07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਮੁੱਖ ਖੇਤੀਬਾੜੀ ਅਫ਼ਸਰ ਡਾ: ਸ਼ਾਹਬਾਜ ਸਿੰਘ ਚੀਮਾ ਵਲੋਂ ਬੇਲਰ ਐਸੋਸੀਏਸ਼ਨ ਨਾਲ ਮੀਟਿੰਗ * ਝੋਨੇ ਦੇ ਆਉਣ ਵਾਲੇ ਸੀਜ਼ਨ ਨੂੰ ਮੁੱਖ ਰੱਖਦਿਆਂ ਕੀਤਾ ਵਿਚਾਰ ਵਟਾਂਦਰਾ

Ad Position 21
No active advertisement
ਅਜੀਤ ਡੈਸਕ 25-07-2026
ਗੁਰਦਾਸਪੁਰ, 24 ਜੁਲਾਈ (ਚੱਕਰਾਜਾ)-ਜ਼ਿਲ੍ਹਾ ਗੁਰਦਾਸਪੁਰ ਵਿਚ ਝੋਨੇ ਦੇ ਆਉਣ ਵਾਲੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਜ਼ਿਲੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਸ਼ਾਹਬਾਜ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਗੁਰਦਾਸਪੁਰ ਦੀ ਬੇਲਰ ਐਸੋਸੀਏਸ਼ਨ ਨਾਲ ਮੀਟਿੰਗ ਹੋਈ। ਮੀਟਿੰਗ ’ਚ ਪ੍ਰਧਾਨ ਸਤਨਾਮ ਸਿੰਘ ਦੁਨੀਆ ਸੰਧੂ ਆਪਣੇ ਸਾਥੀਆਂ ਨਾਲ ਮੌਜੂਦ ਸਨ। ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾ: ਸ਼ਾਹਬਾਜ ਸਿੰਘ ਚੀਮਾ ਨੇ ਦੱਸਿਆ ਕਿ ਜ਼ਿਲ੍ਹੇ ’ਚ ਬੇਲਰ ਯੂਨੀਅਨ ਦੇ ਕੰਮ ਸਦਕਾ ਵਿਭਾਗ ਵਲੋਂ ਸਬਸੀਡੀ ‘ਤੇ ਮੁਹੱਈਆ ਕਰਵਾਈ ਮਸ਼ੀਨਰੀ ਨਾਲ ਜ਼ਿਲ੍ਹੇ ਅੰਦਰ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਹਰ ਸਾਲ 50 ਫੀਸਦੀ ਦੀ ਗਿਰਾਵਟ ਨਜ਼ਰ ਆਈ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਪ੍ਰਦੂਸ਼ਣ ਵੀ ਘਟਿਆ ਹੈ ਤੇ ਮਿੱਟੀ ਦੀ ਸਿਹਤ ਵੀ ਸੁਧਰੀ ਹੈ। ਮੀਟਿੰਗ ਵਿਚ ਪਰਾਲੀ ਖਰੀਦ ਕਰਨ ਵਾਲੀਆਂ ਫੈਕਟਰੀਆਂ ਨਾਲ ਆਉਂਦੇ ਸੀਜ਼ਨ ਸਬੰਧੀ ਮੀਟਿੰਗ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਖੇਤੀਬਾੜੀ ਇੰਜੀਨੀਅਰ ਦੀਪਕ, ਡਿਪਟੀ ਪੀ.ਡੀ ਆਤਮਾ ਪ੍ਰਭਜੋਤ ਸਿੰਘ ਵੀ ਹਾਜ਼ਰ ਸਨ।ਐਫ.ਸੀ.ਆਈ. ਦੇ ਗੁਦਾਮ ਘਰਾਲਾ ’ਚੋਂ ਚੌਲਾਂ ਦੀਆਂ ਬੋਰੀਆਂ ਚੋਰੀ
Ad Position 22
No active advertisement
ਪਿਛਲੀ ਖ਼ਬਰ ਐਫ.ਸੀ.ਆਈ. ਦੇ ਗੁਦਾਮ ਘਰਾਲਾ ’ਚੋਂ ਚੌਲਾਂ ਦੀਆਂ ਬੋਰੀਆਂ ਚੋਰੀ ਅਗਲੀ ਖ਼ਬਰ ਵੱਖ-ਵੱਖ ਧਾਰਮਿਕ, ਸਮਾਜ ਸੇਵੀ ਤੇ ਸਿਆਸੀ ਆਗੂਆਂ ਵਲੋਂ ਮਾਤਾ ਜਗੀਰ ਕੌਰ ਨੂੰ ਨਿੱਘੀ ਸ਼ਰਧਾਂਜਲੀ ਭੇਟ
Ad Position 24
No active advertisement