11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਪਠਾਨਕੋਟ ਦੇ ਸ੍ਰੀਜਲ ਗੁਪਤਾ ਨੂੰ ਐਟਲਾਂਟਿਕ ਕੌਂਸਲ ਲਈ ਅਧਿਕਾਰਕ ਨਾਮਜ਼ਦਗੀ ਸ਼ਹਿਰ ਲਈ ਮਾਣ ਵਾਲੀ ਗੱਲ

Ad Position 21
No active advertisement
ਅਜੀਤ ਡੈਸਕ 19-07-2026
ਪਠਾਨਕੋਟ, 18 ਜੁਲਾਈ (ਸੰਧੂ)-ਪਠਾਨਕੋਟ ਦੇ ਉੱਘੇ ਸਿੱਖਿਆਵਿਦ, ਸਮਾਜ ਸੇਵੀ ਤੇ ਨੌਜਵਾਨ ਆਗੂ ਸ਼੍ਰੀਜਲ ਗੁਪਤਾ ਨੂੰ ਵਿਸ਼ਵ ਪ੍ਰਸਿੱਧ ਨੀਤੀ ਖੋਜ ਸੰਸਥਾ ਐਟਲਾਂਟਿਕ ਕੌਂਸਲ ਲਈ ਅਧਿਕਾਰਕ ਤੌਰ ‘ਤੇ ਨਾਮਜ਼ਦ ਕੀਤਾ ਗਿਆ ਹੈ। ਇਸ ਪ੍ਰਾਪਤੀ ਨੂੰ ਪਠਾਨਕੋਟ, ਪੰਜਾਬ ਤੇ ਦੇਸ਼ ਲਈ ਮਾਣ ਵਾਲੀ ਉਪਲਬਧੀ ਵਜੋਂ ਦੇਖਿਆ ਜਾ ਰਿਹਾ ਹੈ। ਸ੍ਰੀਜਲ ਗੁਪਤਾ ਇਸ ਤੋਂ ਪਹਿਲਾਂ ਵੀ ਓਬਾਮਾ ਫਾਊਂਡੇਸ਼ਨ, ਚੈਥਮ ਹਾਊਸ, ਵਰਲਡ ਇਕਨਾਮਿਕ ਫੋਰਮ, ਗਾਂਧੀ ਮੰਡੇਲਾ ਫਾਊਂਡੇਸ਼ਨ ਤੇ ਐਸਪਨ ਇੰਸਟੀਚਿਊਟ ਵਰਗੀਆਂ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਜੁੜੇ ਹੋਏ ਹਨ। ਐਟਲਾਂਟਿਕ ਕੌਂਸਲ ਲਈ ਉਨ੍ਹਾਂ ਦੀ ਇਹ ਨਾਮਜ਼ਦਗੀ ਉਨ੍ਹਾਂ ਦੇ ਵਿਸ਼ਵ ਪੱਧਰੀ ਯੋਗਦਾਨ ਨੂੰ ਮਿਲੀ ਹੋਰ ਮਹੱਤਵਪੂਰਨ ਮਾਨਤਾ ਮੰਨੀ ਜਾ ਰਹੀ ਹੈ। ਇਸ ਮੌਕੇ ਸ੍ਰੀਜਲ ਗੁਪਤਾ ਨੇ ਕਿਹਾ ਕਿ ਇਹ ਸਨਮਾਨ ਸਿਰਫ਼ ਉਨ੍ਹਾਂ ਦਾ ਨਿੱਜੀ ਨਹੀਂ, ਸਗੋਂ ਪਠਾਨਕੋਟ, ਪੰਜਾਬ ਤੇ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਵਿਕਾਸ ਨੂੰ ਵਿਸ਼ਵ ਪੱਧਰੀ ਤਜਰਬੇ ਅਤੇ ਸਹਿਯੋਗ ਨਾਲ ਨਵੀਂ ਦਿਸ਼ਾ ਦਿੱਤੀ ਜਾ ਸਕਦੀ ਹੈ ਅਤੇ ਉਹ ਸਿੱਖਿਆ, ਨੌਜਵਾਨਾਂ ਦੇ ਸਸ਼ਕਤੀਕਰਨ, ਹੁਨਰ ਵਿਕਾਸ ਤੇ ਨਵੀਨਤਾ ਦੇ ਖੇਤਰ ਵਿਚ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ। ਉਨ੍ਹਾਂ ਦੱਸਿਆ ਕਿ ਟੈੱਡੇਕਸ ਕੈਲੇਡੋਨਿਅਨ ਸਮੇਤ ਕਈ ਪਹਿਲ ਕਦਮੀਆਂ ਰਾਹੀਂ ਉਹ ਪਠਾਨਕੋਟ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪਹਿਚਾਣ ਦਿਵਾਉਣ ਲਈ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਸ ਨਾਮਜ਼ਦਗੀ ਨਾਲ ਸਿੱਖਿਆ, ਨਿਵੇਸ਼, ਨਵੀਨਤਾ ਤੇ ਅੰਤਰਰਾਸ਼ਟਰੀ ਸਾਂਝੇਦਾਰੀ ਦੇ ਨਵੇਂ ਮੌਕੇ ਖੁੱਲ੍ਹਣਗੇ, ਜਿਸ ਦਾ ਲਾਭ ਖ਼ਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਪਠਾਨਕੋਟ ਸਿਰਫ਼ ਸਰਹੱਦੀ ਸ਼ਹਿਰ ਹੀ ਨਹੀਂ, ਸਗੋਂ ਸਿੱਖਿਆ, ਨਵੀਨਤਾ ਤੇ ਵਿਸ਼ਵ ਪੱਧਰੀ ਸਹਿਯੋਗ ਦੇ ਕੇਂਦਰ ਵਜੋਂ ਵੀ ਆਪਣੀ ਵਿਲੱਖਣ ਪਛਾਣ ਬਣਾਵੇ।
Ad Position 22
No active advertisement
ਪਿਛਲੀ ਖ਼ਬਰ ਮਗਨਰੇਗਾ ਯੂਨੀਅਨ ਪਠਾਨਕੋਟ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਜਲ ਤੇ ਵਾਤਾਵਰਨ ਦੀ ਸੰਭਾਲ ਸਮੇਂ ਦੀ ਸਭ ਤੋਂ ਵੱਡੀ ਲੋੜ-ਨਰੇਸ਼ ਮਹਾਜਨ ‘ਨਿਰਗੁਣ’
Ad Position 24