ਮੰਗਾਂ ਨਾ ਮੰਨਣ ’ਤੇ ਪਾਵਰਕਾਮ ਆਊਟਸੋਰਸ ਸਪੋਟ ਬਿਲਿੰਗ ਮੀਟਰ ਰੀਡਰ ਯੂਨੀਅਨ ਵਲੋਂ 5 ਅਗਸਤ ਨੂੰ ਰੋਸ ਪ੍ਰਦਰਸ਼ਨ ਦਾ ਐਲਾਨ
ਗੁਰਦਾਸਪੁਰ, 2 ਅਗਸਤ (ਅਸ਼ੋਕ ਸ਼ਰਮਾ)-ਪਾਵਰਕਾਮ ਆਊਟਸੋਰਸ ਸਪੋਟ ਬਿਲਿੰਗ ਮੀਟਰ ਰੀਡਰ ਯੂਨੀਅਨ ਪੰਜਾਬ ਦੇ ਗੁਰਦਾਸਪੁਰ ਡਵੀਜ਼ਨ ਪ੍ਰਧਾਨ ਬਲਜਿੰਦਰ ਸਿੰਘ ਬਾਜਵਾ ਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਥੇਬੰਦੀ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਸਬੰਧੀ ਲੰਘੀ 29 ਜੁਲਾਈ 2026 ਨੂੰ ਮਾਣਯੋਗ ਵਿੱਤ ਮੰਤਰੀ ਨਾਲ ਅਹਿਮ ਮੀਟਿੰਗ ਹੋਈ ਸੀ। ਮੀਟਿੰਗ ਦੌਰਾਨ ਸਰਕਾਰ ਵਲੋਂ ਆਊਟਸੋਰਸ ਕਾਮਿਆਂ ਨੂੰ ਮਹਿਕਮੇ ਅਧੀਨ ਲਿਆਉਣ ਲਈ ਬਣਾਈ ਜਾ ਰਹੀ ਪਾਲਿਸੀ ਵਿਚ ਸਮੂਹ ਸਪੋਟ ਬਿਲਿੰਗ ਕਾਮਿਆਂ ਨੂੰ ਸ਼ਾਮਿਲ ਕਰਨ ਤੇ ਸਾਰੇ ਸਾਥੀਆਂ ਦੀਆਂ ਬੰਦ ਪਈਆਂ ਆਈਡੀਆਂ ਤੁਰੰਤ ਚਾਲੂ ਕਰਕੇ ਉਨ੍ਹਾਂ ਨੂੰ ਕੰਮ ‘ਤੇ ਵਾਪਸ ਲਿਆਉਣ ਸਬੰਧੀ ਪੂਰੀ ਸਹਿਮਤੀ ਬਣੀ ਸੀ।
ਪ
ਪਾਵਰ ਕਾਮ ਆਊਟਸੋਰਸ ਸਪੋਟ ਬਿਲਿੰਗ ਮੀਟਰ ਰੀਡਰ ਯੂਨੀਅਨ ਦੇ ਆਗੂ ਮੀਟਿੰਗ ਦੌਰਾਨ। ਤਸਵੀਰ: ਵਿਸ਼ਾਲ ਮੁੰਨਾ
03-08-2026
ਗੁਰਦਾਸਪੁਰ, 2 ਅਗਸਤ (ਅਸ਼ੋਕ ਸ਼ਰਮਾ)-ਪਾਵਰਕਾਮ ਆਊਟਸੋਰਸ ਸਪੋਟ ਬਿਲਿੰਗ ਮੀਟਰ ਰੀਡਰ ਯੂਨੀਅਨ ਪੰਜਾਬ ਦੇ ਗੁਰਦਾਸਪੁਰ ਡਵੀਜ਼ਨ ਪ੍ਰਧਾਨ ਬਲਜਿੰਦਰ ਸਿੰਘ ਬਾਜਵਾ ਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਥੇਬੰਦੀ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਸਬੰਧੀ ਲੰਘੀ 29 ਜੁਲਾਈ 2026 ਨੂੰ ਮਾਣਯੋਗ ਵਿੱਤ ਮੰਤਰੀ ਨਾਲ ਅਹਿਮ ਮੀਟਿੰਗ ਹੋਈ ਸੀ। ਮੀਟਿੰਗ ਦੌਰਾਨ ਸਰਕਾਰ ਵਲੋਂ ਆਊਟਸੋਰਸ ਕਾਮਿਆਂ ਨੂੰ ਮਹਿਕਮੇ ਅਧੀਨ ਲਿਆਉਣ ਲਈ ਬਣਾਈ ਜਾ ਰਹੀ ਪਾਲਿਸੀ ਵਿਚ ਸਮੂਹ ਸਪੋਟ ਬਿਲਿੰਗ ਕਾਮਿਆਂ ਨੂੰ ਸ਼ਾਮਿਲ ਕਰਨ ਤੇ ਸਾਰੇ ਸਾਥੀਆਂ ਦੀਆਂ ਬੰਦ ਪਈਆਂ ਆਈਡੀਆਂ ਤੁਰੰਤ ਚਾਲੂ ਕਰਕੇ ਉਨ੍ਹਾਂ ਨੂੰ ਕੰਮ ‘ਤੇ ਵਾਪਸ ਲਿਆਉਣ ਸਬੰਧੀ ਪੂਰੀ ਸਹਿਮਤੀ ਬਣੀ ਸੀ। ਯੂਨੀਅਨ ਆਗੂਆਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਮੀਟਿੰਗ ਨੂੰ 4 ਦਿਨ ਬੀਤਣ ਦੇ ਬਾਵਜੂਦ ਵੀ ਮਹਿਕਮੇ ਜਾਂ ਸਰਕਾਰ ਵਲੋਂ ਬਣੀ ਸਹਿਮਤੀ ਅਨੁਸਾਰ ਕੋਈ ਵੀ ਲਿਖਤੀ ਪੱਤਰ (ਨੋਟੀਫਿਕੇਸ਼ਨ) ਜਾਰੀ ਨਹੀਂ ਕੀਤਾ ਗਿਆ। ਸਰਕਾਰ ਤੇ ਮਹਿਕਮੇ ਦੇ ਇਸ ਅੜੀਅਲ ਰੱਵੀਈਏ ਕਾਰਨ ਸਮੂਹ ਸਪੋਟ ਬਿਲਿੰਗ ਕਾਮਿਆਂ ’ਚ ਭਾਰੀ ਰੋਸ ਤੇ ਨਿਰਾਸ਼ਾ ਪਾਈ ਜਾ ਰਹੀ ਹੈ। ਜਥੇਬੰਦੀ ਨੇ ਤਿੱਖੇ ਸ਼ਬਦਾਂ ’ਚ ਚਿਤਾਵਨੀ ਦਿੰਦਿਆਂ ਐਲਾਨ ਕੀਤਾ ਹੈ ਕਿ ਜੇਕਰ ਸਰਕਾਰ ਵਲੋਂ ਤੁਰੰਤ ਇਸ ਸਹਿਮਤੀ ਨੂੰ ਲਿਖਤੀ ਰੂਪ ’ਚ ਲਾਗੂ ਨਾ ਕੀਤਾ ਗਿਆ, ਤਾਂ ਮਿਤੀ 5 ਅਗਸਤ 2026 ਦਿਨ ਬੁੱਧਵਾਰ ਨੂੰ ਪੀ.ਐਸ.ਪੀ.ਸੀ.ਐਲ. ਦੀ ਮੈਨੇਜਮੈਂਟ ਤੇ ਸੂਬਾ ਸਰਕਾਰ ਦੇ ਖ਼ਿਲਾਫ਼ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਆਗੂਆਂ ਸਾਫ਼ ਸ਼ਬਦਾਂ ’ਚ ਕਿਹਾ ਕਿ ਇਸ ਪ੍ਰਦਰਸ਼ਨ ਦੌਰਾਨ ਜੇਕਰ ਕਿਸੇ ਵੀ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ, ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਸਬੰਧਿਤ ਮਹਿਕਮੇ ਪੀ.ਐਸ.ਪੀ.ਸੀ.ਐਲ. ਮੈਨੇਜਮੈਂਟ ਅਤੇ ਪ੍ਰਸ਼ਾਸਨ ਦੀ ਹੋਵੇਗੀ । ਇਸ ਮੌਕੇ ਬਲਜਿੰਦਰ ਸਿੰਘ ਬਾਜਵਾ (ਡਵੀਜ਼ਨ ਪ੍ਰਧਾਨ), ਜਸਵਿੰਦਰ ਸਿੰਘ, ਰਾਜੇਸ਼ ਕੁਮਾਰ, ਨਰਿੰਦਰ, ਦਿਲਬਾਗ ਸਿੰਘ, ਪਰਮਜੀਤ ਸਿੰਘ, ਭੁਪਿੰਦਰਜੀਤ ਸਿੰਘ, ਬੂਟਾ ਸਿੰਘ, ਰਾਕੇਸ਼ ਮਸੀਹ ਅਤੇ ਸਮੂਹ ਸਾਥੀ ਹਾਜ਼ਰ ਸਨ।