30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਹਲਕਾ ਭੋਆ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ-ਰੇਤ ਮਾਫੀਆ ਸ਼ਰੇਆਮ ਕਰ ਰਿਹਾ ਨਾਜਾਇਜ਼ ਮਾਈਨਿੰਗ-ਪ੍ਰਸ਼ਾਸਨ ਬੇਖਬਰ

Ad Position 21
No active advertisement
ਅਜੀਤ ਡੈਸਕ 11-06-2026
ਤਾਰਾਗੜ੍ਹ, 10 ਜੂਨ (ਸੋਹਨ ਲਾਲ)-ਹਲਕਾ ਭੋਆ 'ਚ ਸ਼ਰੇਆਮ ਨਜਾਇਜ਼ ਮਾਈਨਿੰਗ ਹੋ ਰਹੀ ਹੈ | ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਰਾਤ ਨੰੂ 9 ਵਜੇ ਪਿੰਡ ਪਰਮਾਨੰਦ, ਸ਼ਾਦੀਪੁਰ, ਪੱਖੋਚੱਕ ਆਪਣੇ ਟਰੱਕ, ਟਿੱਪਰ ਖੜੇ ਕਰ ਦਿੰਦੇ ਹਨ, ਕਿਉਂਕਿ ਇਨ੍ਹਾਂ ਦਾ ਸਮਾਂ ਸਰਕਾਰ ਨੇ ਹੀ ਤੈਅ ਕੀਤਾ ਹੋਇਆ ਹੈ ਕਿ ਤੁਸੀਂ ਰਾਤ 9 ਵਜੇ ਹਲਕਾ ਭੋਆ ਦੇ ਪਿੰਡਾਂ ਵਿਚ ਜਾਣਾ ਹੈ ਤੇ ਨਾਜਾਇਜ਼ ਮਾਈਨਿੰਗ ਕਰਨੀ ਹੈ | ਉਨ੍ਹਾਂ ਕਿਹਾ ਕਿ ਕਈ ਟਿੱਪਰ, ਟਰੱਕ ਵਾਲੇ ਆਪਣੀਆਂ ਟਿੱਪਰ-ਟਰੱਕ 'ਤੇ ਨੰਬਰ ਪਲੇਟਾਂ ਵੀ ਨਹੀਂ ਲਗਾਈਆਂ ਹੋਈਆਂ | ਉਨ੍ਹਾਂ ਕਿਹਾ ਕਿ ਜੇ ਸਰਕਾਰ ਇਹ ਹਲਕਾ ਭੋਆ 'ਚ ਨਾਜਾਇਜ਼ ਮਾਈਨਿੰਗ ਨਾ ਕਰਵਾਉਂਦੀ ਤਾਂ ਨਗਰ ਨਿਗਮ ਦੀਆਂ ਸਾਰੀਆਂ ਸੀਟਾਂ 'ਤੇ ਜਿੱਤ ਪ੍ਰਾਪਤ ਕਰ ਸਕਦੀ ਸੀ | ਨਗਰ ਨਿਗਮ ਦੀਆਂ ਜਿਹੜੀਆਂ ਸੀਟਾਂ 'ਤੇ 'ਆਪ' ਸਰਕਾਰ ਨੇ ਜਿੱਤ ਪ੍ਰਾਪਤ ਕੀਤੀ ਹੈ, ਉਹ ਵੀ ਧੱਕੇਸ਼ਾਹੀ ਨਾਲ ਕੀਤੀ ਹੈ, ਨਹੀਂ ਤਾਂ ਇਹ ਸਰਕਾਰ ਸਾਰੀਆਂ ਹੀ ਸੀਟਾਂ ਹਾਰ ਜਾਂਦੀ | ਹਲਕਾ ਭੋਆ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਆਏ ਦਿਨ ਸਟੇਜਾਂ 'ਤੇ ਇਹ ਵੀ ਬਿਆਨ ਦਿੰਦੇ ਹਨ ਕਿ ਮੈਂ ਜਦੋਂ ਦਾ ਮੰਤਰੀ ਬਣਿਆ ਹਾਂ ਦਿਨ ਸਮੇਂ ਕੋਈ ਵੀ ਟਿੱਪਰ, ਟਰੱਕ ਨਹੀਂ ਚੱਲਣ ਦਿੱਤਾ | ਹਲਕਾ ਭੋਆ ਦੇ ਲੋਕਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਲਕਾ ਭੋਆ 'ਚ ਨਾਜਾਇਜ਼ ਮਾਈਨਿੰਗ ਬੰਦ ਕਰਵਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਰਾਜ ਦੇ ਲੋਕਾਂ ਨੂੰ ਉਹ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਜਿਨ੍ਹਾਂ ਬਾਰੇ ਹੋਰ ਪਾਰਟੀਆਂ ਸਿਰਫ਼... ਅਗਲੀ ਖ਼ਬਰ ਖੱਤਰੀ ਸਭਾ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ
Ad Position 24