02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਬਟਾਲਾ ਦੀ ਮਹੀਨਾਵਾਰ ਮੀਟਿੰਗ

ਬਟਾਲਾ, 1 ਅਗਸਤ (ਸਤਿੰਦਰ ਸਿੰੰਘ)-ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਬਟਾਲਾ ਦੀ ਮਹੀਨਾਵਾਰ ਮੀਟਿੰਗ ਪੁੰਨਿਆਂ ਦੇ ਸ਼ੁਭ ਦਿਹਾੜੇ ’ਤੇ ਕੌਸਲ ਪ੍ਰਧਾਨ ਪ੍ਰੋ. ਬਲਬੀਰ ਸਿੰਘ ਕੌਲਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸੰਤ ਬਾਬਾ ਮੋਹਨ ਸਿੰਘ ਨਾਮਧਾਰੀ ਭਾਗੋਵਾਲ ਖੁਰਦ ਵਿਖੇ ਹੋਈੇ ।

Ad Position 21
No active advertisement
ਅਜੀਤ ਡੈਸਕ 02-08-2026
ਬਟਾਲਾ, 1 ਅਗਸਤ (ਸਤਿੰਦਰ ਸਿੰੰਘ)-ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਬਟਾਲਾ ਦੀ ਮਹੀਨਾਵਾਰ ਮੀਟਿੰਗ ਪੁੰਨਿਆਂ ਦੇ ਸ਼ੁਭ ਦਿਹਾੜੇ ’ਤੇ ਕੌਸਲ ਪ੍ਰਧਾਨ ਪ੍ਰੋ. ਬਲਬੀਰ ਸਿੰਘ ਕੌਲਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸੰਤ ਬਾਬਾ ਮੋਹਨ ਸਿੰਘ ਨਾਮਧਾਰੀ ਭਾਗੋਵਾਲ ਖੁਰਦ ਵਿਖੇ ਹੋਈੇ । ਮੀਟਿੰਗ ਵਿਚ ਕੌਂਸਲ ’ਚ ਸਰਪ੍ਰਸਤ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸਰਬਜੀਤ ਸਿੰਘ ਭਾਗੋਵਾਲ ਵਲੋਂ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ ਗਈ। ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਕੌਂਸਲ ਦੇ ਸਕੱਤਰ ਪ੍ਰੋ. ਦਲਜੀਤ ਸਿੰਘ ਧਾਰੋਵਾਲੀ ਨੇ ਦੱਸਿਆ ਕਿ 27 ਜੂਨ ਨੂੰ ਮਨਾਈ ਗਈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਸੰਬੰਧ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਲੇਖਾ ਜੋਖਾ ਕੀਤਾ ਗਿਆ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੋਂ ਇਲਾਵਾ 16 ਅਗਸਤ ਨੂੰ ਆ ਰਹੀ ਸੰਤ ਬਾਬਾ ਸ਼ਿਵ ਜੀ ਦੀ ਬਰਸੀ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਬਾਬਾ ਜੀ ਦੀ ਬਰਸੀ ਮੌਕੇ ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਸਲ ਵਲੋਂ ਸਟੋਰ ਦੀ ਸੇਵਾ ਅਤੇ ਹੋਰ ਸੇਵਾਵਾਂ ਲਈ ਤਿਆਰ ਰਹਿਣ ਲਈ ਜਾਣੂ ਕਰਵਾਇਆ ਗਿਆ। ਮੀਟਿੰਗ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪਹਿਰੇਦਾਰ ਅਜੀਤ ਅਖਬਾਰ ਦੇ ਬਾਨੀ ਸੰਪਾਦਕ ਅਤੇ ਸੰਸਥਾਪਕ ਡਾ. ਸਾਧੂ ਸਿੰਘ ਹਮਦਰਦ ਨੂੰ ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਸਲ ਬਟਾਲਾ ਵਲੋਂ ਸ਼ਰਧਾਜਲੀਂ ਭੇਟ ਕੀਤੀ ਗਈ। ਇਸ ਮੋਕੇ ਲੈਕਚਰਾਰ ਤਰਲੋਕ ਸਿੰਘ ਨਾਥਪੁਰ, ਲੈਕਚਰਾਰ ਦਿਲਬਾਗ ਸਿੰਘ ਐਨੇਕੋਟ, ਮਾਸਟਰ ਕੁਲਵਿੰਦਰ ਸਿੰਘ ਪੰਨੂੰ, ਗੁਰਦੀਪ ਸਿੰਘ ਸਾਰਚੂਰ, ਦਲਜੀਤ ਸਿੰਘ ਮਾਣਕ, ਜਗਤਜੀਤ ਸਿੰਘ ਉਮਰਵਾਲ, ਅਮਰਿੰਦਰ ਸਿੰਘ ਭਾਗੋਵਾਲ, ਸਾਹਿਲਪ੍ਰੀਤ ਸਿੰਘ ਭਾਗੋਵਾਲ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੁਬਈ ’ਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਇਕਲੌਤੇ ਨੌਜਵਾਨ ਪੁੱਤਰ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਅਗਲੀ ਖ਼ਬਰ ਕਾਰੋਬਾਰੀ ਵਿਜੇ ਕੁਮਾਰ ਸੋਨੀ ਨੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ ’ਚ ਭਾਜਪਾ ਦੀ ਮਜ਼ਬੂਤੀ ਲਈ ਵਿੱਢੀ ਮੁਹਿੰਮ
Ad Position 24
No active advertisement