02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਗੁੰਡਾ ਅਨਸਰਾਂ ਨੇ ਨਾਨੋਨੰਗਲ ਦੇ ਪੋਲਟਰੀ ਫਾਰਮ ’ਤੇ ਹਮਲਾ ਕਰਕੇ 4 ਗੇਟਾਂ ਦਾ ਕੀਤਾ ਨੁਕਸਾਨ * 25 ਬੋਰੀਆਂ ਫੀਡ ਵੀ ਚੋਰੀ ਕਰਕੇ ਹੋਏ ਫਰਾਰ

ਗੁਰਦਾਸਪੁਰ, 2 ਅਗਸਤ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ’ਚ ਪੈਂਦੇ ਪਿੰਡ ਨਾਨੋਨੰਗਲ ’ਚ ਮਾਮੂਲੀ ਜਿਹੇ ਤਕਰਾਰ ਨੂੰ ਲੈ ਕੇ ਪਿੰਡ ਦੇ ਹੀ ਕੁਝ ਗੁੰਡਾ ਅਨਸਰਾਂ ਦੀ ਕਥਿਤ ਮਿਲੀਭੁਗਤ ਨਾਲ ਪੋਲਟਰੀ ਫਾਰਮ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੇਟ ਨੂੰ ਭਾਰੀ ਨੁਕਸਾਨ ਪਹੁੰਚਾਉਣ ਤੋਂ ਬਾਅਦ ਪੋਲਟਰੀ ਫਾਰਮ ’ਚ ਪਈਆਂ ਫੀਡ ਦੀਆਂ ਬੋਰੀਆਂ ਚੋਰੀ ਕਰਕੇ ਇਕ ਬਲੈਰੋ ਗੱਡੀ ਰਾਹੀਂ 8 ਤੋਂ 10 ਗੁੰਡਾ ਅਨਸਰਾਂ ਵਲੋਂ ਲੈ ਕੇ ਫਰਾਰ ਹੋ ਜਾਣ ਦੀ ਖਬਰ ਮਿਲੀ। ਜਦੋਂ ਕਿ ਇਹ ਘਟਨਾ ਰਾਤ 11:30 ਵਜੇ ਦੇ ਕਰੀਬ ਵਾਪਰੀ ਹੈ।

Ad Position 21
No active advertisement
ਗੁੰਡਾ ਅਨਸਰਾਂ ਵਲੋਂ ਪੋਲਟਰੀ ਫਾਰਮ ਦੇ ਗੇਟਾਂ ਦੀ ਕੀਤੀ ਗਈ ਭੰਨਤੋੜ ਦਾ ਦ੍ਰਿਸ਼। ਤਸਵੀਰ: ਅਸ਼ੋਕ ਸ਼ਰਮਾ 03-08-2026
ਗੁਰਦਾਸਪੁਰ, 2 ਅਗਸਤ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ’ਚ ਪੈਂਦੇ ਪਿੰਡ ਨਾਨੋਨੰਗਲ ’ਚ ਮਾਮੂਲੀ ਜਿਹੇ ਤਕਰਾਰ ਨੂੰ ਲੈ ਕੇ ਪਿੰਡ ਦੇ ਹੀ ਕੁਝ ਗੁੰਡਾ ਅਨਸਰਾਂ ਦੀ ਕਥਿਤ ਮਿਲੀਭੁਗਤ ਨਾਲ ਪੋਲਟਰੀ ਫਾਰਮ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੇਟ ਨੂੰ ਭਾਰੀ ਨੁਕਸਾਨ ਪਹੁੰਚਾਉਣ ਤੋਂ ਬਾਅਦ ਪੋਲਟਰੀ ਫਾਰਮ ’ਚ ਪਈਆਂ ਫੀਡ ਦੀਆਂ ਬੋਰੀਆਂ ਚੋਰੀ ਕਰਕੇ ਇਕ ਬਲੈਰੋ ਗੱਡੀ ਰਾਹੀਂ 8 ਤੋਂ 10 ਗੁੰਡਾ ਅਨਸਰਾਂ ਵਲੋਂ ਲੈ ਕੇ ਫਰਾਰ ਹੋ ਜਾਣ ਦੀ ਖਬਰ ਮਿਲੀ। ਜਦੋਂ ਕਿ ਇਹ ਘਟਨਾ ਰਾਤ 11:30 ਵਜੇ ਦੇ ਕਰੀਬ ਵਾਪਰੀ ਹੈ। ਗੁੰਡਾ ਅਨਸਰਾਂ ਦੀ ਇਹ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ ਹੈ। ਇਸ ਸਬੰਧੀ ਪੀੜਤ ਨੰਬਰਦਾਰ ਸੁਖਵੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਨਾਨੋਨੰਗਲ ਨੇ ਦੱਸਿਆ ਕਿ ਉਹ ਦੁਪਹਿਰ ਵੇਲੇ ਗੁਰਦਾਸਪੁਰ ਨੂੰ ਜਾ ਰਿਹਾ ਸੀ ਕਿ ਪਿੰਡ ਵਾਸੀ ਵਿਜੇ ਕੁਮਾਰ ਹਾਲ ਵਾਸੀ ਅੰਮ੍ਰਿਤਸਰ ਆਪਣੇ ਜਵਾਈ ਸਮੇਤ ਬੂਟਾ ਪੁੱਤਰ ਸਰੂਪ ਦੇ ਗ੍ਰਹਿ ਵਿਖੇ ਭੋਗ ’ਚ ਸ਼ਾਮਿਲ ਹੋਣ ਜਾ ਰਹੇ ਸਨ, ਇਨ੍ਹਾਂ ਆਪਣਾ ਵਾਹਨ ਮੇਰੀ ਗੱਡੀ ਵਿਚ ਮਾਰ ਕੇ ਮੈਨੂੰ ਸੁੱਟਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਸ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਹ ਗਾਲੀ ਗਲੋਚ ’ਤੇ ਉਤਰ ਆਏ। ਜਦੋਂ ਇਹ ਮਾਮਲਾ ਅਸੀਂ ਆਪਣੇ ਪਰਿਵਾਰ ਦੇ ਧਿਆਨ ਵਿਚ ਲਿਆਂਦਾ ਤਾਂ ਉਹ ਮੌਕੇ ਉੱਥੇ ਪਹੁੰਚ ਗਏ ਤੇ ਉਨ੍ਹਾਂ ਨਾਲ ਸਾਡੀ ਬਹਿਸ ਵੀ ਹੋਈ। ਉਨ੍ਹਾਂ ਰੰਜ਼ਿਸ ਦੇ ਚੱਲਦਿਆਂ ਰਾਤ ਵੇਲੇ ਮੇਰੇ ਪੋਲਟਰੀ ਫਾਰਮ ’ਤੇ ਹਮਲਾ ਕਰ ਦਿੱਤਾ। ਜਦੋਂ ਮੈਂ ਬਾਹਰ ਨਿਕਲਿਆ ਤਾਂ ਗੁੰਡਾ ਅਨਸਰ ਗੇਟ ਦੀ ਭੰਨਤੋੜ ਕਰਨ ਦੇ ਨਾਲ-ਨਾਲ ਗਾਲੀ ਗਲੋਚ ਤੇ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਪੀੜਤ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬਚਾਅ ਲਈ ਆਪਣੀ ਲਾਇਸੈਂਸੀ ਰਾਈਫਲ 12 ਬੋਰ ਦੇ ਫਾਇਰ ਕਰਕੇ ਜਾਨ ਬਚਾਈ ਤੇ ਉਹ ਭੱਜਣ ਵਿਚ ਸਫ਼ਲ ਹੋ ਗਏ । ਉਨ੍ਹਾਂ ਦੱਸਿਆ ਕਿ ਇਸ ਘਟਨਾ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਰਾਤ ਉਨ੍ਹਾਂ ਨੇ ਫੋਨ ’ਤੇ ਸਾਰੀ ਘਟਨਾ ਦੀ ਜਾਣਕਾਰੀ ਦੀਨਾਨਗਰ ਪੁਲਿਸ ਨੂੰ ਦਿੱਤੀ ਸੀ। ਦੀਨਾਨਗਰ ਥਾਣੇ ਦੇ ਏ.ਐਸ.ਆਈ. ਰਜਿੰਦਰ ਕੁਮਾਰ ਨੇ ਬਿਆਨ ਲੈ ਕੇ ਅਗਲੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਪੀੜਤ ਨੇ ਜ਼ਿਲ੍ਹਾ ਪੁਲਿਸ ਮੁਖੀ ਪਾਸੋਂ ਮੰਗ ਕੀਤੀ ਹੈ ਕਿ ਰਾਤ ਵੇਲੇ ਗੁੰਡਾਗਰਦੀ ਦਾ ਨੰਗਾ ਨਾਚ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਦੀਨਾਨਗਰ ਪੁਲਿਸ ਨੂੰ ਹਦਾਇਤ ਕੀਤੀ ਜਾਵੇ। ਜਿਸ ਨਾਲ ਸਹਿਮਿਆ ਹੋਇਆ ਪਰਿਵਾਰ ਸਦਮੇ ’ਚੋਂ ਬਾਹਰ ਆ ਸਕੇ।
Ad Position 22
No active advertisement
ਪਿਛਲੀ ਖ਼ਬਰ ਜੋਬਨ ਰੰਧਾਵਾ ਨੂੰ ਹਲਕਾ ਇੰਚਾਰਜ ਲੱਗਣ ’ਤੇ ਪਲਵਿੰਦਰ ਸਿੰਘ ਕਾਹਲੋਂ ਤੇ ਕੈਪਟਨ ਸੁਰਜਨ ਸਿੰਘ ਨੇ ਦਿੱਤੀ ਵਧਾਈ ਅਗਲੀ ਖ਼ਬਰ -ਮਾਮਲਾ ਟਰਾਂਸਪੋਰਟ ਵਿਭਾਗ ’ਚ ਉੱਚ ਮੈਰਿਟ ਦੀ ਥਾਂ ਘੱਟ ਮੈਰਿਟ ਵਾਲੇ ਰੱਖੇ ਡਿਪਲੋਮਾ ਹੋਲਡਰਾਂ ਦਾ- ਮਾਣਯੋਗ ਅਦਾਲਤ ਨੇ...
Ad Position 24
No active advertisement