24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜ੍ਹੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 15-06-2026
ਧਾਰੀਵਾਲ, 14 ਜੂਨ (ਸਵਰਨ ਸਿੰਘ)-ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਧਾਰੀਵਾਲ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਸਵੇਰੇ 7 ਵਜੇ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਤੋਂ ਆਰੰਭ ਹੋ ਕੇ ਪਿੰਡ ਅਹਿਮਦਾਬਾਦ, ਦਾਣਾ ਮੰਡੀ, ਨਵੀਂ ਆਬਾਦੀ, ਬੱਸ ਸਟੈਂਡ, ਪੁਰਾਣਾ ਧਾਰੀਵਾਲ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਸਮਾਪਤ ਹੋਇਆ | ਸ਼ਹੀਦੀ ਨਗਰ ਕੀਰਤਨ ਦੌਰਾਨ ਸ਼ਰਧਾਲੂਆਂ ਨੇ ਥਾਂ-ਥਾਂ 'ਤੇ ਸਵਾਗਤ ਕੀਤਾ ਤੇ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ | ਇਸ ਨਗਰ ਕੀਰਤਨ ਵਿਚ ਰਾਗੀ ਸਿੰਘਾਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗਤਕਾ ਮਾਹਿਰਾਂ ਨੇ ਗਤਕੇ ਦੇ ਜੌਹਰ ਦਿਖਾਏ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਧਾਰੀਵਾਲ, ਮੈਨੇਜਰ ਰਣਜੀਤ ਸਿੰਘ ਕਲਿਆਣਪੁਰ, ਮੁੱਖ ਸੇਵਾਦਾਰ ਡਾਕਟਰ ਗੁਰਜਿੰਦਰ ਸਿੰਘ, ਭਾਈ ਜਸਵਿੰਦਰ ਸਿੰਘ ਕਲੇਰ, ਭਾਈ ਗੁਰਦੇਵ ਸਿੰਘ, ਮੈਨੇਜਰ ਸੁਰਜੀਤ ਸਿੰਘ ਚਾਹਲ, ਐਡਵੋਕੇਟ ਇੰਦਰਜੀਤ ਸਿੰਘ ਬਾਜਵਾ, ਹਰਭਜਨ ਸਿੰਘ ਭਾਟੀਆ, ਕੰਵਲਜੀਤ ਸਿੰਘ ਚਾਹਲ ਸਾਬਕਾ ਚੇਅਰਮੈਨ, ਬਾਬਾ ਤਰਸੇਮ ਸਿੰਘ ਭਗਤ, ਸੇਵਾਮੁਕਤ ਐੱਸ.ਡੀ.ਓ. ਲਖਵਿੰਦਰ ਸਿੰਘ ਪੰਨੂੰ, ਦਲਬੀਰ ਸਿੰਘ ਲਾਲੋਵਾਲ, ਇੰਦਰਪਾਲ ਸਿੰਘ ਅਰੋੜਾ, ਰਾਜਪਾਲ ਸਿੰਘ, ਅਮਰਜੀਤ ਸਿੰਘ ਹੈਪੀ ਗੁਣੀਆਂ ਪ੍ਰਧਾਨ, ਪਟਵਾਰੀ ਕੁਲਦੀਪ ਸਿੰਘ, ਡਾ. ਰਣਜੀਤ ਸਿੰਘ ਬੇਦੀ ਕਾਲੋਨੀ, ਪ੍ਰਦੀਪ ਸਿੰਘ ਸੇਵਕ, ਗੁਰਜੀਤ ਸਿੰਘ ਲੇਹਲ, ਹਰਭਜਨ ਸਿੰਘ ਭਾਟੀਆ, ਮਨਜੀਤ ਸਿੰਘ ਬੁੱਟਰ, ਚਰਨਜੀਤ ਸਿੰਘ ਕਲੇਰ, ਬਲਦੇਵ ਸਿੰਘ ਨਿਮਾਣਾਂ, ਬਲਦੇਵ ਸਿੰਘ ਧਰਮੀ ਫ਼ੌਜੀ, ਅਮਰੀਕ ਸਿੰਘ ਖਹਿਰਾ, ਕਸ਼ਮੀਰ ਸਿੰਘ ਚਾਹਲ, ਡਾ. ਰਮਿੰਦਰ ਸਿੰਘ ਸੋਹਲ, ਸੰਦੀਪ ਸਿੰਘ ਜੱਫਰਵਾਲ, ਸਾ. ਸਰਪੰਚ ਰਜਿੰਦਰ ਸਿੰਘ ਸੇਠੀ, ਕਬਲਦੀਪ ਸਿੰਘ ਸੇਵਾਮੁਕਤ ਜੇ.ਈ., ਜਥੇ. ਦਿਲਬਾਗ ਸਿੰਘ, ਗੁਰਦੇਵ ਸਿੰਘ ਸੰਘਾ, ਮਨਜੀਤ ਸਿੰਘ ਬੁੱਟਰ, ਗੁਰਦਿਆਲ ਸਿੰਘ ਭੁੱਲਰ ਆਦਿ ਕਈ ਸ਼ਰਧਾਲੂਆਂ ਨੇ ਭਾਗ ਲਿਆ |
Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਤੇ ਦੀਨਾਨਗਰ 'ਚ ਕਾਂਗਰਸ ਦੀ ਇਤਿਹਾਸਕ ਜਿੱਤ ਨੇ ਸੱਤਾਧਾਰੀ ਪਾਰਟੀ ਦਾ ਭੁਲੇਖਾ ਦੂਰ ਕੀਤਾ -ਅਮਨਦੀਪ ਜੈਂਤੀਪੁ... ਅਗਲੀ ਖ਼ਬਰ ਅਗਲੇ ਮੁੱਖ ਮੰਤਰੀ ਵਜੋਂ ਭਗਵੰਤ ਮਾਨ ਦੇ ਐਲਾਨ ਨਾਲ ਸੰਗਠਨ ਹੋਰ ਮਜ਼ਬੂਤ ਹੋਇਆ- ਚੇਅ. ਬਾਠ ਝੰਗੀ
Ad Position 24