08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਮੰਗਾਂ ਨੂੰ ਲੈ ਕੇ ਬਿਜਲੀ ਕਰਮਚਾਰੀਆ ਵਲੋਂ ਗੇਟ ਰੈਲੀ

Ad Position 21
No active advertisement
ਅਜੀਤ ਡੈਸਕ 24-07-2026
ਧਾਰੀਵਾਲ, 23 ਜੁਲਾਈ (ਸਵਰਨ ਸਿੰਘ)- ਬਿਜਲੀ ਕਰਮਚਾਰੀਆਂ ਦੇ ਸਾਂਝੇ ਥੜੇ ਵਲੋਂ ਦਿੱਤੇ ਹੜਤਾਲ ਦੇ ਸੱਦੇ ਤੇ ਪਾਵਰਕਾਮ ਉੱਪ ਮੰਡਲ ਦਫ਼ਤਰ ਧਾਰੀਵਾਲ ਵਿਖੇ ਜਾਇੰਟ ਫੋਰਮ ਤੇ ਏਕਤਾ ਮੰਚ ਵੱਲੋਂ ਗੇਟ ਰੈਲੀ ਕੀਤੀ ਗਈ। ਜਿਸ ਵਿਚ ਬਿਜਲੀ ਕਰਮਚਾਰੀਆ ਦੀਆਂ ਮੰਗਾਂ ਪ੍ਰਤੀ ਟਾਲ ਮਟੋਲ ਦੀ ਨੀਤੀ ਲਈ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅਤੇ ਮੈਨੇਜਮੈਟ ਦੇ ਖਿਲਾਫ ਨਾਅਰੇਬਾਜੀ ਕੀਤੀ। ਇਸ ਮੌਕੇ ’ਤੇ ਬੁਲਾਰਿਆਂ ਨੇ ਬਿਜ਼ਲੀ ਮੁਲਾਜਮਾਂ ਦੀ ਮੰਗਾਂ ਨੂੰ ਪੂਰੀਆਂ ਕਰਨ ਦੀ ਮੰਗ ਕੀਤੀ। ਇਸ ਮੌਕੇ ਸੁਖਵਿੰਦਰ ਸਿੰਘ ਗਿੱਲ ਸੂਬਾ ਸਕੱਤਰ, ਗੁਰਦੀਪ ਸਿੰਘ ਗਿੱਲ ਡਵੀਜਨ ਪ੍ਰਧਾਨ, ਮਨੋਜ ਕੁਮਾਰ ਸਬ ਡਵੀਜਨ ਪ੍ਰਧਾਨ, ਹਰਵਿੰਦਰ ਸਿੰਘ ਕਲੇਰ ਜੇ.ਈ., ਦਵਿੰਦਰ ਸਿੰਘ ਵੜੈਚ ਪ੍ਰਧਾਨ ਉੱਪ ਮੰਡਲ, ਕਵਲਦੀਪ ਸਿੰਘ ਜੇ.ਈ., ਮਨਜੀਤ ਸਿੰਘ ਕਲੇਰ ਸਰਕਲ ਆਗੂ, ਤੇਜਿੰਦਰ ਸਿੰਘ, ਗੁਰਮੀਤ ਸਿੰਘ ਕਲੇਰ, ਲਖਵਿੰਦਰ ਸਿੰਘ ਸੋਹਲ, ਮਲਕੀਤ ਸਿੰਘ ਕੰਗ, ਲਖਵਿੰਦਰ ਸਿੰਘ ਕਲੇਰ, ਰਾਕੇਸ ਕੁਮਾਰ, ਵਿਜੇ ਕੁਮਾਰ, ਗੁਰਵਿੰਦਰ ਸਿੰਘ ਸੋਹਲ, ਜਵਾਹਰ ਸਿੰਘ ਕਲੇਰ, ਗਗਨਦੀਪ ਸਿੰਘ, ਰਜਿੰਦਰ ਭਗਤ, ਰਣਜੀਤ ਸਿੰਘ ਕਲੇਰ, ਰਾਹੁਲ, ਸੁਰਜੀਤ ਕੁਮਾਰ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਵੱਧ ਤੋਂ ਵੱਧ ਰਾਸ਼ਨ ਕਾਰਡ ਬਣਾ ਕੇ ਲੋਕ ਮਾਨ ਸਰਕਾਰ ਦੀ ਸਹੂਲਤ ਦਾ ਲਾਭ ਲੈਣ-ਸਰਪੰਚ ਸੁਰਿੰਦਰ ਜੱਜ ਅਗਲੀ ਖ਼ਬਰ ਪੰਜਾਬ ਭਰ ਦੇ ਬਿਜਲੀ ਮੁਲਾਜ਼ਮ 2 ਰੋਜ਼ਾ ਹੜਤਾਲ ’ਤੇ : ਬੱਲਪੁਰੀਆਂ, ਬੁੱਟਰ
Ad Position 24