02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਦਸਤਖ਼ਤ ਮੁਹਿੰਮ ’ਚ ਪਠਾਨਕੋਟ ਵਾਸੀਆਂ ਦੇ ਸਹਿਯੋਗ ਲਈ ਨੀਲਮ ਸੈਣੀ ਨੇ ਕੀਤਾ ਧੰਨਵਾਦ

Ad Position 21
No active advertisement
ਅਜੀਤ ਡੈਸਕ 31-07-2026
ਪਠਾਨਕੋਟ, 30 ਜੁਲਾਈ (ਸੁਮਿਤ)-ਗੌ ਸਨਮਾਨ ਆਹਵਾਨ ਅਭਿਆਨ ਤਹਿਤ ਚਲਾਈ ਗਈ ਦਸਤਖ਼ਤ ਮੁਹਿੰਮ ’ਚ ਜ਼ਿਲ੍ਹਾ ਪਠਾਨਕੋਟ ਦੇ ਲੋਕਾਂ ਵਲੋਂ ਵੱਡੀ ਗਿਣਤੀ ’ਚ ਭਾਗ ਲੈਣ ‘ਤੇ ਗੌ ਭਗਤ ਮਹਿਲਾ ਵਿੰਗ ਦੀ ਪ੍ਰਧਾਨ ਨੀਲਮ ਸੈਣੀ ਨੇ ਸਭ ਦਾ ਧੰਨਵਾਦ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਹਿਸੀਲ ਪ੍ਰਭਾਰੀ ਨੀਲਮ ਸੈਣੀ ਨੇ ਦੱਸਿਆ ਕਿ ਕਰੀਬ 70 ਹਜ਼ਾਰ ਦਸਤਖ਼ਤ ਇਕੱਠੇ ਕਰਕੇ ਮਾਣਯੋਗ ਡਿਪਟੀ ਕਮਿਸ਼ਨਰ ਨੂੰ ਸੌਂਪੇ ਗਏ, ਜਿਸ ਨਾਲ ਪੰਜਾਬ ’ਚ ਪਠਾਨਕੋਟ ਨੇ ਅੱਗੇ ਰਹਿੰਦੇ ਹੋਏ ਗੌਸ਼ਾਲਾ ਤੇ ਠਾਕੁਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 27 ਜੁਲਾਈ ਨੂੰ ਚਲਾਈ ਗਈ ਇਸ ਮੁਹਿੰਮ ਤਹਿਤ ਹਰ ਜ਼ਿਲ੍ਹੇ ਲਈ 5 ਲੱਖ ਦਸਤਖ਼ਤਾਂ ਦਾ ਟੀਚਾ ਰੱਖਿਆ ਗਿਆ ਸੀ। ਪਠਾਨਕੋਟ ਜ਼ਿਲ੍ਹੇ ਨੇ 2 ਲੱਖ 75 ਹਜ਼ਾਰ ਦਸਤਖ਼ਤ ਸੌਂਪ ਕੇ ਆਪਣਾ ਟੀਚਾ ਪੂਰਾ ਕੀਤਾ। ਉਨ੍ਹਾਂ ਦੱਸਿਆ ਕਿ 27 ਅਕਤੂਬਰ ਨੂੰ ਰਾਜ ਪੱਧਰੀ ਅਭਿਆਨ ਚਲਾਇਆ ਜਾਵੇਗਾ, ਜਿਸ ਦਾ ਟੀਚਾ ਇਸ ਤੋਂ ਵੀ ਵੱਡਾ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ ਸਮਾਂ ਹੈ ਕਿ ਅਸੀਂ ਸਾਰੇ ਮਨੋਂ ਗੌ ਮਾਤਾ ਨਾਲ ਜੁੜੀਏ ਤੇ ਵੱਧ ਤੋਂ ਵੱਧ ਦਸਤਖ਼ਤ ਕਰਕੇ ਇਸ ਮੁਹਿੰਮ ਦਾ ਹਿੱਸਾ ਬਣੀਏ, ਤਾਂ ਜੋ ਗੌ ਮਾਤਾ ਦੀ ਹੱਤਿਆ ‘ਤੇ ਰੋਕ ਲੱਗ ਸਕੇ ਅਤੇ ਗੌ ਮਾਤਾ ਨੂੰ ਰਾਸ਼ਟਰ ਮਾਤਾ ਦਾ ਦਰਜਾ ਦਿਵਾਇਆ ਜਾ ਸਕੇ। ਇਸ ਮੌਕੇ ਜ਼ਿਲ੍ਹੇ ਦੀ ਸਮੂਹ ਟੀਮ ਨੇ ਨੀਲਮ ਸੈਣੀ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਢਾਂਗੂ ਪੀਰ ਸਥਿਤ ਮਾਤਾ ਫੁੱਲਾਂ ਵਾਲੀ ਮੰਦਿਰ ’ਚ ਗੁਰੂ ਪੂਰਨਿਮਾ ਮੌਕੇ ਤਿੰਨ ਦਿਨਾਂ ਧਾਰਮਿਕ ਸਮਾਗਮ ਅਗਲੀ ਖ਼ਬਰ ਵਾਰਡ ਨੰਬਰ-18 ਤੋਂ ਆਜ਼ਾਦ ਉਮੀਦਵਾਰ ਚੋਣ ਲੜ ਚੁੱਕੀ ਆਗੂ ਜੋਤੀ ਬਾਲਾ ਸਮੇਤ ਕਈ ਮਹਿਲਾਵਾਂ ਅਕਾਲੀ ਦਲ (ਬ ) ’ਚ ਸ਼ਾਮਿਲ
Ad Position 24
No active advertisement