ਘੁਮਾਣ ’ਚ ਅਚਿੰਤ ਮੈਡੀਕਲ ਸਟੋਰ ਦਾ ਸ਼ਟਰ ਤੋੜ ਕੇ ਚੋਰੀ ਦੀ ਕੋਸ਼ਿਸ਼
ਘੁਮਾਣ, 1 ਅਗਸਤ (ਬੰਮਰਾਹ)-ਘੁਮਾਣ ਵਿਖੇ ਅਚਿੰਤ ਮੈਡੀਕਲ ਸਟੋਰ ’ਤੇ ਅਣਪਛਾਤੇ ਚੋਰਾਂ ਨੇ ਸ਼ਟਰ ਤੋੜ ਕੇ ਚੋਰੀ ਦੀ ਕੋਸ਼ਿਸ਼ ਕੀਤੀ, ਪਰ ਗੁਆਂਢੀਆਂ ਦੇ ਜਾਗ ਜਾਣ ਕਾਰਨ ਉਹ ਵਾਰਦਾਤ ਨੂੰ ਅੰਜ਼ਾਮ ਦਿੱਤੇ ਬਿਨਾਂ ਹੀ ਫ਼ਰਾਰ ਹੋ ਗਏ। ਸਟੋਰ ਦੀ ਮਾਲਕ ਗੁਰਜੀਤ ਕੌਰ ਨੇ ਦੱਸਿਆ ਕਿ ਤੜਕੇ ਕਰੀਬ 4 ਵਜੇ ਮੋਟਰਸਾਈਕਲ ’ਤੇ ਸਵਾਰ 2 ਅਣਪਛਾਤੇ ਚੋਰ ਦੁਕਾਨ ’ਤੇ ਪਹੁੰਚੇ ਅਤੇ ਸ਼ਟਰ ਤੋੜ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।
ਘੁਮਾਣ, 1 ਅਗਸਤ (ਬੰਮਰਾਹ)-ਘੁਮਾਣ ਵਿਖੇ ਅਚਿੰਤ ਮੈਡੀਕਲ ਸਟੋਰ ’ਤੇ ਅਣਪਛਾਤੇ ਚੋਰਾਂ ਨੇ ਸ਼ਟਰ ਤੋੜ ਕੇ ਚੋਰੀ ਦੀ ਕੋਸ਼ਿਸ਼ ਕੀਤੀ, ਪਰ ਗੁਆਂਢੀਆਂ ਦੇ ਜਾਗ ਜਾਣ ਕਾਰਨ ਉਹ ਵਾਰਦਾਤ ਨੂੰ ਅੰਜ਼ਾਮ ਦਿੱਤੇ ਬਿਨਾਂ ਹੀ ਫ਼ਰਾਰ ਹੋ ਗਏ। ਸਟੋਰ ਦੀ ਮਾਲਕ ਗੁਰਜੀਤ ਕੌਰ ਨੇ ਦੱਸਿਆ ਕਿ ਤੜਕੇ ਕਰੀਬ 4 ਵਜੇ ਮੋਟਰਸਾਈਕਲ ’ਤੇ ਸਵਾਰ 2 ਅਣਪਛਾਤੇ ਚੋਰ ਦੁਕਾਨ ’ਤੇ ਪਹੁੰਚੇ ਅਤੇ ਸ਼ਟਰ ਤੋੜ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਗੁਆਂਢੀਆਂ ਦੇ ਜਾਗ ਜਾਣ ਕਾਰਨ ਚੋਰ ਘਬਰਾ ਗਏ ਅਤੇ ਕੋਈ ਸਾਮਾਨ ਚੋਰੀ ਕੀਤੇ ਬਿਨਾਂ ਮੌਕੇ ਤੋਂ ਫ਼ਰਾਰ ਹੋ ਗਏ। ਗੁਰਜੀਤ ਕੌਰ ਨੇ ਦੱਸਿਆ ਕਿ ਸਵੇਰੇ ਕਰੀਬ 7 ਵਜੇ ਗੁਆਂਢੀਆਂ ਨੇ ਉਨ੍ਹਾਂ ਨੂੰ ਫ਼ੋਨ ਕਰ ਕੇ ਘਟਨਾ ਦੀ ਜਾਣਕਾਰੀ ਦਿੱਤੀ, ਜਦੋਂ ਉਹ ਦੁਕਾਨ ’ਤੇ ਪਹੁੰਚੇ ਤਾਂ ਸ਼ਟਰ ਟੁੱਟਿਆ ਹੋਇਆ ਮਿਲਿਆ, ਪਰ ਦੁਕਾਨ ਦੇ ਅੰਦਰੋਂ ਕੋਈ ਵੀ ਸਾਮਾਨ ਚੋਰੀ ਨਹੀਂ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਸੰਬੰਧੀ ਥਾਣਾ ਘੁਮਾਣ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।