02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਪੁਰਾਣਾ ਸ਼ਾਲਾ ਤੋਂ ਚੱਕ ਸ਼ਰੀਫ ਨੂੰ ਜਾਂਦੀ ਸੜਕ ’ਤੇ ਜੜੀ ਬੂਟੀ ਦੀ ਭਰਮਾਰ ਲੁੱਟਾਂ-ਖੋਹਾਂ ਦਾ ਬਣਿਆ ਡਰ

Ad Position 21
No active advertisement
ਅਜੀਤ ਡੈਸਕ 31-07-2026
ਗੁਰਦਾਸਪੁਰ, 30 ਜੁਲਾਈ (ਅਸ਼ੋਕ ਸ਼ਰਮਾ)-ਪੁਰਾਣਾ ਸ਼ਾਲਾ ਤੋਂ ਚੱਕ ਸ਼ਰੀਫ ਨੂੰ ਜਾਂਦੀ ਸੜਕ ’ਤੇ ਜੜੀ ਬੂਟੀ ਦੀ ਭਰਮਾਰ ਨਾਲ ਜਿਥੇ ਲੋਕਾਂ ਨੂੰ ਆਵਾਜਾਈ ਵਿਚ ਪ੍ਰੇਸ਼ਾਨੀ ਪੇਸ਼ ਆ ਰਹੀ ਹੈ, ਉਥੇ ਲੁੱਟਾਂ ਖੋਹਾਂ ਦਾ ਵੀ ਡਰ ਬਣਿਆ ਹੈ। ਇਸ ਸਬੰਧੀ ਯੂਥ ਪ੍ਰਧਾਨ ਗੁਰਦਾਸੁਪਰ ਸ਼ੋ੍ਮਣੀ ਅਕਾਲੀ ਦਲ (ਬ) ਪਰਮਪ੍ਰੀਤ ਸਿੰਘ ਮਾਨ ਨੇ ਦੱਸਿਆ ਕਿ ਪਿੰਡਾਂ ਦੀਆਂ ਸੰਪਰਕ ਸੜਕਾਂ ’ਤੇ ਜਦੋਂ ਲੋਕ ਚੜਦੇ ਹਨ ਤਾਂ ਸੜਕਾਂ ਕੰਢੇ ਜੜੀ ਬੂਟੀ ਦੀ ਭਰਮਾਰ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਆਉਂਦੀ ਹੈ, ਕਿਉਂਕਿ ਬੂਟੀ ਕਾਰਨ ਅੱਗੇ ਤੋਂ ਕੋਈ ਵਾਹਨ ਆਉਂਦਾ ਦਿਖਾਈ ਨਹੀਂ ਦਿੰਦਾ। ਜਿਸ ਕਾਰਨ ਹਾਦਸਾ ਦਾ ਵੀ ਡਰ ਰਹਿੰਦਾ ਹੈ। ਦੂਜੇ ਪਾਸੇ ਕਈ ਜਹਿਰੀਲੇ ਕੀੜੇ ਮਕੌੜੇ ਨਿਕਲਣ ਕਾਰਨ ਵੀ ਲੋਕਾਂ ਨੂੰ ਪ੍ਰੇਸ਼ਾਨੀ ਆਉਂਦੀ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਕਿ ਬੇਟ ਖੇਤਰ ਦੀਆਂ ਸੜਕਾਂ ’ਤੇ ਉਗੀ ਜੜੀ ਬੂਟੀ ਨੂੰ ਕਟਵਾਉਣ ਲਈ ਸਬੰਧਿਤ ਵਿਭਾਗ ਨੂੰ ਹੁਕਮ ਕੀਤੇ ਜਾਣ, ਜਿਸ ਨਾਲ ਲੋਕਾਂ ਦੀ ਆਵਾਜਾਈ ਸੁਖਾਲੀ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਸਫਾਈ ਕਰਮਚਾਰੀਆਂ ਦੀ ਹੜਤਾਲ ’ਚ ਵੱਖ-ਵੱਖ ਜਥੇਬੰਦੀਆਂ ਨੇ ਦਿੱਤਾ ਸਮਰਥਨ *ਟਾਵੀਆਂ ਟਾਵੀਆਂ ਬੱਸਾਂ ਵੱਖ-ਵੱਖ ਜ਼ਿਲਿਆਂ ਨੂ... ਅਗਲੀ ਖ਼ਬਰ ਹੈਰੋਇਨ ਸਮੇਤ 3 ਦੋਸ਼ੀ ਗ੍ਰਿਫ਼ਤਾਰ
Ad Position 24
No active advertisement