10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਭਿਆਨਕ ਤੂਫ਼ਾਨ ਨਾਲ ਬਿਜਲੀ-ਜੰਗਲਾਤ ਵਿਭਾਗ, ਕਿਸਾਨਾਂ ਤੇ ਗੁੱਜਰਾਂ ਦਾ ਵੱਡਾ ਨੁਕਸਾਨ

Ad Position 21
No active advertisement
ਅਜੀਤ ਡੈਸਕ 13-06-2026
ਨਿੱਕੇ ਘੁੰਮਣ, 12 ਜੂਨ (ਸਤਬੀਰ ਸਿੰਘ ਘੁੰਮਣ)-ਬੀਤੀ ਸ਼ਾਮ ਆਏ ਭਿਆਨਕ ਤੇਜ਼ ਤੂਫ਼ਾਨ ਨੇ ਕਸਬਾ ਨਿੱਕੇ ਘੁੰਮਣ ਤੇ ਆਸ-ਪਾਸ ਦੇ ਇਲਾਕਿਆਂ ਵਿਚ ਭਾਰੀ ਤਬਾਹੀ ਮਚਾ ਦਿੱਤੀ | ਤੂਫ਼ਾਨ ਦੀ ਲਪੇਟ 'ਚ ਆ ਕੇ ਘੁੰਮਣ, ਬੂਲੇਵਾਲ ਤੇ ਕੋਟਲਾ ਚਾਹਲ ਫ਼ੀਡਰਾਂ 'ਤੇ ਦਰਜਨਾਂ ਬਿਜਲੀ ਦੇ ਖੰਭੇ ਤੇ ਟਰਾਂਸਫਾਰਮਰ ਨੁਕਸਾਨੇ ਗਏ, ਜਿਸ ਕਾਰਨ ਪੂਰੇ ਇਲਾਕੇ ਦੀ ਬਿਜਲੀ ਸਪਲਾਈ ਠੱਪ ਹੋ ਗਈ ਤੇ ਲੋਕਾਂ ਨੂੰ ਰਾਤ ਭਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਇਸ ਸਬੰਧੀ ਬਿਜਲੀ ਬੋਰਡ ਦੇ ਸਥਾਨਕ ਜੇ.ਈ. ਗੁਰਜਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਬਿਜਲੀ ਦੀ ਬਹਾਲੀ ਲਈ ਅੱਜ ਸਵੇਰ ਤੋਂ ਹੀ ਜੰਗੀ ਪੱਧਰ 'ਤੇ ਕੰਮ ਜਾਰੀ ਹੈ ਤੇ ਟੀਮਾਂ ਵਲੋਂ ਨੁਕਸਾਨ ਦੀ ਮੁਰੰਮਤ ਕੀਤੀ ਜਾ ਰਹੀ ਹੈ | ਉਨ੍ਹਾਂ ਉਮੀਦ ਜਿਤਾਈ ਕਿ ਬਹੁਤ ਜਲਦ ਬਿਜਲੀ ਸਪਲਾਈ ਮੁੜ ਚਾਲੂ ਕਰ ਦਿੱਤੀ ਜਾਵੇਗੀ | ਦੂਜੇ ਪਾਸੇ ਜੰਗਲਾਤ ਵਿਭਾਗ ਦੇ ਕਰਮਚਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨੌਸ਼ਹਿਰਾ ਮੱਝਾ ਸਿੰਘ ਤੋਂ ਘੁੰਮਣ-ਕੁੰਜਰ ਸੜਕ ਤੱਕ ਦੋਵਾਂ ਪਾਸਿਆਂ ਦਰਜਨਾਂ ਰੁੱਖ ਮੁੱਢੋਂ ਉਖੜ ਗਏ ਤੇ ਕਈ ਟੁੱਟ ਕੇ ਤਬਾਹ ਹੋ ਗਏ ਹਨ, ਜਿਸ ਨਾਲ ਮਹਿਕਮੇ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ | ਇਸ ਤੋਂ ਇਲਾਵਾ ਤੂਫ਼ਾਨ ਦੀ ਲਪੇਟ 'ਚ ਕਿਸਾਨਾਂ ਤੇ ਗੱੁਜਰਾਂ ਨੂੰ ਵੀ ਨੁਕਸਾਨ ਝੱਲਣਾ ਪਿਆ ਹੈ | ਕਈ ਥਾਵਾਂ 'ਤੇ ਪਸ਼ੂਆਂ ਲਈ ਬਣੇ ਸ਼ੈੱਡ ਡਿੱਗ ਗਏ ਤੇ ਪਸ਼ੂ ਖੁੱਲ੍ਹੇ ਵਿਚ ਆ ਗਏ, ਜਿਸ ਨਾਲ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਗੁੱਜਰਾਂ ਦੇ ਢਾਂਚੇ ਤੇ ਡੇਰੇ ਵੀ ਤੂਫ਼ਾਨ ਨਾਲ ਪ੍ਰਭਾਵਿਤ ਹੋਏ ਹਨ | ਤੂਫ਼ਾਨ ਕਾਰਨ ਡਿੱਗੇ ਰੁੱਖਾਂ ਨਾਲ ਸੜਕਾਂ 'ਤੇ ਆਵਾਜਾਈ ਵੀ ਪ੍ਰਭਾਵਿਤ ਰਹੀ ਤੇ ਰਾਹਗੀਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਵਿਭਾਗਾਂ ਵਲੋਂ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਤੇ ਹਾਲਾਤ ਨਾਰਮਲ ਕਰਨ ਲਈ ਯਤਨ ਜਾਰੀ ਹਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਜਾਗੋਵਾਲ ਬੇਟ 'ਚ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਕਾਰਵਾਈ ਅਗਲੀ ਖ਼ਬਰ ਨਵ-ਨਿਰਮਾਣ ਉੱਚੀ ਸੜਕ ਦੇ ਕਿਨਾਰੇ ਡਰੇਨ ਨਾ ਹੋਣ ਕਾਰਨ ਬਰਸਾਤੀ ਪਾਣੀ ਨੇ 12 ਦੁਕਾਨਦਾਰਾਂ ਦਾ ਕੀਤਾ ਨੁਕਸਾਨ
Ad Position 24