖੇ ਲਗਾਇਆ ਗਿਆ, ਜਿਸ 'ਚ ਪੇਂਟਿੰਗ, ਕਵੀਸ਼ਰੀ ਤੇ ਦਸਤਾਰ ਮੁਕਾਬਲੇ ਕਰਵਾਏ ਗਏ | ਲਗਭਗ 120 ਬੱਚਿਆਂ ਨੇ ਭਾਗ ਲਿਆ | ਕੈਂਪ ਤੇ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਿੱਖ ਵੈਲਫੇਅਰ ਫਾਊਾਡੇਸ਼ਨ ਵਲੋਂ ਸਨਮਾਨਿਤ ਕੀਤਾ ਗਿਆ | ਫਾਊਾਡੇਸ਼ਨ ਦੇ ਆਗੂਆਂ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਛੁੱਟੀਆਂ 'ਚ ਕੈਂਪ 'ਚ ਜ਼ਰੂਰ ਭੇਜਣ ਤਾਂ ਜੋ ਬੱਚਿਆਂ ਧਾਰਮਿਕ ਗਿਆਨ 'ਚ ਵਾਧਾ ਹੋ ਸਕੇ ਤੇ ਨਸ਼ੇ ਤੋਂ ਦੂਰ ਰਹਿ ਕੇ ਅਮੀਰ ਵਿਰਸੇ ਨਾਲ ਜੁੜੇ ਰਹਿਣ | ਇਸ ਸਮੇਂ ਪੰਕਜਦੀਪ ਸਿੰਘ ਲੇਹਲ, ਨਵਨਾੀਤ ਸਿੰਘ ਨੋਬਲ, ਮਾਸਟਰ ਕੁਲਵਿੰਦਰ ਸਿੰਘ ਲੇਹਲ, ਗੁਰਜੰਟ ਸਿੰਘ, ਕੈਪਟਨ ਵਰਿਆਮ ਸਿੰਘ, ਪ੍ਰੀਤਮ ਸਿੰਘ ਕਾਹਲੋਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਮਹਿੰਗਾਈ ਵਿਰੁੱਧ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਨੇ ਭਾਜਪਾ ਆਗੂ ਵਿਜੇ ਕੁਮਾਰ ਸੋਨੀ ਨਾਲ ਕੀਤੀ ਮੁਲਾਕਾਤ <br/>
Ad Position 24