ਰੈਵ: ਫਾਦਰ ਜੋਨ ਜੋਰਜ ਵਲੋਂ ਪ੍ਰਭੂ ਯਿਸੂ ਮਸੀਹ ਦੇ ਬਚਨਾਂ ਨੂੰ ਮੰਨਣ ਵਾਲੀਆਂ ਸ਼ਖ਼ਸੀਅਤਾਂ ਸਨਮਾਨਿਤ
ਧਾਰੀਵਾਲ, 2 ਅਗਸਤ (ਜੇਮਸ ਨਾਹਰ)-ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਸੋਹਲ ਦੇ ਪੈਰਿਸ ਪ੍ਰੀਸਟ ਤੇ ਡੀਨ ਰੈਵ: ਫਾਦਰ ਜੋਨ ਜੋਰਜ ਵਲੋਂ ਚਰਚ ਵਿਖੇ ਲਗਾਤਾਰ ਪਵਿੱਤਰ ਬਾਈਬਲ ਆਪਣੇ ਨਾਲ ਲੈ ਕੇ ਆਉਣ ਵਾਲੀਆਂ ਸੰਗਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਫਰਮਾਇਆ, “ਮੇਰਾ ਬਚਨ ਜੀਵਨ ਅਤੇ ਸੱਚਾਈ ਹੈ।
ਧਾਰੀਵਾਲ, 2 ਅਗਸਤ (ਜੇਮਸ ਨਾਹਰ)-ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਸੋਹਲ ਦੇ ਪੈਰਿਸ ਪ੍ਰੀਸਟ ਤੇ ਡੀਨ ਰੈਵ: ਫਾਦਰ ਜੋਨ ਜੋਰਜ ਵਲੋਂ ਚਰਚ ਵਿਖੇ ਲਗਾਤਾਰ ਪਵਿੱਤਰ ਬਾਈਬਲ ਆਪਣੇ ਨਾਲ ਲੈ ਕੇ ਆਉਣ ਵਾਲੀਆਂ ਸੰਗਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਫਰਮਾਇਆ, “ਮੇਰਾ ਬਚਨ ਜੀਵਨ ਅਤੇ ਸੱਚਾਈ ਹੈ। ਉਨ੍ਹਾਂ ਕਿਹਾ ਕਿ ਪਵਿੱਤਰ ਬਾਈਬਲ ਪ੍ਰਭੂ ਯਿਸੂ ਦੇ ਉਪਦੇਸ਼ਾਂ ਦਾ ਜੀਵਤ ਸਰੋਤ ਹੈ, ਜੋ ਮਨੁੱਖ ਨੂੰ ਪਿਆਰ, ਦਇਆ, ਮਾਫ਼ੀ ਤੇ ਸੇਵਾ ਦਾ ਰਾਹ ਦਿਖਾਉਂਦੀ ਹੈ। ਫਾਦਰ ਜੋਨ ਜੋਰਜ ਨੇ ਸੰਗਤ ਨੂੰ ਪ੍ਰੇਰਿਤ ਕੀਤਾ ਕਿ ਹਰ ਰੋਜ਼ ਬਾਈਬਲ ਦਾ ਅਧਿਐਨ ਕਰਕੇ ਪ੍ਰਭੂ ਯਿਸੂ ਮਸੀਹ ਦੇ ਬਚਨਾਂ ਨੂੰ ਆਪਣੇ ਜੀਵਨ ਵਿਚ ਅਮਲ ਵਿਚ ਲਿਆਉਣ। ਅੰਤ ਵਿਚ ਬਾਈਬਲ ਨਾਲ ਪਿਆਰ ਤੇ ਨਿਯਮਿਤ ਤੌਰ ’ਤੇ ਚਰਚ ’ਚ ਬਾਈਬਲ ਲਿਆਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਉਨ੍ਹਾਂ ਦਾ ਹੌਂਸਲਾ ਵਧਾਇਆ ਗਿਆ। ਇਸ ਮੌਕੇ ਬਾਬੂ ਪਤਰਸ, ਬਾਬੂ ਵਾਰਿਸ, ਬਾਬੂ ਕਰਮਾ, ਬਾਬੂ ਮਨੀ ਆਦਿ ਸੰਗਤਾਂ ਹਾਜ਼ਰ ਸਨ।