03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਸਤਿਗੁਰੂ ਸ੍ਰੀ ਸੰਤ ਤੁਲਸੀ ਦਾਸ ਜੀ ਦਾ ਸਾਲਾਨਾ ਭੰਡਾਰਾ ਧੂਮ-ਧਾਮ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 23-06-2026
ਬਟਾਲਾ, 22 ਜੂਨ (ਸਤਿੰਦਰ ਸਿੰਘ)-ਦੀ ਸਭਾ ਮੰਦਿਰ ਸਿੱਧ ਸ੍ਰੀ ਬਾਬਾ ਬਾਲਕ ਨਾਥ ਜੀ ਤੇ ਦੁਰਗਾ ਮਾਤਾ ਲੱਕੜ ਮੰਡੀ ਹੰਸਲੀ ਪੁਲ ਬਟਾਲਾ ਵਿਖੇ ਸਤਿਗੁਰੂ ਸ੍ਰੀ ਸੰਤ ਤੁਲਸੀ ਦਾਸ ਜੀ ਦਾ ਸਾਲਾਨਾ ਭੰਡਾਰਾ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਗੱਦੀ ਨਸ਼ੀਨ ਭਗਤ ਕੁਨਾਲ ਦੀ ਰਹਿਨੁਮਾਈ ਹੇਠ ਮਨਾਇਆ ਗਿਆ। ਇਸ ਮੌਕੇ ਮੰਦਰ ਦੇ ਗੱਦੀ ਨਸ਼ੀਨ ਭਗਤ ਕੁਨਾਲ ਜੀ ਨੇ ਦੱਸਿਆ ਕਿ ਸਵੇਰੇ ਪੰਜ ਵਜੇ ਸੰਤ ਤੁਲਸੀ ਦਾਸ ਜੀ ਮਹਾਰਾਜ ਦੇ ਸਵਰੂਪ ਨੂੰ ਇਸ਼ਨਾਨ ਕਰਵਾਉਣ ਦੀ ਰਸਮ ਨਿਭਾਈ ਗਈ ਤੇ ਉਪਰੰਤ ਪੂਜਾ ਅਰਚਨਾ ਦੇ ਬਾਅਦ ਸਲਾਨਾ ਭੰਡਾਰੇ ਸਬੰਧੀ ਪ੍ਰੋਗਰਾਮ ਦਾ ਸ਼ੁਭ ਆਰੰਭ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਭੰਡਾਰੇ ਮੌਕੇ ਜਿਥੇ ਪ੍ਰਸਿੱਧ ਕਵਾਲ ਨੇ ਕਵਾਲੀਆਂ ਪੇਸ਼ ਕਰਕੇ ਖੂਬ ਰੰਗ ਬੰਨਿਆ, ਉੱਥੇ ਨਾਲ ਹੀ ਆਉਣ ਵਾਲੇ ਸਾਧੂ ਸੰਤਾਂ ਅਤੇ ਸੰਤ-ਮਹਾਂਪੁਰਸ਼ਾਂ ਸਮੇਤ ਸ਼ਹਿਰ ਦੀਆਂ ਨਾਮਵਰ ਸ਼ਖਸ਼ੀਅਤਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬਟਾਲਾ ਦੇ ਵਿਧਾਇਕ ਤੇ ਪੰਜਾਬ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਗੁੱਡੂ ਸੇਠ, ਕੌਂਸਲਰ ਰਮਨਦੀਪ ਸਿੰਘ ਆਦਿ ਦੇ ਆਪਣੀ ਹਾਜ਼ਰੀ ਲਗਵਾਈ ਤੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ’ਤੇ ਮੰਦਰ ਕਮੇਟੀ ਦੇ ਪ੍ਰਧਾਨ ਰਵੀ ਭੂਸ਼ਣ ਅਗਰਵਾਲ, ਸੀਨੀਅਰ ਰੂਪ ਪ੍ਰਧਾਨ ਸੁਦੇਸ਼ ਬਾਂਸਲ, ਜਰਨਲ ਸਕੱਤਰ ਨਰੇਸ਼ ਕਪੂਰ, ਖਜਾਨਚੀ ਗਗਨ ਜਬਾਲੀਆ, ਪ੍ਰੈੱਸ ਸਕੱਤਰ ਅਮਨ ਖੀਵਾ, ਮੁਨੀਸ਼ ਅਗਰਵਾਲ, ਪਵਨ ਬਜਾਜ, ਜਤਿੰਦਰਜੀਤ ਬਾਜਵਾ, ਡਾ. ਸਨੀ ਮਹਾਜਨ , ਰਾਜ ਕੁਮਾਰ, ਸੰਨੀ ਗੁੱਪਤਾ, ਸੁਮੀਤ ਬਾਂਸਲ, ਮੋਹਿਤ ਬਾਂਸਲ, ਰਕੇਸ਼ ਕੁਮਾਰ, ਅਮਿਤ ਕੁਮਾਰ, ਵਿਸ਼ਾਲ, ਰਵਿੰਦਰ ਬਾਵਾ, ਰਾਜਨ ਭਾਟੀਆ, ਬੋਵੀ, ਗੋਰਾ, ਅਰੁਣ, ਸੁਰੇਸ਼, ਰੌਣਕ, ਵੰਸ਼, ਹੈਪੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਛੱਪੜ ਦੀ ਸਫ਼ਾਈ ਕਰਕੇ ਗਾਰ ਨਾਲ ਲੱਦੀਆਂ ਟਰਾਲੀਆਂ ਬਾਜ਼ਾਰ ਵਿਚ ਲੰਘਾਉਣ ਕਰਕੇ ਦੁਕਾਨਦਾਰਾਂ ’ਚ ਭਾਰੀ ਰੋਸ ਅਗਲੀ ਖ਼ਬਰ ਗੋਲਡਨ ਕਾਲਜ ਨੂੰ ਬੀ. ਫਾਰਮੇਸੀ ਕੋਰਸ ਦੀ ਮਿਲੀ ਮਨਜ਼ੂਰੀ
Ad Position 24
No active advertisement