02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਲਾਭਪਾਤਰੀਆਂ ਨੂੰ ਰਾਸ਼ਨ ਕਿੱਟਾਂ ਵੰਡੀਆਂ

ਊਧਨਵਾਲ/ਹਰਚੋਵਾਲ, 2 ਅਗਸਤ (ਪਰਗਟ ਸਿੰਘ, ਢਿੱਲੋਂ)-ਪੰਜਾਬ ਸਰਕਾਰ ਵਲੋਂ ਸੂਬੇ ਵਾਸੀਆਂ ਲਈ ਸ਼ੁਰੂ ਕੀਤੀ ਮੇਰੀ ਰਸੋਈ ਤਹਿਤ ਸਕੀਮ ਅਧੀਨ ਪਿੰਡ ਖੁਜਾਲਾ ’ਚ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਪਿੰਡ ਦੇ ਮੁਹਤਬਰਾਂ ਗੁਰਮੰਗਤ ਸਿੰਘ ਮੱਲ੍ਹੀ ਤੇ ਸਰਪੰਚ ਚਰਨਜੀਤ ਸਿੰਘ ਦੀ ਅਗਵਾਈ ਵਿਚ ਲਾਭਪਾਤਰੀਆਂ ਨੂੰ ਰਾਸ਼ਨ ਕਿੱਟਾਂ ਵੰਡੀਆਂ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵਲੋਂ ਇਹ ਇਕ ਵਿਸ਼ੇਸ਼ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਆਟਾ-ਦਾਲ ਸਕੀਮ ਦੇ ਨਾਲ ਰਸੋਈ ’ਚ ਹੋਰ ਰੌਣਕ ਲੱਗੀ ਹੈ।

Ad Position 21
No active advertisement
ਅਜੀਤ ਡੈਸਕ 03-08-2026
ਊਧਨਵਾਲ/ਹਰਚੋਵਾਲ, 2 ਅਗਸਤ (ਪਰਗਟ ਸਿੰਘ, ਢਿੱਲੋਂ)-ਪੰਜਾਬ ਸਰਕਾਰ ਵਲੋਂ ਸੂਬੇ ਵਾਸੀਆਂ ਲਈ ਸ਼ੁਰੂ ਕੀਤੀ ਮੇਰੀ ਰਸੋਈ ਤਹਿਤ ਸਕੀਮ ਅਧੀਨ ਪਿੰਡ ਖੁਜਾਲਾ ’ਚ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਪਿੰਡ ਦੇ ਮੁਹਤਬਰਾਂ ਗੁਰਮੰਗਤ ਸਿੰਘ ਮੱਲ੍ਹੀ ਤੇ ਸਰਪੰਚ ਚਰਨਜੀਤ ਸਿੰਘ ਦੀ ਅਗਵਾਈ ਵਿਚ ਲਾਭਪਾਤਰੀਆਂ ਨੂੰ ਰਾਸ਼ਨ ਕਿੱਟਾਂ ਵੰਡੀਆਂ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵਲੋਂ ਇਹ ਇਕ ਵਿਸ਼ੇਸ਼ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਆਟਾ-ਦਾਲ ਸਕੀਮ ਦੇ ਨਾਲ ਰਸੋਈ ’ਚ ਹੋਰ ਰੌਣਕ ਲੱਗੀ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਨਵੇਂ ਰਾਸ਼ਨ ਕਾਰਡ ਬਣਾਉਣ ਦਾ ਮੌਕਾ ਦਿੱਤਾ ਹੈ, ਜਿਸ ’ਚ ਪਰਿਵਾਰ ਦਾ ਕਾਰਡ ਨਹੀਂ ਬਣਿਆ, ਉਹ ਆਪਣਾ ਰਾਸ਼ਨ ਕਾਰਡ ਬਣਵਾ ਸਕਦਾ ਹੈ। ਇਸ ਮੌਕੇ ਏਐਫਐਸਓ ਹਰਮਹਿੰਦਰ ਸਿੰਘ, ਬੀਡੀਪੀਓ ਰਾਜਵਿੰਦਰ ਕੌਰ, ਰਾਜਵੰਤ ਕੌਰ ਐਸਐਚਓ ਘੁਮਾਣ, ਜੇ.ਈ. ਉਤਮ ਸਿੰਘ, ਸੈਕਟਰੀ ਗੁਰਪ੍ਰੀਤ ਸਿੰਘ, ਨਿਸ਼ਾਨ ਸਿੰਘ ਇੰਸਪੈਕਟਰ, ਦਿਲਬਾਗ ਸਿੰਘ ਨੰਗਲ ਝੌਰ, ਬਚਿੱਤਰ ਸਿੰਘ ਪੱਡਾ, ਭਗਵਾਨ ਸਿੰਘ ਮੈਂਬਰ, ਗੁਰਭੇਜ ਸਿੰਘ ਮੈਂਬਰ, ਕਰਮਜੀਤ ਸਿੰਘ ਮੈਂਬਰ, ਲੱਡੂ ਮੈਂਬਰ, ਗੁਰਦੇਵ ਸਿੰਘ ਮੰਗਾ, ਹਰਵਿੰਦਰ ਸਿੰਘ ਪੰਨੂੰ, ਦਲਜੀਤ ਸਿੰਘ ਬਹਾਦਰ ਹੁਸੈਨ, ਡਾ. ਗੁਰਨਾਮ ਸਿੰਘ, ਪੀ.ਏ. ਡਿੰਪਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੈਵ: ਫਾਦਰ ਜੋਨ ਜੋਰਜ ਵਲੋਂ ਪ੍ਰਭੂ ਯਿਸੂ ਮਸੀਹ ਦੇ ਬਚਨਾਂ ਨੂੰ ਮੰਨਣ ਵਾਲੀਆਂ ਸ਼ਖ਼ਸੀਅਤਾਂ ਸਨਮਾਨਿਤ ਅਗਲੀ ਖ਼ਬਰ ਵਿਧਾਇਕ ਇਯਾਲੀ ਖ਼ਿਲਾਫ਼ ਦਰਜ ਮੁਕੱਦਮੇ ਦੀ ਜੁਗਰਾਜ ਸਿੰਘ ਲਾਲੇਨੰਗਲ ਵਲੋਂ ਨਿਖੇਧੀ
Ad Position 24
No active advertisement