ਗੁਰਦਾਸਪੁਰ, 1 ਅਗਸਤ (ਅਸ਼ੋਕ ਸ਼ਰਮਾ)-ਸਥਾਨਿਕ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਵਿਚ ਮੀਟਰ ਬਕਸਿਆਂ ਅਤੇ ਮੁਹੱਲਿਆਂ ਵਿਚ ਘਰਾਂ ਦੇ ਅੱਗੇ ਬਿਜਲੀ ਦੀਆਂ ਲਮਕ ਰਹੀਆਂ ਤਾਰਾਂ ਲੋਕਾਂ ਲਈ ਖਤਰਾ ਬਣੀਆਂ ਹੋਈਆਂ ਹਨ। ਪਾਵਰਕਾਮ ਦੀ ਲਾਪਰਵਾਹੀ ਨਾਲ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ, ਜਿਸ ਨਾਲ ਕਿਸੇ ਦਾ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਹੈ। ਪਰ ਪਾਵਰਕਾਮ ਦੇ ਅਧਿਕਾਰੀ ਸਭ ਕੁਝ ਜਾਣਦੇ ਹੋਏ ਵੀ ਚੁੱਪ ਬੈਠੇ ਹਨ।ਇਸ ਸਬੰਧੀ ਸ਼ਹਿਰ ਵਾਸੀ ਸਤਿੰਦਰ ਸਿੰਘ, ਪ੍ਰੇਮ ਸਿੰਘ, ਗੁਲਸ਼ਨ ਕੁਮਾਰ, ਸਰਵਨ ਸਿੰਘ, ਵਿਸ਼ਾਲ, ਅਸ਼ੋਕ ਕੁਮਾਰ ਵਾਸੀ ਗੀਤਾ ਭਵਨ ਰੋਡ ਨੇ ਦੱਸਿਆ ਕਿ ਸ਼ਹਿਰ ਅੰਦਰ ਜੋ ਮੀਟਰਾਂ ਦੇ ਬਕਸੇ ਲੱਗੇ ਹਨ, ਉਹ ਹੁਣ ਨਕਾਰਾ ਹੋ ਚੁੱਕੇ ਹਨ ਅਤੇ ਉਨ੍ਹਾਂ ਵਿਚੋਂ ਤਾਰਾਂ ਬਾਹਰ ਲਮਕ ਰਹੀਆਂ ਹਨ। ਜਿਸ ਨਾਲ ਅਚਾਨਕ ਤਾਰ ਸਪਾਰਕ ਕਰਨ ਨਾਲ ਮੀਟਰ ਬਕਸੇ ਨੂੰ ਅੱਗ ਵੀ ਲੱਗ ਸਕਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੱਚੇ ਵੀ ਗਲੀ ਮੁਹੱਲੇ ਵਿਚ ਖੇਡਦੇ ਹਨ ਅਤੇ ਜਾਣੇ ਅਣਜਾਣੇ ਵਿਚ ਕਿਸੇ ਬੱਚੇ ਵਲੋਂ ਤਾਰਾਂ ਨੂੰ ਹੱਥ ਲਗਾਉਣ ਨਾਲ ਕੋਈ ਹਾਦਸਾ ਵੀ ਵਾਪਰ ਸਕਦਾ ਹੈ। ਪਰ ਵਿਭਾਗ ਇਨ੍ਹਾਂ ਤਾਰਾਂ ਨੂੰ ਸਹੀ ਕਰਨ ਵਿਚ ਅਣਗਹਿਲੀ ਵਰਤ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੇ ਬਿਜਲੀ ਬੋਰਡ ਨੂੰ ਸ਼ਿਕਾਇਤਾਂ ਵੀ ਕੀਤੀਆਂ ਹਨ। ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਜਦੋਂ ਪਿੰਡ ਬੱਬਰੀ ਦਾ ਦੌਰਾ ਕੀਤਾ ਤਾਂ ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਈ ਮਹੀਨਿਆਂ ਤੋਂ ਬਿਜਲੀ ਦੀਆਂ ਤਾਰਾਂ ਗਲੀਆਂ ਵਿਚ ਲਮਕ ਰਹੀਆਂ ਹਨ। ਪਰ ਮਹਿਕਮੇ ਵਲੋਂ ਇਨ੍ਹਾਂ ਨੂੰ ਠੀਕ ਕਰਨਾ ਮੁਨਾਸਿਬ ਨਹੀਂ ਸਮਝਿਆ ਜਾ ਰਿਹਾ। ਅਜਿਹੀ ਸਥਿਤੀ ਹੋਰਨਾਂ ਪਿੰਡਾਂ ਅੰਦਰ ਵੀ ਬਣੀ ਹੈ। ਉਨ੍ਹਾਂ ਦੱਸਿਆ ਕਿ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਅਤੇ ਬਕਸਿਆਂ ਵਿਚ ਲੱਗੇ ਮੀਟਰਾਂ ਵਿਚ ਸ਼ਾਰਟ ਸਰਕਟ ਹੋਣ ਨਾਲ ਮੀਟਰ ਸੜ ਵੀ ਜਾਂਦੇ ਹਨ, ਜਿਸ ਨਾਲ ਖਪਤਕਾਰਾਂ ਨੂੰ ਵਾਧੂ ਪੈਸੇ ਪਾ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁੱਖ ਚੀਫ ਇੰਜੀ: ਨੂੰ ਵੀ ਅਨੇਕਾਂ ਵਾਰ ਮਿਲੇ ਹਨ। ਪਰ ਉਹ ਵੀ ਨਿੱਜੀ ਦਿਲਚਸਪੀ ਨਹੀਂ ਲੈਂਦੇ। ਸ਼ਹਿਰ ਵਾਸੀਆਂ ਅਤੇ ਪਿੰਡਾਂ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਮੀਟਰ ਬਕਸਿਆਂ ਅਤੇ ਗਲੀ ਮੁਹੱਲਿਆਂ ਵਿਚ ਲਮਕ ਰਹੀਆਂ ਬਿਜਲੀ ਦੀਆਂ ਤਾਰਾਂ ਨੂੰ ਠੀਕ ਕਰਨ ਸਮੇਤ ਟੁਟੇ ਬਕਸਿਆਂ ਨੂੰ ਬਦਲਣ ਲਈ ਐਸ.ਈ ਗੁਰਦਾਸਪੁਰ ਨੂੰ ਸਖਤ ਨਿਰਦੇਸ਼ ਦਿੱਤੇ ਜਾਣ, ਜਿਸ ਨਾਲ ਕਿਸੇ ਹਾਦਸੇ ਤੋਂ ਬਚਾਅ ਹੋ ਸਕੇ।
ਮੀਟਰ ਬਕਸਿਆਂ ਅਤੇ ਘਰਾਂ ਅੱਗੇ ਲਮਕ ਰਹੀਆਂ ਬਿਜਲੀ ਦੀਆਂ ਤਾਰਾਂ ਲੋਕਾਂ ਲਈ ਬਣੀਆਂ ਖ਼ਤਰਾ
ਗੁਰਦਾਸਪੁਰ, 1 ਅਗਸਤ (ਅਸ਼ੋਕ ਸ਼ਰਮਾ)-ਸਥਾਨਿਕ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਵਿਚ ਮੀਟਰ ਬਕਸਿਆਂ ਅਤੇ ਮੁਹੱਲਿਆਂ ਵਿਚ ਘਰਾਂ ਦੇ ਅੱਗੇ ਬਿਜਲੀ ਦੀਆਂ ਲਮਕ ਰਹੀਆਂ ਤਾਰਾਂ ਲੋਕਾਂ ਲਈ ਖਤਰਾ ਬਣੀਆਂ ਹੋਈਆਂ ਹਨ। ਪਾਵਰਕਾਮ ਦੀ ਲਾਪਰਵਾਹੀ ਨਾਲ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ, ਜਿਸ ਨਾਲ ਕਿਸੇ ਦਾ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਹੈ।
ਅਜੀਤ ਡੈਸਕ
02-08-2026