29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਆਊਟਸੋਰਸਿੰਗ ਯੂਨੀਅਨ ਪਠਾਨਕੋਟ ਨੇ ਸਿਵਲ ਸਰਜਨ ਨੂੰ ਸੌਂਪਿਆ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 11-06-2026
ਪਠਾਨਕੋਟ, 10 ਜੂਨ (ਸੁਮਿਤ)-ਆਊਟਸੋਰਸਿੰਗ ਯੂਨੀਅਨ ਪਠਾਨਕੋਟ ਵਲੋਂ ਮੰਗਾਂ ਨੂੰ ਲੈ ਕੇ ਸਿਵਲ ਸਰਜਨ ਡਾ: ਸੁਨੀਤਾ ਸ਼ਰਮਾ ਤੇ ਡਿਪਟੀ ਮੈਡੀਕਲ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ | ਯੂਨੀਅਨ ਦੀਆਂ ਆਗੂਆਂ ਕੁਸੁਮ, ਦੀਪਕ, ਦਲਵੀਰ, ਮੋਨਿਕਾ, ਸ਼ਿਖਾ ਤੇ ਸੁਸ਼ੀਲ ਨੇ ਦੱਸਿਆ ਕਿ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਨਸ਼ਾ ਛਡਾਓ ਕੇਂਦਰਾਂ ਅਤੇ ਓ.ਓ.ਟੀ. ਕਲੀਨਿਕਾਂ 'ਚ ਕੰਮ ਕਰ ਰਹੇ ਆਊਟ ਸੋਰਸ ਮੁਲਾਜ਼ਮ ਪਿਛਲੇ 8 ਤੋਂ 10 ਸਾਲਾਂ ਤੋਂ ਪੰਜਾਬ ਸਰਕਾਰ ਅਧੀਨ ਚੱਲ ਰਹੇ ਪ੍ਰੋਜੈਕਟਾਂ ਵਿਚ ਬਹੁਤ ਘੱਟ ਤਨਖ਼ਾਹ 'ਤੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ | ਉਨ੍ਹਾਂ ਕਿਹਾ ਕਿ ਲਗਪਗ 90 ਫੀਸਦੀ ਸਟਾਫ਼ ਸੁਸਾਇਟੀ ਅਧੀਨ ਆਊਟ ਸੋਰਸ ਹੈ, ਜਦਕਿ 10 ਫੀਸਦੀ ਕਰਮਚਾਰੀ ਕੰਟਰੈਕਟ 'ਤੇ ਕੰਮ ਕਰ ਰਹੇ ਹਨ | ਸਰਕਾਰ ਵਲੋਂ ਦਿੱਤੇ ਜਾਣ ਵਾਲੇ ਇੰਕਰੀਮੈਂਟ ਦਾ ਲਾਭ ਕੇਵਲ ਰੈਗੂਲਰ ਅਤੇ ਕੰਟਰੈਕਟ ਕਰਮਚਾਰੀਆਂ ਨੂੰ ਮਿਲਦਾ ਹੈ | ਯੂਨੀਅਨ ਦੀ ਮੁੱਖ ਮੰਗ ਹੈ ਕਿ ਡੀ-ਐਡੀਕਸ਼ਨ ਤੇ ਰੀਹੈਬਿਲੀਟੇਸ਼ਨ ਸੁਸਾਇਟੀ ਅਧੀਨ ਕੰਮ ਕਰ ਰਹੇ ਸਾਰੇ ਕਰਮਚਾਰੀਆਂ ਨੂੰ ਐਨ.ਐਚ.ਐਮ. ਦੀ ਤਰਜ਼ 'ਤੇ ਇਕੋ ਜਿਹੇ ਇੰਕਰੀਮੈਂਟ, ਟੀ.ਏ./ਡੀ.