ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਲਿਬਰੇਸ਼ਨ ਆਗੂਆਂ ਵਲੋਂ ‘ਸਤਲੁਜ’ ਫਿਲਮ ’ਤੇ ਰੋਕ ਲਗਾਉਣ ਦੀ ਨਿਖੇਧੀ

Ad Position 21
No active advertisement
ਅਜੀਤ ਡੈਸਕ 13-07-2026

ਬਟਾਲਾ, 12 ਜੁਲਾਈ (ਸਤਿੰਦਰ ਸਿੰਘ)-ਅੱਜ ਇਥੇ ਫੈਜਪੁਰਾ ਰੋਡ ਬਟਾਲਾ ਵਿਖੇ ਸੀਪੀਆਈ ਐਮਐਲ ਲਿਬਰੇਸ਼ਨ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਪ੍ਰੇਮ ਮਸੀਹ ਸੋਨਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ’ਚ ਸਭ ਤੋਂ ਪਹਿਲਾਂ ਪਾਰਟੀ ਦੇ ਮਰਹੂਮ ਆਗੂ ਸੁਖਦੇਵ ਸਿੰਘ ਭਾਗੋ ਕਾਵਾਂ ਤੇ ਪ੍ਰੇਮ ਸਿੰਘ ਗਹਿਲਾਵਤ ਸਮੇਤ ਬੀਤੇ ਸਮੇਂ ਵਿਚ ਵਿਛੜ ਚੁੱਕੇ ਸਾਥੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਸਕੱਤਰ ਗੁਲਜਾਰ ਸਿੰਘ ਭੁੰਬਲੀ, ਕਾਰਜਕਾਰੀ ਸਕੱਤਰ ਵਿਜੇ ਸੋਹਲ ਤੇ ਸੂਬਾ ਆਗੂ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਮੋਦੀ ਸਰਕਾਰ ਵਲੋਂ ਪੰਜਾਬ ਦੇ 90ਵੇਂ ਦਹਾਕੇ ਦੌਰਾਨ ਪੰਜਾਬ ਪੁਲਿਸ ਦੇ ਝੂਠੇ ਮੁਕਾਬਲਿਆਂ ਨੂੰ ਦਰਸਾਉਂਦੀ ਫਿਲਮ ‘ਸਤਲੁਜ’ ’ਤੇ ਰੋਕ ਲਗਾਉਣ ਦੀ ਸਖਤ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਬਣਾਈ ਗਈ ਸਰਕਾਰੀ ਕਮੇਟੀ ਨੇ ਵੀ ਫਿਲਮ ਬੰਦ ਕਰਨ ਦੀ ਸਿਫਾਰਸ਼ ਕਰ ਦਿੱਤੀ ਹੈ, ਜਿਸ ਤੋਂ ਬਾਅਦ ਇਹ ਸਾਬਤ ਹੋ ਗਿਆ ਹੈ ਕਿ ਪੰਜਾਬ ਵਿਚ ਡਬਲ ਇੰਜਣ ਦੀ ਸਰਕਾਰ ਬਨਾਉਣ ਦੇ ਦਾਅਵੇ ਕਰਨ ਵਾਲੀ ਭਾਜਪਾ ਦਾ ਅਸਲ ਕਿਰਦਾਰ ਸਿੱਖਾਂ ਸਮੇਤ ਦੇਸ਼ ਦੀਆਂ ਸਮੁੱਚੀਆਂ ਘੱਟ ਗਿਣਤੀਆਂ ਵਿਰੋਧੀ ਹੈ। ਮੀਟਿੰਗ ਵਿਚ ਮੰਗ ਕੀਤੀ ਗਈ ਕਿ ਮੋਦੀ ਸਰਕਾਰ ਸਤਲੁਜ ਫਿਲਮ ਤੋਂ ਪਾਬੰਦੀ ਨੂੰ ਤੁਰੰਤ ਵਾਪਸ ਲਵੇ ਤੇ ਪੰਜਾਬ ਵਿਚ ਵਾਪਰੇ ਇਸ ਘੱਲੂਘਾਰੇ ਸਬੰਧੀ ਭਾਰਤ ਦੀ ਸੁਪਰੀਮ ਕੋਰਟ ਉੱਚ ਪੱਧਰੀ ਕਮਿਸ਼ਨ ਬਿਠਾ ਕੇ ਪਤਾ ਕਰੇ ਕਿ ਪੰਜਾਬ ’ਚ ਕਿੰਨੇ ਵੱਡੇ ਪੱਧਰ ’ਤੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ’ਚ ਮਾਰਿਆ ਗਿਆ ਸੀ। ਲਿਬਰੇਸ਼ਨ ਮੀਟਿੰਗ ਨੇ ਦਿੱਲੀ ਦੇ ਜੰਤਰ ਮੰਤਰ ਵਿਖੇ ਦੇਸ਼ ਦੇ ਉੱਘੇ ਵਾਤਾਵਰਨ ਪ੍ਰੇਮੀ ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ਨਾਲ ਇਕਜੁੱਟਤਾ ਜਾਹਿਰ ਕਰਦਿਆਂ ਕਾਕਰੋਚ ਜਨਤਾ ਪਾਰਟੀ ਦੀਆਂ ਮੰਗਾਂ ਦੀ ਹਮਾਇਤ ਕੀਤੀ ਤੇ ਕਿਹਾ ਕਿ ਸੋਨਮ ਵਾਗਚੁੱਕ ਦੀ ਜਾਨ ਬਚਾਉਣ ਲਈ ਮੋਦੀ ਸਰਕਾਰ ਦੇਸ਼ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਹਾਸਲ ਕਰੇ। ਬਖਤਪੁਰਾ ਨੇ ਕਿਹਾ ਕਿ ਦੇਸ਼ ਅੰਦਰ ਭਾਜਪਾ-ਆਰ.ਐਸ.ਐਸ. ਦੀ ਤਾਨਾਸ਼ਾਹੀ ਚੱਲ ਰਹੀ ਹੈ। ਹਰ ਵਿਰੋਧੀ ਅਵਾਜ ਨੂੰ ਦਬਾਇਆ ਜਾ ਰਿਹਾ ਹੈ ਅਤੇ ਦੇਸ਼ ਵਿਚ ਭਾਜਪਾ ਵਲੋਂ ਦੋ ਤਿਹਾਈ ਬਹੁਮਤ ਹਾਸਲ ਕਰਨ ਲਈ ਥੋਕ ਵਿਚ ਵਿਰੋਧੀ ਪਾਰਟੀਆਂ ਦੇ ਪਾਰਲੀਮੈਂਟ ਮੈਂਬਰ ਕਥਿਤ ਤੌਰ ’ਤੇ 100-100 ਕਰੋੜ ਵਿਚ ਖਰੀਦੇ ਜਾ ਰਹੇ ਹਨ। ਮੀਟਿੰਗ ’ਚ ਅਸ਼ਵਨੀ ਕੁਮਾਰ ਲੱਖਣ ਕਲਾਂ, ਬਲਬੀਰ ਧਕਾਲਾ, ਪ੍ਰੇਮ ਮਸੀਹ ਸੋਨਾ, ਫੂਲ ਚੰਦ, ਬਚਨ ਸਿੰਘ ਬੋਪਾਰਾਏ, ਕੁਲਦੀਪ ਰਾਜੂ, ਰਮਨਪ੍ਰੀਤ ਪਿੰਡੀ, ਜੋਗਿੰਦਰ ਪਾਲ ਲੇਹਲ, ਗੁਰਦੀਪ ਕਾਮਲਪੁਰ, ਅਨਮੋਲ ਅਤੇ ਜੀਤ ਲਾਲ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਮੀਟਿੰਗ ਅਗਲੀ ਖ਼ਬਰ ਗੁਰਦਾਸਪੁਰ ਸ਼ਹਿਰ ’ਚ ਸੀਵਰੇਜ ਪ੍ਰਣਾਲੀ ਬੁਰੀ ਤਰ੍ਹਾਂ ਬੰਦ ਹੋਣ ਨਾਲ ਮੀਂਹ ਦੇ ਪਾਣੀ ਨਾਲ ਦੁਕਾਨਾਂ ਤੇ ਨੀਵੀਂਆਂ ਜਗ੍ਹਾ...
Ad Position 24
No active advertisement