10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਪਿੰਡ ਜਾਗੋਵਾਲ ਬੇਟ 'ਚ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਕਾਰਵਾਈ

Ad Position 21
No active advertisement
ਅਜੀਤ ਡੈਸਕ 13-06-2026
ਭੈਣੀ ਮੀਆਂ ਖਾਂ, 12 ਜੂਨ (ਜਸਬੀਰ ਸਿੰਘ ਬਾਜਵਾ)-ਪਿੰਡ ਜਾਗੋਵਾਲ ਬੇਟ ਦੇ ਪੰਚਾਇਤੀ ਰਕਬੇ ਦੀ ਮਾਲ ਵਿਭਾਗ ਵਲੋਂ ਸਰਕਾਰੀ ਤੌਰ 'ਤੇ ਨਿਸ਼ਾਨਦੇਹੀ ਕੀਤੀ ਗਈ | ਇਸ ਕਾਰਵਾਈ ਨਾਲ ਪਿੰਡ ਦੇ ਹੱਡਾਰੋੜੀ, ਜਿੰਮ ਦੇ ਪਲਾਟ ਅਤੇ ਖੇਤੀ ਵਾਲੀ ਜ਼ਮੀਨ 'ਤੇ ਹੋਏ ਨਾਜਾਇਜ਼ ਕਬਜ਼ੇ ਛੁਡਵਾਉਣ ਦਾ ਰਸਤਾ ਸਾਫ਼ ਹੋ ਗਿਆ ਹੈ | ਨਿਸ਼ਾਨਦੇਹੀ ਦੀ ਇਸ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਮਾਲ ਵਿਭਾਗ ਦੇ ਕਾਨੂੰਗੋ ਗੁਰਦੀਪ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਵਲੋਂ ਪਿੰਡ ਦੀ ਪੰਚਾਇਤ, ਮੁਹਤਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਜ਼ਮੀਨ ਦੀ ਪੈਮਾਇਸ਼ ਕਰਕੇ ਨਿਸ਼ਾਨੀਆਂ ਲਗਵਾਈਆਂ ਗਈਆਂ | ਇਸ ਸਬੰਧੀ ਪਿੰਡ ਜਾਗੋਵਾਲ ਬੇਟ ਦੇ ਮੋਹਨ ਸਿੰਘ ਜਾਗੋਵਾਲ ਚੇਅਰਮੈਨ ਮਾਰਕਿਟ ਕਮੇਟੀ ਕਾਦੀਆਂ ਅਤੇ ਨੰਬਰਦਾਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਜ਼ਮੀਨ ਕਰੀਬ 10 ਕਿੱਲੇ ਰਕਬੇ ਦੀ ਨਿਸ਼ਾਨਦੇਹੀ ਕਰਵਾਈ ਗਈ ਹੈ, ਜਿਸ 'ਚ ਪਿੰਡ ਦਾ ਹੱਡਾਰੋੜਾ ਅਤੇ ਜਿੰਮ ਦਾ ਪਲਾਟ ਸ਼ਾਮਿਲ ਹਨ | ਕਬਜ਼ਾਧਾਰੀ ਭਾਵੇਂ ਮੌਕੇ ਤੋਂ ਹਟ ਗਏ ਹਨ, ਪਰ ਪੰਚਾਇਤ ਵਲੋਂ ਹੁਣ ਨਿਸ਼ਾਨਦੇਹੀ ਵਾਲੀ ਜਗ੍ਹਾ 'ਤੇ ਪੱਕੀ ਵੱਟ ਪਵਾਈ ਜਾਵੇਗੀ, ਜੇਕਰ ਭਵਿੱਖ ਵਿਚ ਕਿਸੇ ਨੇ ਵੀ ਇਸ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਇਸ ਮੌਕੇ 'ਤੇ ਹਾਜ਼ਰ ਕਾਨੂੰਗੋ ਗੁਰਦੀਪ ਸਿੰਘ ਨੇ ਦੱਸਿਆ ਕਿ ਸਰਕਾਰੀ ਰਿਕਾਰਡ ਅਨੁਸਾਰ ਨਿਸ਼ਾਨੀਆਂ ਲਗਾ ਦਿੱਤੀਆਂ ਗਈਆਂ ਹਨ | ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਸਰਕਾਰੀ ਨਿਸ਼ਾਨੀਆਂ ਨਾਲ ਛੇੜਛਾੜ ਕੀਤੀ ਜਾਂ ਦੁਬਾਰਾ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਰੁੱਧ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਪਿੰਡ ਦੇ ਪੰਚਾਇਤ ਮੈਂਬਰ ਜਸਪਾਲ ਸਿੰਘ, ਸੁਰਜੀਤ ਸਿੰਘ, ਪਰਗਟ ਸਿੰਘ ਫ਼ੌਜੀ, ਸਾਮੂ ਮਸੀਹ, ਚਰਨ ਸਿੰਘ, ਮਹਿੰਦਰ ਸਿੰਘ, ਮੰਗਤ ਸਿੰਘ ਅਤੇ ਮੰਗਲ ਸਿੰਘ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਤੂਫ਼ਾਨ ਨਾਲ 2 ਮੰਜ਼ਿਲਾ ਪੋਲਟਰੀ ਫਾਰਮ ਹੋਇਆ ਤਬਾਹ ਅਗਲੀ ਖ਼ਬਰ ਭਿਆਨਕ ਤੂਫ਼ਾਨ ਨਾਲ ਬਿਜਲੀ-ਜੰਗਲਾਤ ਵਿਭਾਗ, ਕਿਸਾਨਾਂ ਤੇ ਗੁੱਜਰਾਂ ਦਾ ਵੱਡਾ ਨੁਕਸਾਨ
Ad Position 24