ਤਾਰਾਗੜ੍ਹ ਪੁਲਿਸ ਨੇ ਟਰੱਕ-ਟਿੱਪਰਾਂ ਦੇ ਕੱਟੇ ਚਲਾਨ
* ਟਿੱਪਰਾਂ ’ਤੇ ਲੱਗੀਆਂ ਕਾਲੀਆਂ ਫਿਲਮਾਂ ਉਤਾਰੀਆਂ
ਤਾਰਾਗੜ੍ਹ, 1 ਅਗਸਤ (ਸੋਹਨ ਲਾਲ)-ਤਾਰਾਗੜ੍ਹ ਥਾਣਾ ਮੁਖੀ ਬਲਵਿੰਦਰ ਸਿੰਘ ਦਾਲਮ ਨੇ ਰਾਤ ਸਮੇਂ ਜਾਮਨੂੰ ਚੌਕ ਤਾਰਾਗੜ੍ਹ ਵਿਖੇ ਨਾਕਾ ਲਗਾ ਕੇ ਵਾਹਣਾ ਦੇ ਦਸਤਾਵੇਜ਼ ਚੈੱਕ ਕੀਤੇ ਅਤੇ ਜਿਨਾਂ ਵਾਹਨਾਂ ਦੇ ਦਸਤਾਵੇਜ਼ ਅਧੂਰੇ ਪਾਏ ਗਏ, ਉਨਾਂ ਦੇ ਚਲਾਨ ਕੱਟੇ ਗਏ l ਥਾਣਾ ਮੁਖੀ ਨੇ ਦੱਸਿਆ ਕਿ ਐਸ. ਐਸ.
ਤਾਰਾਗੜ੍ਹ, 1 ਅਗਸਤ (ਸੋਹਨ ਲਾਲ)-ਤਾਰਾਗੜ੍ਹ ਥਾਣਾ ਮੁਖੀ ਬਲਵਿੰਦਰ ਸਿੰਘ ਦਾਲਮ ਨੇ ਰਾਤ ਸਮੇਂ ਜਾਮਨੂੰ ਚੌਕ ਤਾਰਾਗੜ੍ਹ ਵਿਖੇ ਨਾਕਾ ਲਗਾ ਕੇ ਵਾਹਣਾ ਦੇ ਦਸਤਾਵੇਜ਼ ਚੈੱਕ ਕੀਤੇ ਅਤੇ ਜਿਨਾਂ ਵਾਹਨਾਂ ਦੇ ਦਸਤਾਵੇਜ਼ ਅਧੂਰੇ ਪਾਏ ਗਏ, ਉਨਾਂ ਦੇ ਚਲਾਨ ਕੱਟੇ ਗਏ l ਥਾਣਾ ਮੁਖੀ ਨੇ ਦੱਸਿਆ ਕਿ ਐਸ.ਐਸ.ਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋ ਦੇ ਨਿਰਦੇਸ਼ਾਂ ਅਨੁਸਾਰ ਤਾਰਾਗੜ੍ਹ ਜਾਮਨੂੰ ਮੋੜ ’ਤੇ ਨਾਕਾ ਲਗਾ ਕੇ ਵਾਹਨਾਂ ਦੇ ਚਲਾਨ ਕੱਟੇ ਗਏ ਹਨ। ਉਨਾਂ ਦੱਸਿਆ ਕਿ ਜਿਨਾਂ ਟਿੱਪਰ ਡਰਾਈਵਰਾਂ ਨੇ ਆਪਣੇ ਟਰੱਕਾਂ ਤੇ ਟਿੱਪਰਾਂ ਦੇ ਸ਼ੀਸ਼ਿਆਂ ਉੱਪਰ ਕਾਲੀਆਂ ਫਿਲਮਾਂ ਲਗਾਈਆਂ ਸੀ. ਪੁਲਿਸ ਵਲੋਂ ਮੌਕੇ ’ਤੇ ਉਤਾਰ ਦਿੱਤੀਆਂ ਗਈਆ। ਉਨ੍ਹਾਂ ਟਿੱਪਰ ਡਰਾਈਵਰਾਂ ਨੂੰ ਅਗਾਂਹ ਤੋਂ ਅਜਿਹਾ ਨਾ ਕਰਨ ਦੀ ਚਿਤਾਵਨਾ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਅਜਿਹਾ ਕਰਦੇ ਪਾਇਆ ਗਿਆ ਤਾਂ ਉਸ ਦਾ ਕਾਨੂੰਨ ਮੁਤਾਬਿਕ ਚਲਾਨ ਕੱਟਿਆ ਜਾਵੇਗਾ ।