ਦੀਨਾਨਗਰ, 16 ਜੁਲਾਈ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)- ਕਿਡਜ਼ ਕੇਅਰ ਇੰਟਰਨੈਸ਼ਨਲ ਸਕੂਲ ਦੀਨਾਨਗਰ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਵਿੰਦ ਮਹਿਤਾ, ਸਕੱਤਰ ਮਧੁਰ ਭਾਸ਼ਿਣੀ, ਮੈਨੇਜਰ ਰਾਜਨ ਮਹਿਤਾ ਤੇ ਭੂਮਿਕਾ ਮਹਾਜਨ ਦੀ ਅਗਵਾਈ ਹੇਠ ਸਕੂਲ ᾿ਚ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਵਿਚ ਚੌਥੀ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਵਿਗਿਆਨ ’ਤੇ ਅਧਾਰਿਤ ਵੱਖ- ਵੱਖ ਮਾਡਲ ਪੇਸ਼ ਕੀਤੇ। ਜਿਸ ’ਚ ਸੋਲਰ ਸਿਸਟਮ, ਚੰਦਰਯਾਨ, ਜਲ ਚੱਕਰ, ਨਰਵਸ ਸਿਸਟਮ, ਗਣਿਤ ਅਤੇ ਕੰਪਿਊਟਰ ਦੇ ਮਾਡਲ ਸ਼ਾਮਲ ਸਨ। ਪ੍ਰਦਰਸ਼ਨੀ ਦਾ ਨਿਰੀਖਣ ਕਰਨ ਮੌਕੇ ਪ੍ਰਧਾਨ ਅਰਵਿੰਦ ਮਹਿਤਾ ਨੇ ਵਿਦਿਆਰਥੀਆਂ ਦੇ ਹੁਨਰ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਸਕੱਤਰ ਮਧੁਰ ਭਾਸ਼ਿਣੀ ਤੇ ਮੈਨੇਜਰ ਰਾਜਨ ਮਹਿਤਾ ਨੇ ਵੀ ਵਿਦਿਆਰਥੀਆਂ ਨੂੰ ਥਾਪੜਾ ਦਿੰਦਿਆਂ ਉਨਾਂ ਦੀ ਮਿਹਨਤ ਤੇ ਟੀਮ ਵਰਕ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਪ੍ਰੋਮਿਲਾ ਮਿਨਹਾਸ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੀ ਵਿਗਿਆਨਕ ਸੋਚ ਤੇ ਵਿਹਾਰਕ ਗਿਆਨ ᾿ਤੇ ਕੇਂਦਰਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਦੇ ਚਹੁੰਮੁਖੀ ਵਿਕਾਸ ਲਈ ਵਚਨਬੱਧ ਹੈ ਜੋ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ ਨਾਲ ਗਰਾਊਂਡ ਲੈਵਲ’ਤੇ ਸਿੱਖਣ ਦੇ ਮੌਕੇ ਮੁਹੱਈਆ ਕਰਵਾ ਰਿਹਾ ਹੈ। ਇਸ ਮੌਕੇ ਵਿੰਗ ਇੰਚਾਰਜ ਪਾਇਲ ਸ਼ਰਮਾ, ਪੂਜਾ ਵਰਮਾ ਅਤੇ ਸਕੂਲ ਦਾ ਸਮੂਹ ਸਟਾਫ ਵੀ ਮੌਜੂਦ ਰਿਹਾ।