ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਹੋਈ ਬਲਾਕ ਪੱਧਰੀ ਮੀਟਿੰਗ
ਸ਼ਹਿਣਾ, 1 ਅਗਸਤ (ਸੁਰੇਸ਼ ਗੋਗੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਸ਼ਹਿਣਾ ਦੀ ਬਲਾਕ ਪੱਧਰੀ ਮੀਟਿੰਗ ਬਿੱਕਰ ਸਿੰਘ ਬੁਰਜ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਡਾ: ਜੱਗਾ ਸਿੰਘ ਮੌੜ ਨੇ ਕਿਹਾ ਕਿ 32 ਸਾਲ ਪਹਿਲਾਂ ਜਥੇਬੰਦੀ ਹੋਂਦ ਵਿਚ ਆਈ ਅਤੇ ਉਸ ਸਮੇਂ ਹੀ ਜਥੇਬੰਦੀ ਨੇ ਆਪਣਾ ਸੰਵਿਧਾਨ ਲਾਗੂ ਕਰਦਿਆਂ ਨਸ਼ਿਆਂ ਤੇ ਭਰੂਣ ਹੱਤਿਆ ਵਿਰੁੱਧ ਨਾਅਰਾ ਬੁਲੰਦ ਕੀਤਾ।
ਸ਼ਹਿਣਾ, 1 ਅਗਸਤ (ਸੁਰੇਸ਼ ਗੋਗੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਸ਼ਹਿਣਾ ਦੀ ਬਲਾਕ ਪੱਧਰੀ ਮੀਟਿੰਗ ਬਿੱਕਰ ਸਿੰਘ ਬੁਰਜ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਡਾ: ਜੱਗਾ ਸਿੰਘ ਮੌੜ ਨੇ ਕਿਹਾ ਕਿ 32 ਸਾਲ ਪਹਿਲਾਂ ਜਥੇਬੰਦੀ ਹੋਂਦ ਵਿਚ ਆਈ ਅਤੇ ਉਸ ਸਮੇਂ ਹੀ ਜਥੇਬੰਦੀ ਨੇ ਆਪਣਾ ਸੰਵਿਧਾਨ ਲਾਗੂ ਕਰਦਿਆਂ ਨਸ਼ਿਆਂ ਤੇ ਭਰੂਣ ਹੱਤਿਆ ਵਿਰੁੱਧ ਨਾਅਰਾ ਬੁਲੰਦ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਨਾਲ ਸਬੰਧਿਤ ਕੋਈ ਵੀ ਪ੍ਰੈਕਟੀਸ਼ਨਰ ਨਸ਼ਿਆਂ ਦੀ ਵਿੱਕਰੀ ਨੂੰ ਉਤਸ਼ਾਹਿਤ ਨਹੀਂ ਕਰਦਾ, ਸਮੇਂ-ਸਮੇਂ ’ਤੇ ਸਾਡੀ ਜਥੇਬੰਦੀ ਵਲੋਂ ਨਸ਼ਿਆਂ ਖ਼ਿਲਾਫ਼ ਰੈਲੀਆਂ ਵੀ ਕੱਢੀਆਂ ਗਈਆਂ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਦੌਰਾਨ ਅੱਲ੍ਹੜ ਉਮਰ ਦੇ ਨੌਜਵਾਨ ਵਰਗ ਵਲੋਂ ਵਰਤੇ ਜਾਂਦੇ ਅਖੌਤੀ ਨਸ਼ਿਆਂ ਨੂੰ ਮੈਡੀਕਲ ਨਸ਼ੇ ਕਹਿ ਕੇ ਭੰਡਿਆ ਜਾਂਦਾ ਹੈ। ਜਦਕਿ ਮੈਡੀਕਲ ਨਾਲ ਇਸ ਦਾ ਕੋਈ ਸਬੰਧ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਭੈੜੀ ਮਾਰ ਸਾਡੇ ਸਮਾਜ ਨੂੰ ਗੰਧਲਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਾਡੀਆਂ ਮੰਗਾਂ ਮੰਨ ਕੇ ਟਰੇਨਿੰਗ ਦੇਣ ਦਾ ਜੋ ਵਾਅਦਾ ਕੀਤਾ ਸੀ ਉਸ ਦੀ ਕੜੀ ਵਜੋਂ ਫਾਰਮ ਭਰੇ ਜਾ ਰਹੇ ਹਨ। ਇਸ ਸਮੇਂ ਥਾਣਾ ਮੁਖੀ ਰੇਨੂ ਪਰੋਚਾ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਸਰਕਾਰ ਵਲੋਂ ਮੁਹਿੰਮ ਵਿੱਢੀ ਗਈ ਹੈ। ਜੇਕਰ ਤ ਨਸ਼ਿਆਂ ਵਾਲੇ ਨੌਜਵਾਨ ਪੇਂਡੂ ਡਾਕਟਰਾਂ ਦੇ ਸੰਪਰਕ ਵਿਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਮਦਦ ਕੀਤੀ ਜਾਵੇ, ਨਸ਼ੇ ਵਾਲੇ ਨੌਜਵਾਨ ਨੂੰ ਇਲਾਜ ਲਈ ਲਿਜਾਇਆ ਜਾਵੇਗਾ। ਇਸ ਸਮੇਂ ਚਮਕੌਰ ਸਿੰਘ ਵਿਧਾਤੇ ਦੀ ਮਾਤਾ ਦੀ ਮੌਤ ’ਤੇ ਸਮੂਹ ਪ੍ਰੈਕਟੀਸ਼ਨਰਾਂ ਨੇ ਦੁੱਖ ਸਾਂਝਾ ਕੀਤਾ। ਇਸ ਮੌਕੇ ਗੁਰਮੇਲ ਸਿੰਘ ਢਿੱਲਵਾਂ, ਬੂਟਾ ਸਿੰਘ ਸੰਧੂ ਕਲਾਂ, ਸਤਾਰ ਮੁਹੰਮਦ ਬੀਹਲਾ, ਰਾਹੁਲ ਕੁਮਾਰ, ਅਵਤਰਨ ਸਿੰਘ, ਨਿਰਮਲ ਸਿੰਘ, ਰਾਜ ਸਿੰਘ ਘੁੰਨਸ, ਸੁਰਿੰਦਰ ਸਿੰਘ ਬੱਲੋਕੇ, ਬਲਵੰਤ ਸਿੰਘ, ਨਰੇਸ਼ ਕੁਮਾਰ ਨਿੰਮਵਾਲਾ, ਗੁਰਦੀਪ ਦਾਸ, ਮਨਜੀਤ ਸਿੰਘ, ਦਿਲਬਰ ਹੁਸੈਨ, ਲਖਵਿੰਦਰ ਲੱਖੀ, ਚਰਨਜੀਤ ਸਿੰਘ, ਰਮਨਦੀਪ ਸਿੰਘ, ਨਿਰਮਲ ਸਿੰਘ, ਧਰਮ ਰਾਮ, ਦੀਪਕ ਕੁਮਾਰ, ਬਲਵਿੰਦਰ ਸ਼ਰਮਾ, ਫ਼ਿਰੋਜ਼ ਖ਼ਾਨ, ਅੰਗਰੇਜ਼ ਸਿੰਘ ਭੋਤਨਾ ਆਦਿ ਵੀ ਹਾਜ਼ਰ ਸਨ।