24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਲਹਿਰਾ ਥਰਮਲ ਦੇ ਠੇਕਾ ਮੁਲਾਜ਼ਮਾਂ ਵਲੋਂ ਬਠਿੰਡਾ ਚੰਡੀਗੜ੍ਹ ਕੌਮੀ ਸ਼ਾਹ ਮਾਰਗ 7 ਜਾਮ

ਲਹਿਰਾ ਮੁਹੱਬਤ (ਬਠਿੰਡਾ), 24 ਅਗਸਤ (ਸੁਖਪਾਲ ਸਿੰਘ ਸੁੱਖੀ) - ਪਾਵਰਕਾਮ ਦੇ ਵਿਚ ਠੇਕਾ ਪ੍ਰਣਾਲੀ ਮੁਕੰਮਲ ਬੰਦ ਕਰਕੇ ਸਿੱਧੇ ਕੰਟਰੈਕਟ 'ਤੇ ਲੈਣ ਦੇ ਸਮਝੌਤੇ ਮੁਤਾਬਕ ਪੰਜਾਬ ਸਰਕਾਰ ਵਲੋਂ ਰੋਕੇ ਗਏ ਥਰਮਲ...

Ad Position 21
No active advertisement
ਅਜੀਤ ਡੈਸਕ 24-08-2026

ਲਹਿਰਾ ਮੁਹੱਬਤ (ਬਠਿੰਡਾ), 24 ਅਗਸਤ (ਸੁਖਪਾਲ ਸਿੰਘ ਸੁੱਖੀ) - ਪਾਵਰਕਾਮ ਦੇ ਵਿਚ ਠੇਕਾ ਪ੍ਰਣਾਲੀ ਮੁਕੰਮਲ ਬੰਦ ਕਰਕੇ ਸਿੱਧੇ ਕੰਟਰੈਕਟ 'ਤੇ ਲੈਣ ਦੇ ਸਮਝੌਤੇ ਮੁਤਾਬਕ ਪੰਜਾਬ ਸਰਕਾਰ ਵਲੋਂ ਰੋਕੇ ਗਏ ਥਰਮਲ ਪਲਾਂਟਾਂ ਦੇ ਆਊਟਸੋਰਸ ਠੇਕਾ ਮੁਲਾਜ਼ਮਾਂ ਦੇ ਨਿਯੁਕਤੀ ਪੱਤਰਾਂ ਦੇ ਰੋਸ ਵਜੋਂ 26 ਦਿਨਾਂ ਤੋਂ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਅੱਗੇ ਮੁਕੰਮਲ ਹੜਤਾਲ ਕਰਕੇ ਧਰਨਾ ਜਾਰੀ ਹੈ।ਇਸ ਸੰਬੰਧੀ ਐਚ ਡੀ.ਪੀ. ਕਟਰ ਵਰਕ ਯੂਨੀਅਨ ਟੇਟਕ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਠ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਨੇ ਸਾਡੇ ਨਾਲ 24 ਮਈ ਨੂੰ ਸਮਝੌਤਾ ਕੀਤਾ ਸੀ, ਕਿ ਤੁਹਾਨੂੰ ਠੇਕਾ ਪ੍ਰਣਾਲੀ ਦੇ ਵਿਚੋਂ ਕੱਢ ਕੇ ਸਿੱਧੇ ਪਾਵਰਕਾਮ ਦੇ ਕੰਟਰੈਕਟ 'ਤੇ ਲਿਆ ਜਾਵੇਗਾ, ਪਰ ਸਰਕਾਰ ਹੁਣ ਆਪਣੇ ਕੀਤੇ ਵਾਅਦੇ ਤੋਂ ਭੱਜ ਰਹੀ ਹੈ, ਜਿਸ ਵਾਅਦੇ ਨੂੰ ਪੂਰਾ ਕਰਾਉਣ ਦੇ ਲਈ ਆਊਟਸੋਰਸ ਠੇਕਾ ਮੁਲਾਜ਼ਮ 26 ਦਿਨਾਂ ਤੋਂ ਮੁਕੰਮਲ ਹੜਤਾਲ ਕਰਕੇ ਧਰਨਾ ਦੇ ਰਹੇ ਹਨ। ਅੱਜ ਸਰਕਾਰ ਆਪਣੇ ਵਾਅਦੇ ਅਨੁਸਾਰ ਦਸ ਦਿਨਾਂ ਦਾ ਸਮਾਂ ਲੈ ਕੇ ਆਫਰ ਲੈਟਰ ਜਾਰੀ ਕਰਨ ਤੋਂ ਭੱਜ ਗਈ ਹੈ। ਇਸ ਦੇ ਰੋਸ ਵਜੋਂ ਆਊਟਸੋਰਸ ਠੇਕਾ ਮੁਲਾਜ਼ਮਾਂ ਵਲੋਂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਭਾਰੀ ਪੁਲਿਸ ਫੋਰਸ ਤਾਇਨਾਤ ਹੈ ਤੇ ਧਰਨਾ ਇਸ ਸਮੇਂ ਜਾਰੀ ਹੈ।

Ad Position 22
No active advertisement
ਪਿਛਲੀ ਖ਼ਬਰ ਰਾਜਾ ਵੜਿੰਗ ਵਲੋਂ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਮਿਲਣ ਦਾ ਸਮਰਥਨ ਅਗਲੀ ਖ਼ਬਰ ਮਨੀਪੁਰ : ਸੈਨਾਪਤੀ ਜ਼ਿਲ੍ਹੇ ਚ ਭੜਕੀ ਹਿੰਸਾ, ਇਕ ਸੀ.ਆਰ.ਪੀ.ਐਫ. ਜਵਾਨ ਜ਼ਖ਼ਮੀ
Ad Position 24