10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾਪੂਰਵਕ ਮਨਾਇਆ

Ad Position 21
No active advertisement
ਅਜੀਤ ਡੈਸਕ 19-06-2026
ਬਟਾਲਾ, 18 ਜੂਨ (ਸਤਿੰਦਰ ਸਿੰਘ)-ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਾਵਨ ਸ਼ਹੀਦੀ ਦਿਹਾੜਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ, ਨਾਂਦੇੜ ਵਿਖੇ ਸਮੁੱਚੀ ਸੰਗਤ ਵਲੋਂ ਬੇਅੰਤ ਸ਼ਰਧਾ, ਭਾਵਨਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਮੌਕੇ ਤਖ਼ਤ ਸਾਹਿਬ ਜੀ ਦੇ ਮੀਤ ਗ੍ਰੰਥੀ ਸਿੰਘ ਸਾਹਿਬ ਭਾਈ, ਗੁਰਮੀਤ ਸਿੰਘ ਵਲੋਂ ਤਖ਼ਤ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਅਰਜਨ ਜੀ ਦੀ ਜੀਵਨੀ ਬਾਰੇ ਸੰਗਤਾਂ ਨੂੰ ਕਥਾ ਸਰਵਨ ਕਰਵਾਈ ਅਤੇ ਤਖ਼ਤ ਸਾਹਿਬ ਦੇ ਕਥਾਕਾਰ ਭਾਈ ਸਰਬਜੀਤ ਸਿੰਘ ਨਿਰਮਲੇ ਵਲੋਂ ਕਥਾ ਦੌਰਾਨ ਗੁਰੂ ਸਾਹਿਬ ਜੀ ਦੀ ਸ਼ਹਾਦਤ ਬਾਰੇ ਇਤਿਹਾਸ ਸਰਵਣ ਕਰਵਾਇਆ, ਜਿਸ ਉਪਰੰਤ ਅਰਦਾਸ ਕਰਕੇ ਗੁਰੂ ਸਾਹਿਬ ਜੀ ਨੂੰ ਕੜਾਹ ਪ੍ਰਸ਼ਾਦਿ ਦੇ ਭੋਗ ਲਗਾਏ ਗਏ। ਹਜ਼ੂਰੀ ਨੌਜਵਾਨਾਂ ਅਤੇ ਸਾਧ ਸੰਗਤ ਵਲੋਂ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਤਖ਼ਤ ਸੱਚਖੰਡ ਸਾਹਿਬ ਵਿਖੇ ਪਿਛਲੇ 5 ਦਿਨਾਂ ਤੋਂ ਲਗਾਤਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਕਥਾ ਦੇ ਪ੍ਰਵਾਹ ਚਲਾਏ ਗਏ। ਤਖ਼ਤ ਸਾਹਿਬ ਦੇ ਮੁੱਖ ਪ੍ਰਬੰਧਕ ਡਾ. ਵਿਜੈ ਸਤਬੀਰ ਸਿੰਘ (ਆਈ.ਏ.ਐੱਸ. ਸੇਵਾਮੁਕਤ) ਦੇ ਨਿਰਦੇਸ਼ਾਂ ਤਹਿਤ ਸੰਗਤਾਂ ਲਈ ਸੱਚਖੰਡ ਪਰਿਸਰ, ਗੁਰਦੁਆਰਾ ਗੇਟ ਨੰਬਰ - 1 ਦੇ ਬਾਹਰਵਾਰ ਮੇਨ ਰੋਡ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਿਊਜ਼ੀਅਮ, ਗੁਰਦੁਆਰਾ ਚੌਕ, ਹਜ਼ੂਰ ਸਾਹਿਬ ਰੇਲਵੇ ਸਟੇਸ਼ਨ ਸਮੇਤ ਪ੍ਰਮੁੱਖ ਸਥਾਨਾਂ ’ਤੇ ਠੰਢੇ-ਮਿੱਠੇ ਜਲ ਦੀਆਂ ਵਿਸ਼ੇਸ਼ ਛਬੀਲਾਂ ਲਗਾਈਆਂ ਗਈਆਂ, ਜਿੱਥੇ ਸੇਵਾਦਾਰਾਂ ਵਲੋਂ ਰਾਹਗੀਰਾਂ ਅਤੇ ਸੰਗਤਾਂ ਨੂੰ ਜਲ ਛਕਾਇਆ ਗਿਆ। ਇਸ ਇਤਿਹਾਸਕ ਦਿਹਾੜੇ ’ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮਹਾਨ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮੁੱਖ ਪ੍ਰਬੰਧਕ ਡਾ. ਵਿਜੈ ਸਤਬੀਰ ਸਿੰਘ ਨੇ ਕਿਹਾ ਕਿ, ‘ਧਾਰਮਿਕ ਕੱਟੜਤਾ ਅਤੇ ਹਕੂਮਤੀ ਜ਼ੁਲਮ ਅੱਗੇ ਸਿਰ ਨਾ ਝੁਕਾਉਂਦੇ ਅਸਹਿ ਤੇ ਅਕਹਿ ਕਸ਼ਟ ਸਹਿ ਕੇ ਆਪਣੀ ਸ਼ਹਾਦਤ ਦਿੱਤੀ।’ ਉਨ੍ਹਾਂ ਕਿਹਾ ਕਿ ਅੱਜ ਸਮੁੱਚੀ ਦੁਨੀਆਂ ਨੂੰ ਪੰਚਮ ਪਾਤਸ਼ਾਹ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਸਰਬ-ਸਾਂਝੀਵਾਲਤਾ ਦੇ ਦਿੱਤੇ ਗਏ ਮਹਾਨ ਸੰਦੇਸ਼ ਤੋਂ ਪ੍ਰੇਰਨਾ ਲੈਣ ਅਤੇ ਉਸ ਨੂੰ ਪ੍ਰਚਾਰਨ ਦੀ ਲੋੜ ਹੈ। ਸਮੁੱਚੀ ਮਾਨਵਤਾ ਇਸ ਲਾਸਾਨੀ ਸ਼ਹਾਦਤ ਤੋਂ ਹਮੇਸ਼ਾਂ ਮਾਰਗਦਰਸ਼ਨ ਲੈਂਦੀ ਰਹੇਗੀ। ਇਸ ਮੌਕੇ ਭਾਈ ਪਰਮਵੀਰ ਸਿੰਘ ਰਹਿਰਾਸੀਆ, ਗੁਰਦੁਆਰਾ ਸੱਚਖੰਡ ਬੋਰਡ ਦੇ ਸੁਪਰਡੈਂਟ ਸ: ਰਵਿੰਦਰ ਸਿੰਘ ਕਪੂਰ, ਸਹਾਇਕ ਸੁਪਰਡੈਂਟ ਸ: ਜੈਮਲ ਸਿੰਘ ਢਿੱਲੋਂ ਸਮੇਤ ਗੁਰਦੁਆਰਾ ਪ੍ਰਬੰਧਕੀ ਬੋਰਡ ਦੇ ਹੋਰ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ’ਚ ਕਾਂਗਰਸ ਨੂੰ ਬਹੁਮਤ ਦਿਵਾਉਣ ਲਈ ਸ਼ਹਿਰ ਵਾਸੀਆਂ ਦਾ ਧੰਨਵਾਦ- ਬਰਿੰਦਰਮੀਤ ਸਿੰਘ ਪਾਹੜਾ/ਬਲਜੀਤ ਸਿੰ... ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ
Ad Position 24