07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਗੁਰਦੇਵ ਸਿੰਘ ਸ਼ਾਹੀ ਨੂੰ ਸੀ. ਮੀਤ ਪ੍ਰਧਾਨ ਬਣਾਉਣ ’ਤੇ ਹਲਕਾ ਬਟਾਲਾ ਵਲੋਂ ਸਵਾਗਤ

Ad Position 21
No active advertisement
ਅਜੀਤ ਡੈਸਕ 25-07-2026
ਬਟਾਲਾ, 24 ਜੁਲਾਈ (ਸਤਿੰਦਰ ਸਿੰਘ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੀ ਪੰਚ ਪ੍ਰਧਾਨੀ ਤੇ ਜਥੇ. ਤਰਸੇਮ ਸਿੰਘ ਖਾਲਸਾ ਕਾਰਜਕਾਰੀ ਪ੍ਰਧਾਨ ਵਲੋਂ ਸ: ਗੁਰਦੇਵ ਸਿੰਘ ਸ਼ਾਹੀ ਧਾਰੀਵਾਲ ਨੂੰ ਸੀਨੀਅਰ ਮੀਤ ਪ੍ਰਧਾਨ ਗੁਰਦਾਸਪੁਰ ਬਣਾਉਣ ’ਤੇ ਹਲਕਾ ਬਟਾਲਾ ਦੀ ਲੀਡਰਸ਼ਿਪ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ। ਇਸ ਮੌਕੇ ਪ੍ਰਿਥੀਪਾਲ ਸਿੰਘ ਬਟਾਲਾ ਨੇ ਕਿਹਾ ਕਿ ਗੁਰਦੇਵ ਸਿੰਘ ਸ਼ਾਹੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਰੀਬ ਡੇਢ ਸਾਲ ਪਹਿਲਾਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਵਿਚ ਆਏ ਸਨ। ਗੁਰਦੇਵ ਸਿੰਘ ਸ਼ਾਹੀ ਪਾਰਟੀ ਨੂੰ ਵਧੀਆ ਸੇਵਾਵਾਂ ਦੇ ਰਹੇ ਹਨ। ਉਹ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਸੋਚ ਦੇ ਵੱਡੇ ਹਮਾਇਤੀ ਤੇ ਹਤੈਸ਼ੀ ਹਨ। ਇਸੇ ਕਰਕੇ ਉਹ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ’ਚ ਸ਼ਾਮਿਲ ਹੋਏ ਹਨ। ਉਨ੍ਹਾਂ ਕਿਹਾ ਕਿ ਸ਼ਾਹੀ ਪੂਰੇ ਪੰਜਾਬ ’ਚ ਪਾਰਟੀ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਲੱਗੇ ਹੋਏ ਹਨ। ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਪਾਰਟੀ ਨੇ ਉਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ ਗੁਰਦਾਸਪੁਰ ਬਣਾਇਆ ਹੈ। ਇਸ ਮੌਕੇ ਪ੍ਰਿਥੀਪਾਲ ਸਿੰਘ ਬਟਾਲਾ ਕਾਰਜਕਾਰਨੀ ਕਮੇਟੀ ਮੈਂਬਰ ਤੇ ਇੰਚਾਰਜ ਹਲਕਾ ਬਟਾਲਾ, ਪਲਵਿੰਦਰ ਸਿੰਘ ਸ਼ੁਕਰਪੁਰਾ, ਗੁਰਦੀਪ ਸਿੰਘ ਕੋਟ ਮਜਲਸ, ਖੁਸ਼ਕਰਨ ਸਿੰਘ ਹੇਅਰ, ਜਸਬੀਰ ਸਿੰਘ ਖਾਲਸਾ ਕਾਹਨੂੰਵਾਨ ਰੋਡ, ਗੁਰਤੇਜ ਸਿੰਘ ਹੇਅਰ ਯੂਥ ਪ੍ਰਧਾਨ ਗੁਰਦਾਸਪੁਰ, ਜੱਜ ਵੋਹਰਾ, ਜਸਵੰਤ ਸਿੰਘ ਠੇਕੇਦਾਰ, ਜਤਿੰਦਰ ਸਿੰਘ ਭੱਟੀ, ਸਤਨਾਮ ਸਿੰਘ ਰੰਧਾਵਾ, ਗੁਰਮੇਜ ਸਿੰਘ ਬਟਾਲਾ, ਗੁਰਜੀਤ ਸਿੰਘ ਹੀਰਾ, ਦਿਲਬਾਗ ਸਿੰਘ ਗੋਬਿੰਦ ਨਗਰ, ਰਣਜੀਤ ਸਿੰਘ ਦਿਆਲਗੜ੍ਹ, ਜਗਜੀਤ ਸਿੰਘ ਬਟਾਲਾ, ਗੁਰਦੀਪਕ ਸਿੰਘ ਯੂਥ ਆਗੂ, ਅਭਿਸ਼ੇਕ ਕੁਮਾਰ, ਗੁਰਵੀਰ ਸਿੰਘ ਆਦਿ ਆਗੂਆਂ ਨੇ ਸਿਰੋਪਾਓ ਪਾ ਕੇ ਸਵਾਗਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਧਾਰਮਿਕ, ਸਮਾਜ ਸੇਵੀ ਤੇ ਸਿਆਸੀ ਆਗੂਆਂ ਵਲੋਂ ਮਾਤਾ ਜਗੀਰ ਕੌਰ ਨੂੰ ਨਿੱਘੀ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਲੋੜਵੰਦ ਕੱਚੇ ਮਕਾਨਾਂ ਦੇ ਪਰਿਵਾਰ ਵਾਲਿਆਂ ਨੂੰ ਆਰਥਿਕ ਸਹਾਇਤਾ ਵੰਡੀ
Ad Position 24