ਏ. ਅਤੇ ਹੋਰ ਭੱਤੇ ਦਿੱਤੇ ਜਾਣ | ਉਨ੍ਹਾਂ ਕਿਹਾ ਕਿ ਕੰਟਰੈਕਟ ਕਰਮਚਾਰੀਆਂ ਦੀ ਤਨਖ਼ਾਹ ਵਿਚ ਹਰ ਸਾਲ 6 ਫੀਸਦੀ ਵਾਧਾ ਕੀਤਾ ਜਾਂਦਾ ਹੈ ਅਤੇ ਹੁਣ 9 ਫੀਸਦੀ ਵਿਸ਼ੇਸ਼ ਵਾਧਾ ਵੀ ਦਿੱਤਾ ਗਿਆ ਹੈ, ਜਦਕਿ ਸੁਸਾਇਟੀ ਅਧੀਨ ਆਊਟ ਸੋਰਸ ਕਰਮਚਾਰੀਆਂ ਨੂੰ ਡੀ.ਸੀ. ਰੇਟ ਅਨੁਸਾਰ ਤਨਖ਼ਾਹ ਮਿਲਦੀ ਹੈ | ਜਿਸ ਵਿਚ ਵਾਧਾ ਸਿਰਫ਼ ਡੀ.ਸੀ. ਰੇਟ ਵਧਣ 'ਤੇ ਹੀ ਹੁੰਦਾ ਹੈ ਅਤੇ ਇਹ ਵਾਧਾ ਸਾਲਾਨਾ ਕੇਵਲ 90 ਤੋਂ 300 ਰੁਪਏ ਤੱਕ ਹੀ ਸੀਮਿਤ ਰਹਿੰਦਾ ਹੈ | ਯੂਨੀਅਨ ਆਗੂਆਂ ਨੇ ਦੋਸ਼ ਲਗਾਇਆ ਕਿ ਆਊਟਸੋਰਸਿੰਗ ਕੰਪਨੀ ਗ੍ਰੇਟਿਸ ਇੰਡੀਆ ਨੂੰ ਕਰਮਚਾਰੀਆਂ ਦੀ ਤਨਖ਼ਾਹ 'ਤੇ ਹਰ ਮਹੀਨੇ 18 ਫੀਸਦੀ ਐਸ.ਜੀ.ਐਸ.ਟੀ. ਅਤੇ ਸੀ.ਜੀ.ਐਸ.ਟੀ. ਦਿੱਤਾ ਜਾਂਦਾ ਹੈ ਅਤੇ ਕਰਮਚਾਰੀਆਂ ਦੀ ਤਨਖ਼ਾਹ ਵਿਚੋਂ 17 ਫੀਸਦੀ ਈ.ਐਸ.ਆਈ. ਅਤੇ ਈ.ਪੀ.ਐਫ. ਦੇ ਨਾਮ 'ਤੇ ਕਟੌਤੀ ਕੀਤੀ ਜਾਂਦੀ ਹੈ | ਪਰ ਇਹ ਰਕਮ ਅਕਸਰ ਜਮਾਂ ਨਹੀਂ ਕਰਵਾਈ ਜਾਂਦੀ | ਇਸ ਤੋਂ ਇਲਾਵਾ ਕੰਪਨੀ ਵਲੋਂ ਦੀਵਾਲੀ ਬੋਨਸ ਵੀ ਬੰਦ ਕਰ ਦਿੱਤਾ ਗਿਆ ਹੈ | ਉਨ੍ਹਾਂ ਮੰਗ ਕੀਤੀ ਕਿ ਕੰਪਨੀ ਆਧਾਰਿਤ ਪ੍ਰਣਾਲੀ ਨੂੰ ਖ਼ਤਮ ਕਰਕੇ ਇਕ ਨੀਤੀ ਬਣਾਈ ਜਾਵੇ ਤੇ ਸਾਰੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ ਦੇ ਇਤਿਹਾਸ 'ਚ ਪਹਿਲੀ ਵਾਰ ਕਿਊਬਾ ਦੇ ਅੰਤਰਰਾਸ਼ਟਰੀ ਕੋਚ ਬਾਕਸਿੰਗ ਕੈਂਪ 'ਚ ਦੇ ਰਹੇ ਹਨ ਸਿਖਲਾਈ ਅਗਲੀ ਖ਼ਬਰ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਕਾਲੀ ਮਾਤਾ ਮੰਦਰ ਵਿਚ ਕੀਤੀ ਪੂਜਾ ਅਰਚਨਾ <br/>
Ad Position 24