02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

-ਮਾਮਲਾ ਟਰਾਂਸਪੋਰਟ ਵਿਭਾਗ ’ਚ ਉੱਚ ਮੈਰਿਟ ਦੀ ਥਾਂ ਘੱਟ ਮੈਰਿਟ ਵਾਲੇ ਰੱਖੇ ਡਿਪਲੋਮਾ ਹੋਲਡਰਾਂ ਦਾ- ਮਾਣਯੋਗ ਅਦਾਲਤ ਨੇ ਮਹਿਕਮੇ ਨੂੰ ਕੇਸ ਨੂੰ ਗੰਭੀਰਤਾ ਨਾਲ ਵਿਚਾਰਨ ਦੇ ਦਿੱਤੇ ਨਿਰਦੇਸ਼ * ਪੀੜਤ ਬਲਦੇਵ ਰਾਜ ਨੇ ਉੱਚ ਪੱਧਰੀ ਜਾਂਚ ਕਰਵਾਉਣ ਦੀ ਕੀਤੀ ਮੰਗ

ਗੁਰਦਾਸਪੁਰ, 2 ਅਗਸਤ (ਅਸ਼ੋਕ ਸ਼ਰਮਾ)-ਬਲਦੇਵ ਰਾਜ ਪੁੱਤਰ ਅਜੀਤ ਰਾਮ ਵਾਸੀ ਜਸਵਾਂ ਡਾਕਖਾਨਾ ਕੀੜੀ ਖੁਰਦ ਜ਼ਿਲ੍ਹਾ ਪਠਾਨਕੋਟ ਨੇ ‘ਅਜੀਤ’ ਉਪ ਦਫ਼ਤਰ ਗੁਰਦਾਸਪੁਰ ਵਿਖੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਟਰਾਂਸਪੋਰਟ ਵਿਭਾਗ ਪੰਜਾਬ ਚੰਡੀਗੜ੍ਹ ’ਚ ਨੌਕਰੀ ਪ੍ਰਾਪਤ ਕਰਨ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ ਤੇ ਮਹਿਕਮੇ ਦੇ ਅਧਿਕਾਰੀ ਪੱਲਾ ਨਹੀਂ ਫੜਾ ਰਹੇ ਜਿਸ ਨਾਲ ਉਹ ਨਿਰਾਸ਼ਾ ਦੇ ਆਲਮ ਵਿਚ ਹੈ। ਉਨ੍ਹਾਂ ਦੱਸਿਆ ਕਿ 23-9-2011 ’ਚ ਵੱਖ-ਵੱਖ ਅਖਬਾਰਾਂ ਵਿਚ ਬਲੈਕ ਸਮਿੱਥ (ਲੋਹਾਰ) ਦੀਆਂ ਅਸਾਮੀਆਂ ਨਿਕਲੀਆਂ ਸਨ ਤੇ ਅਪਲਾਈ ਕਰਨ ਤੋਂ ਬਾਅਦ ਮਹਿਕਮੇ ਨੇ ਘੱਟ ਮੈਰਿਟ ਰੱਖਣ ਵਾਲੇ ਡਿਪਲੋਮਾ ਹੋਲਡਰ ਰੱਖ ਲਏ ਤੇ ਉੱਚ ਮੈਰਿਟ ਵਾਲਿਆਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਸੀ।

