ਕੁੱਤਿਆਂ ਨੂੰ ਨਸ਼ੀਲਾ ਪਦਾਰਥ ਖੁਆਉਣ ਵਾਲੇ ਲੜਕੇ ’ਤੇ ਵੱਖ-ਵੱਖ ਐਨ.ਜੀ.ਓਜ਼ ਵਲੋਂ ਸ਼ਿਕੰਜਾ ਕੱਸਿਆ
ਬਟਾਲਾ, 2 ਅਗਸਤ (ਸਤਿੰਦਰ ਸਿੰਘ)-ਬੀਤੇ ਦਿਨੀਂ ਸ਼ੋਸਲ ਮੀਡੀਆ ’ਤੇ ਕੁਝ ਪੋਸਟਾਂ ਕੁੱਤਿਆਂ ਨੂੰ ਸਿਗਰਟ -ਬੀੜੀਆਂ ਤੇ ਹੋਰ ਨਸ਼ੀਲਾ ਪਦਾਰਥ ਖੁਵਾਉਣ ਦਾ ਮਾਮਲਾ ਸਾਹਮਣੇ ਆਉਣ ’ਤੇ ਰਾਹਤ ਤੇ ਹੈਲਪ ਫਾਰ ਐਨੀਮਲਜ਼ ਐਨ. ਜੀ.
ਬਟਾਲਾ, 2 ਅਗਸਤ (ਸਤਿੰਦਰ ਸਿੰਘ)-ਬੀਤੇ ਦਿਨੀਂ ਸ਼ੋਸਲ ਮੀਡੀਆ ’ਤੇ ਕੁਝ ਪੋਸਟਾਂ ਕੁੱਤਿਆਂ ਨੂੰ ਸਿਗਰਟ -ਬੀੜੀਆਂ ਤੇ ਹੋਰ ਨਸ਼ੀਲਾ ਪਦਾਰਥ ਖੁਵਾਉਣ ਦਾ ਮਾਮਲਾ ਸਾਹਮਣੇ ਆਉਣ ’ਤੇ ਰਾਹਤ ਤੇ ਹੈਲਪ ਫਾਰ ਐਨੀਮਲਜ਼ ਐਨ.ਜੀ.ਓਜ਼ ਵਲੋਂ ਸਖ਼ਤ ਨੋਟਿਸ ਲੈਂਦਿਆਂ ਇਕ ਲੜਕੇ ਗੁਰਸ਼ਰਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਾਖਰਪੁਰਾ ਜੋ ਆਪਣੇ ਵੱਖਰੇ ਅਰਜੁਨ ਨਾਮ ਦੀ ਗਲਤ ਆਈ.ਡੀ. ਬਣਾ ਕੇ ਕੁੱਤਿਆਂ ਨੂੰ ਨਸ਼ੀਲਾ ਪਦਾਰਥ ਖੁਵਾ ਕੇ ਇੰਸਟਾਗ੍ਰਾਮ ਤੇ ਫੇਸਬੁੱਕ ’ਤੇ ਹੋਰ ਸ਼ੋਸਲ ਮੀਡੀਆਂ ’ਤੇ ਪੋਸਟਾਂ ਵਾਇਰਲ ਕੀਤੀਆਂ ਸਨ ਜਿਸਦੇ ਵਿਊ ਲੱਖਾਂ ਵਿਚ ਗਏ ਸੀ। ਕੁੱਤਿਆਂ ਨੂੰ ਨਸ਼ਾ ਖਵਾਉਣ ਦੇ ਮਾਮਲੇ ’ਚ ਕੱਥੂਨੰਗਲ ਥਾਣੇ ’ਚ ਉਕਤ ਐਨ.ਜੀ.ਓਜ਼ ਵਲੋਂ ਇਕ ਸ਼ਿਕਾਇਤ ਦਰਜ ਕਰਵਾਈ ਗਈ ਹੈ। ਲੁਧਿਆਣਾ ਦੇ ਹੈਲਪ ਫਾਰ ਐਨੀਮਲਜ਼ ਤੇ ਜਲੰਧਰ ਤੋਂ ਰਾਹਤ ਐਨ.ਜੀ.ਓ ਮੈਡਮ ਵਲੋਂ ਬਟਾਲਾ ਦੇ ਸਿਵਲ ਹਸਪਾਲ ’ਚ ਲੜਕੇ ਗੁਰਸ਼ਰਨ ਨੂੰ ਪੁੱਛ ਗਿੱਛ ਕੀਤੀ ਜਿਸ ਦੇ ਬਾਅਦ ’ਚ ਗੁਰਸ਼ਰਨ ਵਲੋਂ ਅਣਜਾਨਪੁਣੇ ’ਚ ਹੋਈ ਇਸ ਗਲਤੀ ’ਤੇ ਮੁਆਫੀਨਾਮਾ ਤੇ ਅਗਾਉਂ ਤੋਂ ਇਹ ਗਲਤੀ ਨਾ ਕਰਨ ਬਾਰੇ ਲਿਖ ਕੇ ਦਿੱਤਾ ਜਿਸ ਤੋਂ ਬਾਅਦ ਐਨ.ਜੀ.ਓਜ ਵਲੋਂ ਲੜਕੇ ਨੂੰ ਨਾਬਾਲਗ ਹੋਣ ਕਰਕੇ ਉਸ ਨੂੰ ਸੁਧਰਨ ਦਾ ਇਕ ਮੋਕਾ ਦਿੱਤਾ ਗਿਆ ਹੈ।