02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਢਾਂਗੂ ਪੀਰ ਸਥਿਤ ਮਾਤਾ ਫੁੱਲਾਂ ਵਾਲੀ ਮੰਦਿਰ ’ਚ ਗੁਰੂ ਪੂਰਨਿਮਾ ਮੌਕੇ ਤਿੰਨ ਦਿਨਾਂ ਧਾਰਮਿਕ ਸਮਾਗਮ

Ad Position 21
No active advertisement
ਅਜੀਤ ਡੈਸਕ 31-07-2026
ਪਠਾਨਕੋਟ, 30 ਜੁਲਾਈ (ਸੁਮਿਤ)-ਢਾਂਗੂ ਪੀਰ ਸਥਿਤ ਪ੍ਰਾਚੀਨ ਮਾਤਾ ਫੁੱਲਾਂ ਵਾਲੀ ਮੰਦਿਰ ਵਿਚ ਗੁਰੂ ਪੂਰਨਿਮਾ ਦੇ ਪਾਵਨ ਮੌਕੇ ਤਿੰਨ ਦਿਨਾਂ ਧਾਰਮਿਕ ਸਮਾਗਮ ਸ਼ਰਧਾ ਤੇ ਭਗਤੀ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਮੰਦਿਰ ਪਰਿਸਰ ਵਿਚ ਭਜਨ-ਕੀਰਤਨ, ਸਤਿਸੰਗ, ਹਵਨ-ਯੱਗ ਤੇ ਗੁਰੂ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਮੰਦਿਰ ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਵਿਧੀਵਤ ਪੂਜਾ-ਅਰਚਨਾ ਨਾਲ ਕੀਤੀ ਜਾਵੇਗੀ। ਤਿੰਨਾਂ ਦਿਨਾਂ ਦੌਰਾਨ ਸ਼ਰਧਾਲੂਆਂ ਲਈ ਧਾਰਮਿਕ ਪ੍ਰਵਚਨ, ਭਜਨ ਸੰਧਿਆ ਤੇ ਵਿਸ਼ਾਲ ਭੰਡਾਰੇ ਦਾ ਵੀ ਆਯੋਜਨ ਕੀਤਾ ਜਾਵੇਗਾ। ਗੁਰੂ ਪੂਰਨਿਮਾ ਦੇ ਮੌਕੇ ਸ਼ਰਧਾਲੂ ਆਪਣੇ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ ਤੇ ਮਾਤਾ ਦੇ ਦਰਬਾਰ ਵਿਚ ਨਤਮਸਤਕ ਹੋ ਕੇ ਆਪਣੇ ਪਰਿਵਾਰ ਦੀ ਸੁੱਖ-ਸਮ੍ਰਿੱਧੀ ਅਤੇ ਖੁਸ਼ਹਾਲੀ ਲਈ ਅਰਦਾਸ ਕਰਨਗੇ। ਮੰਦਿਰ ਕਮੇਟੀ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਸਮਾਗਮ ਵਿਚ ਸ਼ਾਮਿਲ ਹੋ ਕੇ ਧਾਰਮਿਕ ਲਾਭ ਪ੍ਰਾਪਤ ਕਰਨ ਅਤੇ ਇਸ ਸਮਾਗਮ ਨੂੰ ਸਫਲ ਬਣਾਉਣ।
Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ’ਚ ਪਹਿਲੀ ਬਰਸਾਤ ਨੇ ਨਗਰ ਨਿਗਮ ਦੇ ਦਾਅਵਿਆਂ ਦੀ ਖੋਲ੍ਹੀ ਪੋਲ ਅਗਲੀ ਖ਼ਬਰ ਦਸਤਖ਼ਤ ਮੁਹਿੰਮ ’ਚ ਪਠਾਨਕੋਟ ਵਾਸੀਆਂ ਦੇ ਸਹਿਯੋਗ ਲਈ ਨੀਲਮ ਸੈਣੀ ਨੇ ਕੀਤਾ ਧੰਨਵਾਦ
Ad Position 24
No active advertisement