08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਵੱਧ ਤੋਂ ਵੱਧ ਰਾਸ਼ਨ ਕਾਰਡ ਬਣਾ ਕੇ ਲੋਕ ਮਾਨ ਸਰਕਾਰ ਦੀ ਸਹੂਲਤ ਦਾ ਲਾਭ ਲੈਣ-ਸਰਪੰਚ ਸੁਰਿੰਦਰ ਜੱਜ

Ad Position 21
No active advertisement
ਅਜੀਤ ਡੈਸਕ 24-07-2026
ਗੁਰਦਾਸਪੁਰ, 23 ਜੁਲਾਈ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਵਲੋਂ 10 ਲੱਖ ਰਾਸ਼ਨ ਕਾਰਡ ਬਣਾਉਣ ਦੀ ਕੀਤੀ ਸ਼ੁਰੂਆਤ ਤਹਿਤ ਲੋਕ 22 ਜੁਲਾਈ ਤੋਂ ਕਾਰਡ ਬਣਾਉਣ ਵਿਚ ਡਟ ਗਏ ਹਨ, ਇਸ ਨਾਲ ਲੋੜਵੰਦ ਲੋਕਾਂ ਨੂੰ ਮੁਫਤ ਰਾਸ਼ਨ ਸਹੂਲਤ ਪ੍ਰਾਪਤ ਹੋਵੇਗੀ। ਇਸ ਸਬੰਧੀ ਸਰਪੰਚ ਸੁਰਿੰਦਰ ਸਿੰਘ ਜੱਜ, ਬਲਾਕ ਸੰਮਤੀ ਮੈਂਬਰ ਵਰਿੰਦਰ ਕੌਰ, ਮੈਂਬਰ ਮਨਜਿੰਦਰ ਸਿੰਘ, ਬਲਕਾਰ ਸਿੰਘ, ਹਰਜਿੰਦਰ ਸਿੰਘ ਤੇ ਲਬਵਿੰਦਰ ਸਿੰਘ, ਵੀਨਾ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਨਵੇਂ ਕਾਰਡ ਬਣਾਉਣ ਲਈ ਲੋਕ ਪ੍ਰੇਸ਼ਾਨ ਸਨ ਤੇ ਲੋੜਵੰਦ ਲੋਕ ਆਪਣੇ ਨਾਮ ਦਰਜ ਕਰਨ ਤੋਂ ਵਾਂਝੇ ਸਨ। ਪਰ ਹੁਣ ਸਰਕਾਰ ਦੇ ਐਲਾਨ ਤੋਂ ਬਾਅਦ ਪਿੰਡ ਪੱਧਰ ’ਤੇ ਲੋਕਾਂ ਨੂੰ ਲਾਮਬੰਦ ਕਰਨ ਦੇ ਨਾਲ ਨਾਲ ਮੁਨਿਆਦੀ ਕਰਵਾਈ ਜਾ ਰਹੀ ਹੈ। ਉਨ੍ਹਾਂ ਪਿੰਡਾਂ ਦੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡ ਦੇ ਲੋਕਾਂ ਦਾ ਸਾਥ ਦੇ ਕੇ ਸੁਵਿਧਾ ਕੇਂਦਰਾਂ ਵਿਚ ਫਾਰਮ ਜਮਾਂ ਕਰਵਾਉਣ ਤਾਂ ਜੋ ਲੋਕ ਸਰਕਾਰ ਦੀ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ। ਉਨ੍ਹਾਂ ਪੰਜਾਬ ਸਰਕਾਰ ਤੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦਾ ਇਸ ਸਕੀਮ ਨੂੰ ਚਾਲੂ ਕਰਨ ਲਈ ਧੰਨਵਾਦ ਕੀਤਾ।
23ਜੀਆਰਪੀ04
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਨੇ ਕਾਦੀਆਂ ’ਚ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਬਿਜਲੀ ਕਰਮਚਾਰੀਆ ਵਲੋਂ ਗੇਟ ਰੈਲੀ
Ad Position 24