ਡੇਰਾ ਬਾਬਾ ਨਾਨਕ, 24 ਜੁਲਾਈ (ਹੀਰਾ ਸਿੰਘ ਮਾਂਗਟ)-ਲੇਬਰਫੈੱਡ ਪੰਜਾਬ ਦੇ ਸਾਬਕਾ ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਤੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕੰਵਲਜੀਤ ਸਿੰਘ ਖੁਸ਼ਹਾਲਪੁਰ ਦੇ ਮਾਤਾ ਜਗੀਰ ਕੌਰ ਧਰਮਸੁਪਤਨੀ ਜਥੇਦਾਰ ਰਘੁਬੀਰ ਸਿੰਘ ਖੁਸ਼ਹਾਲਪੁਰ, ਜੋ ਬੀਤੇ ਦਿਨੀਂ ਪ੍ਰਮਾਤਮਾ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ ਉਨ੍ਹਾਂ ਦੇ ਗ੍ਰਹਿ ਖੁਸ਼ਹਾਲਪੁਰ ਨਿਵਾਸ ਡੇਰਾ ਬਾਬਾ ਨਾਨਕ ਵਿਖੇ ਪਾਏ ਗਏ। ਉਪਰੰਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਕਰਵਾਇਆ ਗਿਆ। ਇਸ ਮੌਕੇ ਭਾਈ ਜਬਰਤੋੜ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਵਲੋਂ ਕੀਰਤਨ ਕੀਤਾ ਗਿਆ। ਪ੍ਰਸਿੱਧ ਕਥਾਵਾਚਕ ਭਾਈ ਜਸਵਿੰਦਰ ਸਿੰਘ ਸਹੂਰ ਵਲੋਂ ਕਥਾ ਵਿਚਾਰਾਂ ਕਰਦਿਆਂ ਮਾਤਾ ਜਗੀਰ ਕੌਰ ਦੀ ਜੀਵਨੀ ’ਤੇ ਚਾਨਣਾ ਪਾਇਆ ਗਿਆ। ਇਸ ਮੌਕੇ ਗ੍ਰੰਥੀ ਭਾਈ ਨਛੱਤਰ ਸਿੰਘ ਵਲੋਂ ਮਾਤਾ ਜਗੀਰ ਕੌਰ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਅਖੀਰ ਵਿਚ ਬਾਬਾ ਬੁੱਧ ਸਿੰਘ ਘੁੰਮਣਾਂ ਵਾਲਿਆਂ ਨੇ ਖੁਸ਼ਹਾਲਪੁਰ ਪਰਿਵਾਰ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਸੇਵਾ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ ਵਲੋਂ ਨਿਭਾਈ ਗਈ। ਮਾਤਾ ਜਗੀਰ ਕੌਰ ਦੀ ਅੰਤਿਮ ਅਰਦਾਸ ਮੌਕੇ ਸ਼ਾਮਿਲ ਹੋਣ ਵਾਲਿਆਂ ਵਿਚ ਸੰਸਦੀ ਸਕੱਤਰ ਤੇ ਚੇਅਰਮੈਨ ਕਰਿਭਕੋ ਚੰਦਰਪਾਲ ਯਾਦਵ, ਡੀ.ਐਨ. ਠਾਕੁਰ ਸਹਿਕਾਰ ਭਾਰਤੀ (ਬੀਜੇਪੀ), ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾ. ਮੰਤਰੀ ਸੁੱਚਾ ਸਿੰਘ ਛੋਟੇਪੁਰ, ਸਾਬਕਾ ਮੰਤਰੀ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਗੁਰਦੀਪ ਸਿੰਘ ਰੰਧਾਵਾ ਵਿਧਾਇਕ ਹਲਕਾ ਡੇਰਾ ਬਾਬਾ ਨਾਨਕ, ਗਗਨਦੀਪ ਸਿੰਘ ਬਰਨਾਲਾ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਜਗਰੂਪ ਸਿੰਘ ਸੇਖਵਾਂ, ਕਿਸਾਨ ਯੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਸੁਖਦੇਵ ਸਿੰਘ ਭੋਜਰਾਜ ਪ੍ਰਧਾਨ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ, ਬਾਬਾ ਗੁਰਸੇਵਕ ਸਿੰਘ ਮਛਰਾਲੇ ਵਾਲੇ, ਜਥੇਦਾਰ ਜਸਬੀਰ ਸਿੰਘ ਘੁੰਮਣ, ਜਥੇਦਾਰ ਬਖਸ਼ੀਸ਼ ਸਿੰਘ ਧਾਰੋਵਾਲੀ ਮੈਂਬਰ ਐਗਜੈਕਟਿਵ ਕਮੇਟੀ, ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਮੈਂਬਰ ਐਸਜੀਪੀਸੀ, ਚੇਅਰਮੈਨ ਰਣਜੇਤ ਸਿੰਘ ਬਾਠ, ਚੇਅਰਪਰਸਨ ਬੀਬੀ ਰਾਜਵਿੰਦਰ ਕੌਰ ਭਗਵਾਨਪੁਰ, ਹਲਕਾ ਇੰਚਾਰਜ ਵਿਕਰਮਜੀਤ ਸਿੰਘ ਗੋਲਡੀ, ਪਰਵਿੰਦਰ ਸਿੰਘ ਘਣੀਆਂ, ਪ੍ਰਧਾਨ ਲਖਵਿੰਦਰ ਸਿੰਘ ਘੁੰਮਣ, ਬੀਜੇਪੀ ਆਗੂ ਵਿਜੇ ਕੁਮਾਰ ਸੋਨੀ, ਜੋਗਿੰਦਰ ਸਿੰਘ ਛੀਨਾ, ਹਰਭਜਨ ਸਿੰਘ ਲੁਕਮਾਨੀਆਂ, ਜਸਬੀਰ ਸਿੰਘ ਕਾਹਲੋਂ ਵਡਾਲਾ ਬਾਂਗਰ, ਕਾਮਰੇਡ ਗੁਲਜਾਰ ਸਿੰਘ, ਸਾਬਕਾ ਚੇਅਰਮੈਨ ਕੁਲਵੰਤ ਸਿੰਘ ਅਗਵਾਨ, ਕੁਲਦੀਪ ਸਿੰਘ ਭੁੱਲਰ, ਬਲਵਿੰਦਰ ਸਿੰਘ ਬਿੱਲੂ ਗੁਰਾਇਆ, ਹਰਜੀਤ ਸਿੰਘ ਠੇਠਰਕੇ, ਪ੍ਰਧਾਨ ਜੋਗਿੰਦਰ ਸਿੰਘ ਖੰਨਾ ਚਮਾਰਾ, ਪਰਮਪਾਲ ਸਿੰਘ ਮੇਤਲਾ, ਗੁਰਨਾਮ ਸਿੰਘ ਪੱਖੋਕੇ, ਹਰਦੇਵ ਸਿੰਘ ਹਰੂਵਾਲ, ਸਾਬਕਾ ਚੇਅਰਮੈਨ ਗੁਰਦੇਵ ਸਿੰਘ ਹਰੀਮਾਬਾਦ, ਸਾਬਕਾ ਚੇਅਰਮੈਨ ਹਰਦੀਪ ਸਿੰਘ ਤਲਵੰਡੀ ਗੁਰਾਇਆ, ਡੀ.ਸੀ. ਸ਼ਿਕਾਰ ਮਾਛੀਆਂ, ਬੀਡੀਪੀਓ ਜੋਗਿੰਦਰ ਸਿੰਘ, ਪ੍ਰਧਾਨ ਲਖਬੀਰ ਸਿੰਘ ਆੜ੍ਹਤੀ, ਕੁਲਦੀਪ ਸਿੰਘ ਭਿੱਡਾ, ਖੁਸ਼ਹਾਲ ਵੋਹਰਾ, ਪ੍ਰਧਾਨ ਰਜੇਸ਼ ਕੁਮਾਰ ਬਿੱਟਾ, ਮੀਤ ਪ੍ਰਧਾਨ ਕੁਲਵਿੰਦਰ ਸਿੰਘ ਬੇਦੀ, ਕੌਸਲਰ ਸੱਤਪਾਲ ਸ਼ੌਕੀ, ਭੁਪਿੰਦਰ ਸਿੰਘ ਬਿੱਟੂ, ਜਸਬੀਰ ਸਿੰਘ ਸੁਰਸਿੰਘ ਵਾਲਾ, ਰਘੁਬੀਰ ਸਿੰਘ ਢੀਂਡਸਾ ਸਾਬਕਾ ਅਬਜਰਵਰ, ਜਸਕਰਨ ਸਿੰਘ, ਬਾਪੂ ਚੰਦਾ ਸਿੰਘ, ਦਲਜੀਤ ਸਿੰਘ, ਬਾਬਾ ਨਿਸ਼ਾਨ ਸਿੰਘ, ਥਾਣੇਦਾਰ ਬੇਅੰਤ ਸਿੰਘ, ਮਨਜੀਤ ਸਿੰਘ ਨਿਕੋਸਰਾਂ, ਸਤਬੀਰ ਸਿੰਘ ਘੁੰਮਣ, ਸਤਨਾਮ ਸਿੰਘ ਹਰੂਵਾਲ, ਅਮਰਜੀਤ ਸਿੰਘ ਝੰਗੀ, ਬਲਵੀਰ ਸਿੰਘ ਘੁੰਮਣ, ਚਰਨਜੀਤ ਸਿੰਘ ਬੇਦੀ, ਕਰਨੈਲ ਸਿੰਘ ਫੌਜੀ ਆਦਿ ਸੰਗਤਾਂ ਹਾਜ਼ਰ ਸਨ।