06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਛੀਨਾ ਦੀ ਵਿਦਿਆਰਥਣ ਬਣੇਗੀ ਗੋਲਡ ਮੈਡਲਿਸਟ

Ad Position 21
No active advertisement
ਅਜੀਤ ਡੈਸਕ 12-07-2026
ਬਟਾਲਾ, 11 ਜੁਲਾਈ (ਸਤਿੰਦਰ ਸਿੰਘ)- 2 ਦਹਾਕਿਆਂ ਤੋਂ ਇਲਾਕੇ ਦੇ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਬਣਿਆਂ ਕਾਲਜ ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਛੀਨਾ ਆਪਣੀਆਂ ਮਾਣਮੱਤੀਆਂ ਪ੍ਰਾਪਤੀਆਂ ਕਰਕੇ ਇਲਾਕੇ ਵਿਚ ਪ੍ਰਸਿੱਧ ਹੈ। ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਰਹਿਮਤੇ ਬਖਸ਼ਿਸ਼ ਅਤੇ ਕੁਸ਼ਲ ਅਧਿਆਪਕਾਂ ਦੀ ਸੁਯੋਗ ਅਗਵਾਈ ਸਦਕਾ ਇਸ ਕਾਲਜ ਦੇ ਵਿਦਿਆਰਥੀ ਵਿਦਿਅਕ ਅਤੇ ਹੋਰ ਖੇਤਰਾਂ ਵਿਚ ਬੇਮਿਸਾਲ ਪ੍ਰਾਪਤੀਆਂ ਕਰਕੇ ਕਾਲਜ ਦਾ ਨਾਂਅ ਰੌਸ਼ਨ ਕਰਦੇ ਹਨ। ਬੀ.ਐੱਡ ਨਤੀਜਿਆਂ ਵਿਚ ਇਸ ਕਾਲਜ ਦੇ ਵਿਦਿਆਰਥੀ ਹਰ ਸਾਲ ਯੂਨੀਵਰਸਿਟੀ ਵਿਚੋਂ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਦੇ ਹਨ। ਇਸ ਦੀ ਸਾਖਸ਼ਾਤ ਮਿਸਾਲ ਹੈ ਕਾਲਜ ਦੀ ਹੋਣਹਾਰ ਵਿਦਿਆਰਥਣ ਮਦੀਹਾ ਸਹਿਦੇਵ, ਜਿਸ ਨੇ ਸੈਸ਼ਨ 2022-24 ਦੀ ਬੀ.ਐੱਡ ਪ੍ਰੀਖਿਆ ਦੇ ਚਾਰਾਂ ਸਮੈਸਟਰਾਂ ਵਿਚੋਂ ਹੀ ਯੂਨੀਵਰਸਿਟੀ ਵਿਚੋਂ ਪ੍ਰਥਮ ਸਥਾਨ ਹਾਸਿਲ ਕੀਤਾ, ਜੋ ਕਿ ਵਿਦਿਆਰਥਣ ਦੀ ਲਾਜਵਾਬ ਪ੍ਰਾਪਤੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਅੱਜ 12 ਜੁਲਾਈ ਨੂੰ ਕਰਵਾਈ ਜਾ ਰਹੀ 51ਵੀਂ ਕਨਵੋਕੇਸ਼ਨ ਵਿਚ ਮਦੀਹਾ ਸਹਿਦੇਵ ਨੂੰ ਸੋਨ ਤਮਗੇ ਨਾਲ ਸਨਮਾਨਿਆਂ ਜਾਵੇਗਾ, ਜੋ ਕਿ ਵਿਦਿਆਰਥਣ, ਉਸ ਦੇ ਮਾਪਿਆਂ ਅਤੇ ਕਾਲਜ ਲਈ ਬੜੇ ਗੌਰਵ ਵਾਲੀ ਗੱਲ ਹੈ। ਮਦੀਹਾ ਦੀ ਇਸ ਲਾਜਵਾਬ ਪ੍ਰਾਪਤੀ ’ਤੇ ਕਾਲਜ ਦੇ ਚੇਅਰਮੈਨ ਸ: ਬਲਜੀਤ ਸਿੰਘ ਛੀਨਾ ਅਤੇ ਡਾਇਰੈਕਟਰ ਪੰਥਦੀਪ ਸਿੰਘ ਛੀਨਾ ਨੇ ਵਿਦਿਆਰਥਣ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਵਿਦਿਆਰਥਣ ਦੀ ਅਣਥੱਕ ਮਿਹਨਤ ਦੇ ਨਾਲ-ਨਾਲ ਮਿਹਨਤੀ ਅਧਿਆਪਕਾਂ ਨੂੰ ਜਾਂਦਾ ਹੈ, ਜਿਨਾਂ ਦੇ ਸਾਂਝੇ ਯਤਨਾ ਸਦਕਾ ਕਾਲਜ ਇਲਾਕੇ ਦਾ ਮੋਹਰੀ ਕਾਲਜ ਬਣਿਆਂ ਹੈ। ਇਸ ਮੌਕੇ ਪ੍ਰਿੰ. ਮਧੂ ਬਾਲਾ, ਜਸਪਿੰਦਰ ਕੌਰ, ਇੰਦਰਜੀਤ ਕੌਰ, ਕਵਲਜੀਤ ਕੌਰ, ਰਾਜਵਿੰਦਰ ਕੌਰ, ਰਾਜਬੀਰ ਕੌਰ, ਅਨੁਰਾਧਾ, ਰਣਜੀਤਪਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਜ਼ਾਰ ’ਚ ਗਾਲੀ-ਗਲੋਚ ਤੋਂ ਰੋਕਣ ’ਤੇ ਵਿਅਕਤੀ ਨੇ ਦਾੜ੍ਹੀ ਦੀ ਬੇਅਦਬੀ ਕਰਨ ਦੇ ਲਗਾਏ ਦੋਸ਼ ਅਗਲੀ ਖ਼ਬਰ ਪੁਰਾਣੀ ਕਲਾਨੌਰ ਦੇ ਪੰਚਾਂ ਵਲੋਂ ਸਰਪੰਚ ’ਤੇ ਜਾਅਲੀ ਹਸਤਾਖਰਾਂ ਨਾਲ ਮਤੇ ਪਾਉਣ ਦਾ ਦੋਸ਼
Ad Position 24
No active advertisement