ਦੁਬਈ ’ਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਇਕਲੌਤੇ ਨੌਜਵਾਨ ਪੁੱਤਰ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ
ਫਤਹਿਗੜ੍ਹ ਚੂੜੀਆਂ, 1 ਅਗਸਤ (ਅਵਤਾਰ ਸਿੰਘ ਰੰਧਾਵਾ)-ਪਿੰਡ ਘਣੀਏ ਕੇ ਬਾਂਗਰ ਦੇ ਦੁਬਈ ਗਏ ਸੁਖਵਿੰਦਰ ਸਿੰਘ ਦੇ ਨੌਜਵਾਨ ਸਪੁੱਤਰ ਰਾਜਵੀਰ ਸਿੰਘ ਦੀ ਪਿਛਲੇ ਦਿਨੀਂ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਅੱਜ ਕਈ ਦਿਨਾਂ ਪਿੱਛੋਂ ਤਾਬੂਤ ਵਿਚ ਉਸ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ।
ਫਤਹਿਗੜ੍ਹ ਚੂੜੀਆਂ, 1 ਅਗਸਤ (ਅਵਤਾਰ ਸਿੰਘ ਰੰਧਾਵਾ)-ਪਿੰਡ ਘਣੀਏ ਕੇ ਬਾਂਗਰ ਦੇ ਦੁਬਈ ਗਏ ਸੁਖਵਿੰਦਰ ਸਿੰਘ ਦੇ ਨੌਜਵਾਨ ਸਪੁੱਤਰ ਰਾਜਵੀਰ ਸਿੰਘ ਦੀ ਪਿਛਲੇ ਦਿਨੀਂ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਅੱਜ ਕਈ ਦਿਨਾਂ ਪਿੱਛੋਂ ਤਾਬੂਤ ਵਿਚ ਉਸ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ। ਇਸ ਮੌਕੇ ਸੈਂਕੜੇ ਸੇਜਲ ਅੱਖਾਂ ਦੇ ਸਾਹਮਣੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਰਾਜਵੀਰ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ, ਪਤਨੀ ਨਵਨੀਤ ਕੌਰ ਸਮੇਤ ਪਰਿਵਾਰਕ ਮੈਂਬਰਾਂ ਨੇ ਭਰੇ ਮਨ ਨਾਲ ਦੱਸਿਆ ਕਿ ਰਾਜਬੀਰ ਸਿੰਘ ਕਰੀਬ ਸਵਾ ਕੁ ਸਾਲ ਪਹਿਲਾਂ ਦੁਬਈ ਵਿਖੇ ਰੋਟੀ ਰੋਜ਼ੀ ਕਮਾਉਣ ਅਤੇ ਘਰ ਵਿਚਲੀ ਗਰੀਬੀ ਦੂਰ ਕਰਨ ਦੀਆਂ ਸਧਰਾਂ ਮਨ ਵਿਚ ਲੈ ਕੇ ਪਹੁੰਚਿਆ ਸੀ ਤੇ ਉਹ ਪਿਛਲੇ ਕੁਝ ਸਮੇਂ ਤੋਂ ਟਰਾਲੇ ਉੱਪਰ ਡਰਾਈਵਰੀ ਕਰਦਾ ਸੀ। ਬੀਤੇ ਦਿਨੀਂ ਅਚਾਨਕ ਸੜਕ ਹਾਦਸਾ ਹੋਣ ਕਰ ਕੇ ਰਾਜਵੀਰ ਸਿੰਘ ਦੀ ਦੁਖਦਾਈ ਮੌਤ ਹੋ ਗਈ। ਇਸ ਮੌਕੇ ਪਰਿਵਾਰ ਨੂੰ ਦਿਲਾਸਾ ਦੇਣ ਵਾਲਿਆਂ ’ਚ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਵਕੀਲ ਗੁਰਪੁਨੀਤ ਸਿੰਘ ਰੰਧਾਵਾ, ਸਰਬਜੀਤ ਸਿੰਘ ਰੰਧਾਵਾ ਰੇਤੇ ਵਾਲੇ, ਹਰਚਰਨ ਸਿੰਘ, ਬਖਸ਼ੀਸ਼ ਸਿੰਘ, ਮਨਜੀਤ ਸਿੰਘ, ਡਾ. ਰਾਏ ਮੂਰਤ ਸਿੰਘ ਫਤੇਵਾਲ, ਸਰਪੰਚ ਹਰਦੀਪ ਸਿੰਘ ਭਗਠਾਣਾ, ਹਰਜੀਤ ਸਿੰਘ, ਵੱਸਣ ਸਿੰਘ, ਰਾਣਾ ਸੰਧੂ ਫਤਹਿਗੜ੍ਹ ਚੂੜੀਆਂ, ਏਐਸਆਈ ਹਰਜੀਤ ਸਿੰਘ, ਇੰਦਰਜੀਤ ਸਿੰਘ ਲਵਲੀ, ਨਿਸ਼ਾਨ ਸਿੰਘ, ਭਗਤ ਸਿੰਘ, ਮੁਖਤਾਰ ਸਿੰਘ, ਥਾਣੇਦਾਰ ਜਸਬੀਰ ਸਿੰਘ, ਹਰਜੰਤ ਸਿੰਘ, ਦਲੇਰ ਸਿੰਘ, ਆਕਾਸ਼ਦੀਪ ਸਿੰਘ, ਜਸਕਰਨ ਸਿੰਘ ਆਦਿ ਹਾਜ਼ਰ ਸਨ।