29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪਠਾਨਕੋਟ ਦੇ ਇਤਿਹਾਸ 'ਚ ਪਹਿਲੀ ਵਾਰ ਕਿਊਬਾ ਦੇ ਅੰਤਰਰਾਸ਼ਟਰੀ ਕੋਚ ਬਾਕਸਿੰਗ ਕੈਂਪ 'ਚ ਦੇ ਰਹੇ ਹਨ ਸਿਖਲਾਈ

Ad Position 21
No active advertisement
ਅਜੀਤ ਡੈਸਕ 11-06-2026
ਪਠਾਨਕੋਟ, 10 ਜੂਨ (ਵਿਨੋਦ)-ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਪਠਾਨਕੋਟ ਤੇ ਲੋਇੰਸ ਐਮ.ਐਮ.ਏ. ਬਾਕਸਿੰਗ ਕਲੱਬ ਦੇ ਸਾਂਝੇ ਉਪਰਾਲੇ ਨਾਲ ਪਠਾਨਕੋਟ 'ਚ 8 ਜੂਨ ਤੋਂ ਸ਼ੁਰੂ ਹੋਇਆ ਵਿਸ਼ੇਸ਼ ਬਾਕਸਿੰਗ ਸਮਰ ਕੈਂਪ ਖਿਡਾਰੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ | ਇਸ ਕੈਂਪ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਵਿਚ ਕਿਊਬਾ ਤੋਂ ਆਏ ਪ੍ਰਸਿੱਧ ਤੇ ਤਜਰਬੇਕਾਰ ਕੋਚ ਜੁਆਨ ਜੋਸੇ ਡਿਆਜ਼ ਕਾਸਤੋ ਖਿਡਾਰੀਆਂ ਨੂੰ ਉੱਚ ਪੱਧਰੀ ਬਾਕਸਿੰਗ ਤਕਨੀਕਾਂ ਦੀ ਸਿਖਲਾਈ ਦੇ ਰਹੇ ਹਨ | ਬਾਕਸਿੰਗ ਕੋਚ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੈਂਪ 8 ਜੂਨ ਤੋਂ ਸ਼ੁਰੂ ਹੋ ਕੇ 16-17 ਜੂਨ ਤੱਕ ਚੱਲੇਗਾ | ਉਨ੍ਹਾਂ ਕਿਹਾ ਕਿ ਪਠਾਨਕੋਟ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ, ਜਦੋਂ ਕਿਊਬਾ ਵਰਗੇ ਬਾਕਸਿੰਗ ਮਹਾਸ਼ਕਤੀ ਦੇ ਕੋਚ ਖ਼ੁਦ ਇੱਥੇ ਆ ਕੇ ਖਿਡਾਰੀਆਂ ਨੂੰ ਸਿਖਲਾਈ ਦੇ ਰਹੇ ਹਨ | ਕੋਚ ਕਾਸਤੋ ਨੇ ਆਪਣੇ ਕਰੀਅਰ ਦੌਰਾਨ ਕਈ ਅੰਤਰਰਾਸ਼ਟਰੀ ਅਤੇ ਉਲੰਪਿਕ ਪੱਧਰ ਦੇ ਖਿਡਾਰੀਆਂ ਨੂੰ ਤਿਆਰ ਕੀਤਾ ਹੈ | ਜਿਸ ਕਾਰਨ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਤਜਰਬੇ ਦਾ ਲਾਭ ਮਿਲ ਰਿਹਾ ਹੈ | ਕੈਂਪ ਵਿਚ ਪਠਾਨਕੋਟ, ਸੁਜਾਨਪੁਰ, ਭੋਆ ਹਲਕੇ ਤੇ ਪੰਜਾਬ ਦੇ ਹੋਰ ਇਲਾਕਿਆਂ ਤੋਂ ਲਗਭਗ 70 ਤੋਂ 80 ਖਿਡਾਰੀ ਭਾਗ ਲੈ ਰਹੇ ਹਨ | ਕੋਚ ਕਾਸਤੋ ਵਲੋਂ ਖਿਡਾਰੀਆਂ ਦੀ ਤਕਨੀਕ, ਫੁੱਟ ਵਰਕ, ਡਿਫੈਂਸ, ਅਟੈਕ ਅਤੇ ਫਿਟਨੈੱਸ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ | ਸਵੇਰੇ ਅਤੇ ਸ਼ਾਮ ਦੋਵੇਂ ਸੈਸ਼ਨਾਂ ਵਿਚ ਖਿਡਾਰੀਆਂ ਨੂੰ ਉੱਚ ਪੱਧਰੀ ਟਰੇਨਿੰਗ ਦਿੱਤੀ ਜਾ ਰਹੀ ਹੈ | ਹਰਪ੍ਰੀਤ ਸਿੰਘ ਨੇ ਕਿਹਾ ਕਿ ਜੋ ਵੀ ਖਿਡਾਰੀ ਉੱਚ ਪੱਧਰੀ ਬਾਕਸਿੰਗ ਤਕਨੀਕਾਂ ਸਿੱਖਣਾ ਚਾਹੁੰਦਾ ਹੈ, ਉਹ ਇਸ ਕੈਂਪ ਦਾ ਲਾਭ ਲੈ ਸਕਦਾ ਹੈ | ਇਸ ਮੌਕੇ ਬਾਕਸਿੰਗ ਦੇ ਸੀਨੀਅਰ ਖਿਡਾਰੀ ਨਰਿੰਦਰਪਾਲ ਸਿੰਘ (ਮੋਨੂ) ਸਮੇਤ ਹੋਰ ਖੇਡ ਪ੍ਰੇਮੀਆਂ ਨੇ ਕੈਂਪ ਦੀ ਭਰਪੂਰ ਪ੍ਰਸ਼ੰਸਾ ਕੀਤੀ ਤੇ ਇਸ ਨੂੰ ਪਠਾਨਕੋਟ ਦੀ ਬਾਕਸਿੰਗ ਲਈ ਇਤਿਹਾਸਕ ਕਦਮ ਦੱਸਿਆ | ਕੈਂਪ ਦੌਰਾਨ ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਪਠਾਨਕੋਟ ਦੇ ਐਗਜ਼ੀਕਿਊਟਿਵ ਮੈਂਬਰ ਹਰਜੀਤ ਸਿੰਘ, ਸੁਸ਼ੀਲ ਕੁਮਾਰ, ਤਰੁਣਵੀਰ ਸਿੰਘ, ਸੁਰਿੰਦਰ ਰਾਹੀ, ਹਰਦੀਪ ਸਿੰਘ, ਹਰਪ੍ਰੀਤ ਕੌਰ ਅਤੇ ਹੋਰ ਮੈਂਬਰ ਵੀ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਦੀ ਮੀਟਿੰਗ ਵਿਚ ਵਿਅਕਤੀਤਵ ਵਿਕਾਸ ਕੈਂਪ ਦੀ ਸਫ਼ਲਤਾ 'ਤੇ ਚਰਚਾ ਅਗਲੀ ਖ਼ਬਰ ਆਊਟਸੋਰਸਿੰਗ ਯੂਨੀਅਨ ਪਠਾਨਕੋਟ ਨੇ ਸਿਵਲ ਸਰਜਨ ਨੂੰ ਸੌਂਪਿਆ ਮੰਗ ਪੱਤਰ
Ad Position 24