10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਆਮ ਆਦਮੀ ਪਾਰਟੀ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਵਚਨਬੱਧ-ਬਲਰਾਜ ਸਿੰਘ ਜੈਤੋਸਰਜਾ

ਅੱਚਲ ਸਾਹਿਬ, 3 ਅਗਸਤ (ਸਤਿੰਦਰ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਪੰਜਾਬ ’ਚ ਜਦ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਸਰਕਾਰੀ ਸਕੂਲਾਂ ਦੀ ਤਸਵੀਰ ਹੀ ਬਦਲ ਗਈ ਹੈ।

Ad Position 21
No active advertisement
ਅਜੀਤ ਡੈਸਕ 04-08-2026
ਅੱਚਲ ਸਾਹਿਬ, 3 ਅਗਸਤ (ਸਤਿੰਦਰ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਪੰਜਾਬ ’ਚ ਜਦ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਸਰਕਾਰੀ ਸਕੂਲਾਂ ਦੀ ਤਸਵੀਰ ਹੀ ਬਦਲ ਗਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ‘ਆਪ’ ਦੇ ਸੀਨੀਅਰ ਆਗੂ ਤੇ ਸਾ. ਸਰਪੰਚ ਬਲਰਾਜ ਸਿੰਘ ਬੱਲਾ ਜੈਤੋਸਰਜਾ ਨੇ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ ਵਿਖੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡਣ ਉਪਰੰਤ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਆਮ ਆਦਮੀ ਪਾਰਟੀ ਆਗੂ ਤੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਬੇਟੇ ਹਰਵਿੰਦਰ ਸਿੰਘ ਹੈਰੀ ਸਮੇਤ ਪਾਰਟੀ ਆਗੂਆਂ ਵਲੋਂ ਸਕੂਲ ਸਟਾਫ਼ ਦੀ ਹਾਜ਼ਰੀ ਵਿਚ ਵਿਦਿਆਰਥੀਆਂ ਨੂੰ ਬੈਗ ਵੰਡੇ ਗਏ। ਇਸ ਮੌਕੇ ਪ੍ਰਿੰਸੀਪਲ ਜਸਬੀਰ ਕੌਰ, ਬਲਰਾਜ ਸਿੰਘ ਬੱਲਾ, ਅਧਿਆਪਕ ਆਗੂ ਮਾ. ਹਰਪ੍ਰੀਤ ਸਿੰਘ ਪਰਮਾਰ, ਚੈਅਰਮੈਨ ਡਾ. ਸਤਨਾਮ ਸਿੰਘ ਜੈਤੋਸਰਜਾ, ਬਲਾਕ ਸੰਮਤੀ ਮੈਂਬਰ ਡਾਕਟਰ ਹੀਰਾ ਸਿੰਘ ਅੱਤਰੀ, ਸਰਪੰਚ ਸਾਹਿਬ ਸਿੰਘ ਜੈਤੋਸਰਜਾ, ਸੀਨੀਅਰ ਆਗੂ ਸਲਵਿੰਦਰਪਾਲ ਸਿੰਘ ਕੋਟ ਬਖਤਾ, ਦਮਨਪ੍ਰੀਤ ਸਿੰਘ, ਮਾ. ਸਵਿੰਦਰ ਸਿੰਘ ਜੈਤੋਸਰਜਾ, ਮਾ. ਸੰਪੂਰਨ ਸਿੰਘ, ਲਖਵਿੰਦਰ ਸਿੰਘ ਸਮੇਤ ਸਕੂਲ ਸਟਾਫ਼ ਮੈਂਬਰ ਅਤੇ ਮੋਹਤਬਰ ਵਿਅਕਤੀ ਹਾਜ਼ਰ ਸਨ। ‘ਆਪ’ ਆਗੂ ਹਰਵਿੰਦਰ ਸਿੰਘ ਹੈਰੀ ਦਾ ਸਕੂਲ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਭਾਰੀ ਬਾਰਿਸ਼ ਨੇ ਖੋਲੀ ਸੀਵਰੇਜ ਪ੍ਰਬੰਧਾਂ ਦੀ ਪੋਲ ਘੁੰਮਣ ਰੋਡ ਸਮੇਤ ਕਈ ਸੜਕਾਂ ਪਾਣੀ... ਅਗਲੀ ਖ਼ਬਰ ਗ਼ਜ਼ਲਗੋ ਗੁਰਦੀਪ ਸੈਣੀ ਦੀ ਕਿਤਾਬ ‘ਔੜ ਤੇ ਬਰਸਾਤ’ ’ਤੇ ‘ਕਲਾ ਸੰਗਮ ਨੀਲੋਂ ਪੁਲ’ ਵਲੋਂ ਗੋਸ਼ਟੀ
Ad Position 24