Ad Position 21
No active advertisement
ਪੀੜਤ ਬਲਦੇਵ ਰਾਜ। 03-08-2026
ਗੁਰਦਾਸਪੁਰ, 2 ਅਗਸਤ (ਅਸ਼ੋਕ ਸ਼ਰਮਾ)-ਬਲਦੇਵ ਰਾਜ ਪੁੱਤਰ ਅਜੀਤ ਰਾਮ ਵਾਸੀ ਜਸਵਾਂ ਡਾਕਖਾਨਾ ਕੀੜੀ ਖੁਰਦ ਜ਼ਿਲ੍ਹਾ ਪਠਾਨਕੋਟ ਨੇ ‘ਅਜੀਤ’ ਉਪ ਦਫ਼ਤਰ ਗੁਰਦਾਸਪੁਰ ਵਿਖੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਟਰਾਂਸਪੋਰਟ ਵਿਭਾਗ ਪੰਜਾਬ ਚੰਡੀਗੜ੍ਹ ’ਚ ਨੌਕਰੀ ਪ੍ਰਾਪਤ ਕਰਨ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ ਤੇ ਮਹਿਕਮੇ ਦੇ ਅਧਿਕਾਰੀ ਪੱਲਾ ਨਹੀਂ ਫੜਾ ਰਹੇ ਜਿਸ ਨਾਲ ਉਹ ਨਿਰਾਸ਼ਾ ਦੇ ਆਲਮ ਵਿਚ ਹੈ। ਉਨ੍ਹਾਂ ਦੱਸਿਆ ਕਿ 23-9-2011 ’ਚ ਵੱਖ-ਵੱਖ ਅਖਬਾਰਾਂ ਵਿਚ ਬਲੈਕ ਸਮਿੱਥ (ਲੋਹਾਰ) ਦੀਆਂ ਅਸਾਮੀਆਂ ਨਿਕਲੀਆਂ ਸਨ ਤੇ ਅਪਲਾਈ ਕਰਨ ਤੋਂ ਬਾਅਦ ਮਹਿਕਮੇ ਨੇ ਘੱਟ ਮੈਰਿਟ ਰੱਖਣ ਵਾਲੇ ਡਿਪਲੋਮਾ ਹੋਲਡਰ ਰੱਖ ਲਏ ਤੇ ਉੱਚ ਮੈਰਿਟ ਵਾਲਿਆਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਟਰਾਂਸਪੋਰਟ ਮੰਤਰੀ ਪੰਜਾਬ, ਪ੍ਰਿੰਸੀਪਲ ਸੈਕਟਰੀ ਪੰਜਾਬ ਤੋਂ ਇਲਾਵਾ ਸਿਵਲ ਸੈਕਟਰੀਏਟ ਪੰਜਾਬ ਚੰਡੀਗੜ੍ਹ ਨੂੰ ਲਿਖ ਕੇ ਫਾਇਲ ’ਤੇ ਵਿਚਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਹਿਕਮੇ ਨੇ 11 ਆਸਾਮੀਆਂ ਕੱਢੀਆਂ ਸਨ ਤੇ ਕੁਝ ਸਮੇਂ ਬਾਅਦ 6 ਨੌਜਵਾਨਾਂ ਨੂੰ ਘੱਟ ਮੈਰਿਟ ਦੇ ਅਧਾਰ ’ਤੇ ਰੱਖ ਲਿਆ ਸੀ ਤੇ 5 ਵਿਅਕਤੀਆਂ ਜੋ ਮਹਿਕਮੇ ਦੀਆਂ ਸ਼ਰਤਾਂ ਪੂਰੀਆਂ ਕਰਦੇ ਸਨ, ਉਨ੍ਹਾਂ ਨੂੰ ਅਣਗੌਲਿਆ ਗਿਆ ਹੈ। ਪੀੜਤ ਨੇ ਦੱਸਿਆ ਕਿ ਉਨ੍ਹਾਂ ਹਾਈਕੋਰਟ ’ਚ ਅਪੀਲ ਕੀਤੀ, ਜਿਸ ਦੇ ਸਿੱਟੇ ਵਜੋਂ 21/11/25 ਨੂੰ ਸੀ.ਡਬਲਯੂ.ਪੀ. ਦੇ ਬੈਂਚ ਨੇ 34816 2025 ਮਾਣਯੋਗ ਹਾਈਕੋਰਟ ਦੇ ਕਾਬਲ ਜੱਜ ਨੇ ਪੀੜਤ ਦੇ ਹੱਕ ’ਚ ਫੈਸਲਾ ਦਿੰਦੇ ਹੋਏ ਉਪਰੋਕਤ ਕੇਸ ਨੂੰ ਗੰਭੀਰਤਾ ਨਾਲ ਵਿਚਾਰਨ ਤੇ ਉਸ ਨੂੰ ਮਹਿਕਮੇ ਅੰਦਰ ਬਣਦਾ ਹੱਕ ਦੇਣ ਦੇ ਨਿਰਦੇਸ਼ ਦਿੱਤੇ। ਪੀੜਤ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਘੱਟ ਮੈਰਿਟ ’ਤੇ ਰੱਖੇ ਬਲੈਕ ਸਮਿੱਥ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਕੇ ਮੈਨੂੰ ਇੰਨਸਾਫ ਦਵਾਇਆ ਜਾਵੇ, ਜਿਸ ਨਾਲ ਉਹ ਆਰਥਿਕ ਸੰਕਟ ਤੋਂ ਬਾਹਰ ਨਿਕਲ ਸਕੇ।
Ad Position 22
No active advertisement
ਪਿਛਲੀ ਖ਼ਬਰ ਗੁੰਡਾ ਅਨਸਰਾਂ ਨੇ ਨਾਨੋਨੰਗਲ ਦੇ ਪੋਲਟਰੀ ਫਾਰਮ ’ਤੇ ਹਮਲਾ ਕਰਕੇ 4 ਗੇਟਾਂ ਦਾ ਕੀਤਾ ਨੁਕਸਾਨ * 25 ਬੋਰੀਆਂ ਫੀਡ ਵੀ ਚੋਰ... ਅਗਲੀ ਖ਼ਬਰ ਸਿੱਖੀ ਸੇਵਾ ਮਿਸ਼ਨ ਯੂ.ਕੇ. ਵਲੋਂ ਸਰਪੰਚ ਮਲਕੀਤ ਸਿੰਘ ਸੇਖਵਾਂ ਦੀ ਅਗਵਾਈ ਹੇਠ ਅੱਖਾਂ ਦਾ ਮੁਫ਼ਤ ਜਾਂਚ ਕੈਂਪ
Ad Position 24
No active advertisement