ਅਫੀਮ ਸਮੇਤ 2 ਕਾਰ ਸਵਾਰ ਗ੍ਰਿਫਤਾਰ
ਦੀਨਾਨਗਰ, 1 ਅਗਸਤ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਦੀਨਾਨਗਰ ਪੁਲਿਸ ਨੇ ਨਾਕੇ ਦੌਰਾਨ ਕਾਰ ਸਵਾਰ ਦੋ ਲੋਕਾਂ ਜਿਨ੍ਹਾਂ ਵਿਚ ਇਕ ਮਹਿਲਾ ਵੀ ਸ਼ਾਮਿਲ ਹੈ, ਨੂੰ ਕਾਬੂ ਕਰਕੇ ਉਨਾਂ ਕੋਲੋਂ 915 ਗ੍ਰਾਮ ਅਫੀਮ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਏ.
ਦੀਨਾਨਗਰ, 1 ਅਗਸਤ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਦੀਨਾਨਗਰ ਪੁਲਿਸ ਨੇ ਨਾਕੇ ਦੌਰਾਨ ਕਾਰ ਸਵਾਰ ਦੋ ਲੋਕਾਂ ਜਿਨ੍ਹਾਂ ਵਿਚ ਇਕ ਮਹਿਲਾ ਵੀ ਸ਼ਾਮਿਲ ਹੈ, ਨੂੰ ਕਾਬੂ ਕਰਕੇ ਉਨਾਂ ਕੋਲੋਂ 915 ਗ੍ਰਾਮ ਅਫੀਮ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਮਿਲੀ ਜਾਣਕਾਰੀ ਅਨੁਸਾਰ ਏ.ਐਸ.ਆਈ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਬੀਤੀ ਰਾਤ ਪੁਲਿਸ ਨੇ ਪਨਿਆੜ ਖੰਡ ਮਿੱਲ ਨੇੜੇ ਲਗਾਏ ਨਾਕੇ ਦੌਰਾਨ ਪਠਾਨਕੋਟ ਸਾਈਡ ਤੋਂ ਆ ਰਹੀ ਆਈ ਟਵੰਟੀ ਯੂ.ਪੀ 16ਸੀ.ਜੈੱਡ 7273 ਨੰਬਰੀ ਕਾਰ ਨੂੰ ਸ਼ੱਕ ਦੇ ਅਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਦੇ ਡੈਸ਼ ਬੋਰਡ ’ਚੋਂ 915 ਗ੍ਰਾਮ ਅਫੀਮ ਬਰਾਮਦ ਹੋਈ। ਪੁਲਿਸ ਨੇ ਕਾਰ ਸਵਾਰ ਦੋ ਲੋਕਾਂ, ਜਿਨਾਂ ਦੀ ਪਹਿਚਾਣ ਰੁਪਿੰਦਰ ਸਿੰਘ ਉਰਫ ਰੂਬਨ ਪੁੱਤਰ ਬਲਦੇਵ ਸਿੰਘ ਵਾਸੀ ਲਹਿਰਾ ਬੇਟ ਫਿਰੋਜ਼ਪਰੁ ਅਤੇ ਆਰਤੀ ਸ਼ਰਮਾ ਪਤਨੀ ਰਮੇਸ਼ਵਰ ਵਾਸੀ ਕੁਰਾਲੀ ਜਿਲ੍ਹਾ ਐਸ.ਏ.ਐਸ ਨਗਰ ਵਜੋਂ ਹੋਈ ਹੈ, ਨੂੰ ਗ੍ਰਿਫਤਾਰ ਕਰਕੇ ਸਬੰਧਤ ਧਾਰਾਵਾਂ ਹੇਠ ਮੁਕਦਮਾ ਦਰਜ ਕਰ ਲਿਆ ਹੈ।