ਪਠਾਨਕੋਟ, 22 ਜੁਲਾਈ (ਸੁਮਿਤ)-ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ‘ਤੇ ਆਮ ਲੋਕਾਂ ਦੀ ਸਹੂਲਤ ਨੂੰ ਧਿਆਨ ’ਚ ਰੱਖਦੇ ਹੋਏ ਸਮਾਜ ਸੇਵੀ ਸ੍ਰੀਜਲ ਗੁਪਤਾ ਦੇ ਯਤਨਾਂ ਨਾਲ ਜਨਤਕ ਸ਼ੌਚਾਲੇ ਦੀ ਵਿਵਸਥਾ ਕੀਤੀ ਗਈ। ਇਸ ਉਪਰਾਲੇ ਦਾ ਮਕਸਦ ਰਾਹਗੀਰਾਂ, ਦੁਕਾਨਦਾਰਾਂ ਤੇ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਸਾਫ਼-ਸੁਥਰੀ ਤੇ ਸੁਵਿਧਾਜਨਕ ਸਹੂਲਤ ਪ੍ਰਦਾਨ ਕਰਨਾ ਹੈ। ਇਸ ਮੌਕੇ ਚੌਧਰੀ ਰਮੇਸ਼ ਟੋਲਾ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਉਨ੍ਹਾਂ ਨੇ ਇਸ ਲੋਕ-ਹਿਤੈਸ਼ੀ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਹਿਰ ਵਿਚ ਅਜਿਹੀਆਂ ਸਹੂਲਤਾਂ ਦਾ ਵਾਧਾ ਸਮੇਂ ਦੀ ਲੋੜ ਹੈ। ਇਸੇ ਦੌਰਾਨ ਸਰਬਜੀਤ ਸਿੰਘ ਜੱਗਾ ਨੇ ਜਨਤਕ ਸ਼ੌਚਾਲੇ ਦੀ ਨਿਯਮਿਤ ਦੇਖਭਾਲ ਅਤੇ ਰੱਖ-ਰਖਾਵ ਦੀ ਜ਼ਿੰਮੇਵਾਰੀ ਸੰਭਾਲਣ ਦਾ ਭਰੋਸਾ ਦਿੱਤਾ, ਤਾਂ ਜੋ ਲੋਕਾਂ ਨੂੰ ਹਮੇਸ਼ਾ ਸਾਫ਼-ਸੁਥਰੀ ਸਹੂਲਤ ਮਿਲਦੀ ਰਹੇ। ਸਮਾਗਮ ਵਿਚ ਵਪਾਰ ਮੰਡਲ ਪਠਾਨਕੋਟ ਦੇ ਚੇਅਰਮੈਨ ਰਾਜੇਸ਼ ਪੁਰੀ, ਅਮਿਤ ਨੈਯਰ ਸਮੇਤ ਸ਼ਹਿਰ ਦੇ ਕਈ ਗਣਮਾਨਯ ਵਿਅਕਤੀ ਤੇ ਵਪਾਰੀ ਮੌਜੂਦ ਰਹੇ। ਸਭ ਨੇ ਇਸ ਉਪਰਾਲੇ ਨੂੰ ਸ਼ਹਿਰ ਦੀ ਸਫ਼ਾਈ ਅਤੇ ਜਨਤਕ ਸਹੂਲਤਾਂ ਵੱਲ ਇਕ ਸ਼ਲਾਘਾਯੋਗ ਕਦਮ ਦੱਸਿਆ।