02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਕਰਿਆਨਾ ਸਟੋਰ ਦਾ ਸ਼ਟਰ ਤੋੜ ਕੇ ਚੋਰਾਂ ਨੇ ਨਕਦੀ ਚੋਰੀ ਕੀਤੀ

ਕਾਦੀਆਂ, 2 ਅਗਸਤ (ਕੁਲਵਿੰਦਰ ਸਿੰਘ)-ਬੀਤੀ ਰਾਤ ਕਾਦੀਆਂ ਦੇ ਮੁਹੱਲਾ ਧਰਮਪੁਰਾ ਵਿਖੇ ਸਥਿਤ ਇਕ ਕਰਿਆਨਾ ਸਟੋਰ ਦਾ ਸ਼ਟਰ ਤੋੜ ਕੇ ਚੋਰਾਂ ਵਲੋਂ ਗੱਲ੍ਹੇ ਅੰਦਰ ਕਰੀਬ ਤਿੰਨ ਤੋਂ ਚਾਰ ਹਜ਼ਾਰ ਰੁਪਏ ਚੋਰੀ ਕਰ ਲਏ। ਜਾਣਕਾਰੀ ਅਨੁਸਾਰ ਅੰਮ੍ਰਿਤ ਕਾਲੀਆ ਪੁੱਤਰ ਭਗਵਾਨ ਸਿੰਘ ਵਾਸੀ ਮੁਹੱਲਾ ਕ੍ਰਿਸ਼ਨ ਨਗਰ ਅੰਮ੍ਰਿਤ ਕਰਿਆਨਾ ਸਟੋਰ ਦੇ ਨਾਂਅ ’ਤੇ ਮੁਹੱਲਾ ਧਰਮਪੁਰਾ ਵਿਖੇ ਆਪਣੇ ਪਿਤਾ ਨਾਲ ਮਿਲ ਕੇ ਚਲਾਉਂਦਾ ਹੈ।

Ad Position 21
No active advertisement
ਅਜੀਤ ਡੈਸਕ 03-08-2026
ਕਾਦੀਆਂ, 2 ਅਗਸਤ (ਕੁਲਵਿੰਦਰ ਸਿੰਘ)-ਬੀਤੀ ਰਾਤ ਕਾਦੀਆਂ ਦੇ ਮੁਹੱਲਾ ਧਰਮਪੁਰਾ ਵਿਖੇ ਸਥਿਤ ਇਕ ਕਰਿਆਨਾ ਸਟੋਰ ਦਾ ਸ਼ਟਰ ਤੋੜ ਕੇ ਚੋਰਾਂ ਵਲੋਂ ਗੱਲ੍ਹੇ ਅੰਦਰ ਕਰੀਬ ਤਿੰਨ ਤੋਂ ਚਾਰ ਹਜ਼ਾਰ ਰੁਪਏ ਚੋਰੀ ਕਰ ਲਏ। ਜਾਣਕਾਰੀ ਅਨੁਸਾਰ ਅੰਮ੍ਰਿਤ ਕਾਲੀਆ ਪੁੱਤਰ ਭਗਵਾਨ ਸਿੰਘ ਵਾਸੀ ਮੁਹੱਲਾ ਕ੍ਰਿਸ਼ਨ ਨਗਰ ਅੰਮ੍ਰਿਤ ਕਰਿਆਨਾ ਸਟੋਰ ਦੇ ਨਾਂਅ ’ਤੇ ਮੁਹੱਲਾ ਧਰਮਪੁਰਾ ਵਿਖੇ ਆਪਣੇ ਪਿਤਾ ਨਾਲ ਮਿਲ ਕੇ ਚਲਾਉਂਦਾ ਹੈ। ਅੱਜ ਸਵੇਰੇ ਤੜਕਸਾਰ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਨਜ਼ਦੀਕ ਰਹਿੰਦੇ ਕਿਸੇ ਵਿਅਕਤੀ ਨੇ ਟੁੱਟਾ ਵੇਖਿਆ ਤਾਂ ਫ਼ੋਨ ’ਤੇ ਉਨ੍ਹਾਂ ਨੂੰ ਸੂਚਨਾ ਦਿੱਤੀ, ਜਦ ਉਹ ਦੁਕਾਨ ’ਤੇ ਆਏ ਤਾਂ ਵੇਖਿਆ ਕਿ ਦੁਕਾਨ ਦੀ ਇਕ ਸਾਈਡ ਛੋਟਾ ਸ਼ਟਰ ਚੋਰਾਂ ਵਲੋਂ ਤੋੜਿਆ ਹੋਇਆ ਸੀ, ਜਿੱਥੋਂ ਦੁਕਾਨ ਦੇ ਅੰਦਰ ਵੜ੍ਹ ਕੇ ਦੁਕਾਨ ਦੀ ਫ਼ਰੋਲਾ-ਫਰਾਲੀ ਕੀਤੀ ਹੋਈ ਸੀ। ਜਦੋਂ ਅੰਮ੍ਰਿਤ ਕਾਲੀਆ ਤੇ ਉਸ ਦੇ ਪਿਤਾ ਭਗਵਾਨ ਸਿੰਘ ਨੇ ਦੁਕਾਨ ਦਾ ਕਾਊਂਟਰ ਚੈੱਕ ਕੀਤਾ ਤਾਂ 3-4 ਹਜ਼ਾਰ ਰੁਪਏ, ਪਰਚੀਆਂ ਆਦਿ ਚੋਰੀ ਕੀਤੀਆਂ ਹੋਈਆਂ ਸਨ ਤੇ ਦੁਕਾਨ ਅੰਦਰ ਲੱਗਾ ਸੀਸੀਟੀਵੀ ਕੈਮਰਾ ਵੀ ਘੁਮਾਇਆ ਹੋਇਆ ਸੀ ਤੇ ਉਸ ਦੀ ਤਾਰ ਕੱਟ ਦਿੱਤੀ ਗਈ ਸੀ। ਦੁਕਾਨ ਮਾਲਕਾਂ ਨੇ ਦੱਸਿਆ ਹੈ ਕਿ ਚੋਰੀ ਦੀ ਸੂਚਨਾ ਥਾਣਾ ਕਾਦੀਆਂ ਵਿਖੇ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਕੁੱਤਿਆਂ ਨੂੰ ਨਸ਼ੀਲਾ ਪਦਾਰਥ ਖੁਆਉਣ ਵਾਲੇ ਲੜਕੇ ’ਤੇ ਵੱਖ-ਵੱਖ ਐਨ.ਜੀ.ਓਜ਼ ਵਲੋਂ ਸ਼ਿਕੰਜਾ ਕੱਸਿਆ ਅਗਲੀ ਖ਼ਬਰ ਐੱਸ.ਐੱਸ. ਬਾਜਵਾ ਸਕੂਲ ਕਾਦੀਆਂ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ
Ad Position 24
No active advertisement